ਨਵੀਂ ਦਿੱਲੀ, ਜੇਐੱਨਐੱਨ : ਸੁਸ਼ਾਂਤ ਸਿੰਘ ਰਾਜਪੂਤ ਦੀ ਆਖਰੀ ਫ਼ਿਲਮ 'ਦਿਲ ਬੇਚਾਰਾ' 24 ਜੁਲਾਈ ਨੂੰ ਭਾਵ ਕਾਲ ਸ਼ਾਮ 7:30 'ਤੇ ਰਿਲੀਜ਼ ਹੋ ਗਈ। ਫ਼ਿਲਮ ਰਿਲੀਜ਼ ਹੋਣ ਤੋਂ ਬਾਅਦ ਫੈਨਜ਼ ਦੀਆਂ ਭਵਨਾਵਾਂ ਉਮੜ ਕੇ ਸਾਹਮਣੇ ਆ ਰਹੀਆਂ ਹਨ। ਸੋਸ਼ਲ ਮੀਡੀਆ ਤੋਂ ਲੈ ਕੇ ਰੇਟਿੰਗ ਐਪਸ ਤਕ ਫੈਨਜ਼ ਫ਼ਿਲਮ ਨੂੰ ਸਿਖਰ 'ਤੇ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਹੇ ਹਨ। ਫੈਨਜ਼ ਦੀ ਵਜ੍ਹਾ ਨਾਲ ਫਿਲਮ ਨੇ IMDB Rating 'ਤੇ ਆਪਣਾ ਰਿਕਾਰਡ ਬਣਾਇਆ ਹੈ। ਇਕ ਸਮਾਂ ਅਜਿਹਾ ਆਇਆ ਜਦੋਂ ਫ਼ਿਲਮ ਨੂੰ 10 'ਚ ਪੂਰੇ 10 ਦੀ ਰੇਟਿੰਗ ਮਿਲੀ ਜੋ ਆਪਣੇ ਆਪ 'ਚ ਇਕ ਰਿਕਾਰਡ ਹੈ।
ਫ਼ਿਲਮ ਨੂੰ ਥੀਏਟਰਜ਼ 'ਚ ਰਿਲੀਜ਼ ਕੀਤਾ ਜਾਣਾ ਸੀ ਪਰ ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਇਹ ਡਿਜ਼ਨੀ ਪਲੱਸ ਹਾਟਸਟਾਰ 'ਤੇ ਸਟ੍ਰੀਮ ਹੋਈ। ਫ਼ਿਲਮ 'ਚ ਸ਼ੁਸਾਂਤ ਸਿੰਘ ਨੇ ਸੰਜਨਾ ਸੰਘੀ ਨੇ ਸਕਰੀਨ ਸ਼ੇਅਰ ਕੀਤਾ ਹੈ। ਬਤੌਰ ਲੀਡ ਐਕਟਰਸ ਉਨ੍ਹਾਂ ਦਾ ਡੈਬਿਊ ਹੈ। ਦੂਜੇ ਪਾਸੇ ਦੋਵਾਂ ਤੋਂ ਇਲਾਵਾ ਫ਼ਿਲਮ 'ਚ ਸਵਾਸਿਤਕਾ ਮੁਖਰਜੀ ਤੇ ਸਾਹਿਲ ਵੇਦ ਦੀ ਅਹਿਮ ਭੂਮਿਕਾ ਹੈ। ਫੇਮਸ ਕਾਸਟਿੰਗ ਡਾਈਰੈਕਟਰ ਮੁਕੇਸ਼ ਛਾਬੜਾ ਨੇ ਦਿਲ ਬੇਚਾਰਾ ਨੂੰ ਨਿਰਦੇਸ਼ਿਤ ਕੀਤਾ ਹੈ। ਉਹ ਬਤੌਰ ਡਾਇਰੈਕਟਰ ਉਨ੍ਹਾਂ ਦਾ ਡੈਬਿਊ ਹੈ।
10/10
For you Sushi ❤️🙏🦋💫🥺.
Shine on my start.
The brightest star on the sky.#IMDb#SushantSinghRajput #JusticeForSushant pic.twitter.com/vwzipmKM0m
— Sibangi Hazra (@HazraSibangi) July 24, 2020
ਫ਼ਿਲਮ 'ਚ ਦੋ ਕੈਂਸਰ ਮਰੀਜ਼ਾਂ ਦੀ ਲਵ ਸਟੋਰੀ ਦਿਖਾਈ ਗਈ ਹੈ। ਸੰਜਨਾ ਨੇ ਕੀਜ਼ੀ ਬਾਸੂ ਦਾ ਕਿਰਦਾਰ ਨਿਭਾਇਆ ਹੈ ਜੋ ਥਾਈਰਾਈਡ ਕੈਂਸਰ ਨਾਲ ਜੂਝ ਰਹੀ ਹੈ। ਦੂਜੇ ਪਾਸੇ ਸੁਸ਼ਾਂਤ ਨੇ ਮੈਨੀ ਦਾ ਕਿਰਦਾਰ ਨਿਭਾਇਆ ਹੈ ਜੋ ਕੀਜ਼ੀ ਦੀ ਜ਼ਿੰਦਗੀ 'ਚ ਖ਼ੁਸ਼ੀਆਂ ਲੈ ਕੇ ਆਉਂਦਾ ਹੈ। ਫ਼ਿਲਮ ਦੇ ਡਾਇਲਾਗਜ਼ ਕਾਫ਼ੀ ਫੇਮਸ ਹੋ ਰਹੇ ਹਨ। ਜਿਵੇਂ ਕਿ 'ਜਨਮ ਕਬ ਲੈਣਾ ਹੈ ਔਰ ਮਰਨਾ ਕਬ ਹੈ ਇਹ ਹਮ ਡਿਸਾਈਡ ਨਹੀਂ ਕਰ ਸਕਤੇ, ਪਰ ਕਿਸੇ ਜੀਣਾ ਹੈ ਵੋ ਹਮ ਕਰ ਸਕਤੇ ਹੈ।' ਪਿਆਰ ਨੀਂਦ ਕੀ ਤਰ੍ਹਾਂ ਹੋਤਾ ਹੈ ਧੀਰੇ-ਧੀਰੇ ਆਤਾ ਹੈ ਫਿਰ ਆਪ ਉਸ ਮੇ ਖੋ ਜਾਤੇ ਹੋ।' ਤੇ ਫਿਰ 'ਇਕ ਥਾ ਰਾਜਾ, ਇਕ ਥੀ ਰਾਣੀ, ਦੋਨੋਂ ਮਰ ਗਏ, ਲੇਕਿਨ ਕਹਾਣੀ ਯਾਹਾਂ ਖ਼ਤਮ ਨਹੀਂ ਹੋਤੀ ਹੈ।'
Are those the karan johar,Bhatts' gang members ???? #IMDb pic.twitter.com/3u8kLixld7
— Sneh@sisH (@sportingsneh) July 25, 2020
ਫ਼ਿਲਮ ਰਿਲੀਜ਼ ਹੋਣ ਤੋਂ ਬਾਅਦ ਫੈਨਜ਼ ਕਾਫ਼ੀ ਇਮੋਸ਼ਨਲ ਦਿਖ ਰਹੇ ਹਨ। ਉਹ ਲਗਾਤਾਰ ਸੋਸ਼ਲ ਮੀਡੀਆ 'ਤੇ ਫ਼ਿਲਮ ਦੇ ਡਾਇਲਾਗਸ ਤੇ ਸਕਰੀਨ ਸ਼ਾਟ ਸ਼ੇਅਰ ਕਰ ਰਹੇ ਹਨ। ਦੂਜੇ ਪਾਸੇ ਆਈਐੱਮਡੀਬੀ 'ਤੇ ਰੇਟਿੰਗ ਨੂੰ 10 ਤਕ ਪਹੁੰਚਾਉਣ 'ਚ ਲੱਗੇ ਹੋਏ ਹਨ। ਹਾਲਾਂਕਿ ਇਸ ਸਮੇਂ ਰੇਟਿੰਗ 9.8 ਹੈ। ਕੁਝ ਫੈਨਜ਼ ਖਰਾਬ ਰੇਟਿੰਗ ਦੇਣ ਵਾਲਿਆਂ ਨੂੰ ਟ੍ਰੋਲ ਵੀ ਕਰ ਰਹੇ ਹਨ।
from Punjabi News -punjabi.jagran.com https://ift.tt/30RvjTk
via IFTTT
No comments:
Post a Comment