ਨਵੀਂ ਦਿੱਲੀ, ਜੇਐੱਨਐੱਨ : ਕੋਵਿਡ-19 ਕਾਰਨ ਸਕੂਲ- ਕਾਲਜ ਸਣੇ ਸਾਰੇ ਸਿੱਖਿਅਕ ਅਦਾਰੇ ਲਗਪਗ ਪਿਛਲੇ ਤਿੰਨ ਮਹੀਨੇ ਤੋਂ ਬੰਦ ਚੱਲ ਰਹੇ ਹਨ। ਹਾਲਾਂਕਿ ਪੜ੍ਹਾਈ ਨੂੰ ਸੁਚਾਰੂ ਰੂਪ ਨਾਲ ਸੰਚਾਲਿਤ ਕਰਨ ਲਈ ਆਨਲਾਈਨ ਕਲਾਸਾਂ ਦਾ ਸਹਾਰਾ ਲਿਆ ਜਾ ਰਿਹਾ ਹੈ। ਦੂਜੇ ਪਾਸੇ ਇਸੇ ਦੌਰਾਨ ਹੁਣ ਪੌਲੀਟੈਕਨੀਕਲ ਸੰਸਥਾ ਨੇ ਇਕ ਹੋਰ ਪਹਿਲ ਕੀਤੀ ਹੈ। ਸੰਸਥਾ ਹੁਣ ਦੂਰਦਰਸ਼ਨ ਚੈਨਲ ਰਾਹੀਂ ਪੜ੍ਹਾਈ ਕਰਵਾਏਗੀ।
ਮੀਡੀਆ ਰਿਪੋਰਟ ਮੁਤਾਬਕ ਇਸ ਲਈ ਡਾਇਰੈਕਟੋਰੇਟ ਤਕਨੀਕੀ ਨੇ ਡਾ. ਏਪੀਜੇ ਅਬਦੁਲ ਕਲਾਮ ਤਕਨੀਕੀ ਯੂਨੀਵਰਸਿਟੀ ਨਾਲ ਮਿਲ ਕੇ ਈ-ਲੈਕਚਰ ਤਿਆਰ ਕੀਤਾ ਹੈ। ਇਹ ਈ -ਲੈਕਚਰ ਸਵੈ ਪ੍ਰਭਾ ਚੈਨਲ 'ਤੇ ਪ੍ਰਸਾਰਿਤ ਕੀਤਾ ਜਾਵੇਗਾ।
ਵਿਦਿਆਰਥੀਆਂ ਧਿਆਨ ਦੇਣ ਕਿ ਇਹ ਕਲਾਸਾਂ ਭਾਵ 26 ਜੁਲਾਈ ਤੋਂ ਸ਼ੁਰੂ ਹੋ ਰਹੀਆਂ ਹਨ ਤੇ 8 ਅਗਸਤ ਤਕ ਚੱਲਣਗੀਆਂ। ਈ-ਲੈਕਚਰ ਦਾ ਪ੍ਰਸਾਰਣ ਕੱਲ ਤੋਂ ਸ਼ਾਮ 6 ਵਜੇ ਤੋਂ ਆਯੋਜਿਤ ਕੀਤਾ ਜਾਵੇਗਾ। ਇਸ ਦੌਰਾਨ ਕੁੱਲ 56 ਟਾਪਿਕ ਪ੍ਰਸਾਰਿਤ ਹੋਣਗੇ। ਸਟੂਡੈਂਟਸ ਇਸ ਗੱਲ ਦਾ ਧਿਆਨ ਰੱਖਣ ਕਿ ਇਸ 'ਚ ਸਾਰੇ ਸਮੈਸਟਰ ਦੇ ਵਿਦਿਆਰਥੀ ਸ਼ਾਮਲ ਹੋਣਗੇ ਤੇ ਵੱਖ-ਵੱਖ ਵਿਸ਼ਿਆਂ ਦੇ ਜ਼ਰੂਰੀ ਟਾਪਿਕ ਨਾਲ ਸੰਬੰਧਿਤ ਪੜ੍ਹਾਈ ਕਰਵਾਈ ਜਾਵੇਗੀ।
from Punjabi News -punjabi.jagran.com https://ift.tt/30Pnv4a
via IFTTT
No comments:
Post a Comment