ਨਵੀਂ ਦਿੱਲੀ, ਪ੍ਰੇਟ : ਨਾਗਰਿਕ ਉਡਾਣ ਡਾਇਰੈਕਟੋਰੇਟ ਜਨਰਲ ਨੇ ਜਹਾਜ਼ ਸੇਵਾ ਮੁਹੱਈਆ ਕਰਵਾਉਣ ਵਾਲੀ ਭਾਰਤੀ ਕੰਪਨੀਆਂ ਨਾਲ ਆਪਣੇ ਬੋਇੰਗ ਬੀ 737 ਜਹਾਜ਼ਾਂ ਦੇ ਇੰਜਣ ਦੇ ਏਅਰ ਵਾਲਵ ਦਾ ਨਿਰੀਖਣ ਦਾ ਨਿਰਦੇਸ਼ ਦਿੱਤਾ ਹੈ। ਇਸ ਮਾਮਲੇ 'ਚ ਅਮਰੀਕਾ ਉਡਾਣ ਰੈਗੂਲੇਟਰ ਐੱਫਏਏ ਵੱਲੋਂ ਜਾਰੀ ਐਮਰਜੈਂਸੀ ਨਿਰਦੇਸ਼ ਤੋਂ ਡੀਜੀਸੀਏ ਨੇ ਇਹ ਕਦਮ ਚੁੱਕਿਆ ਹੈ। ਡੀਜੀਸੀਏ ਵੱਲੋਂ ਸਪਾਈਟਜੈੱਟ, ਏਅਰ ਇੰਡੀਆ ਤੇ ਵਿਸਤਾਰਾ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਨ੍ਹਾਂ ਦੇ ਬੇੜਿਆਂ 'ਚ ਬੀ 737 ਜਹਾਜ਼ ਹਨ।
ਅਮਰੀਕਾ ਦੇ ਸੰਘ ਉਡਾਣ ਪ੍ਰਸ਼ਾਸਨ ਨੇ ਕੁਝ ਬੀ 737 ਜਹਾਜ਼ਾਂ ਦੇ ਇੰਜਣ 'ਚ ਏਅਰ ਚੈੱਕ ਵਾਲਵ 'ਚ ਗੜਬੜੀ ਮਿਲਣ ਤੋਂ ਬਾਅਦ ਇਹ ਨਿਰਦੇਸ਼ ਜਾਰੀ ਕੀਤੇ ਹਨ। ਡੀਜੀਸੀਏ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਕੁਝ ਏਅਰਲਾਈਨਜ਼ ਨੇ ਪਹਿਲਾਂ ਹੀ ਇਸ ਤਰ੍ਹਾਂ ਕੀਤਾ ਹੈ। ਬੋਇੰਗ ਨੇ ਇਕ ਬਿਆਨ 'ਚ ਕਿਹਾ ਹੈ ਕਿ 737 ਕਲਾਸਿਕ ਤੇ ਨਵੀਂ ਪੀੜ੍ਹੀ ਦੇ 737ਐੱਸ ਜਹਾਜ਼ਾਂ ਦਾ ਸੰਚਾਲਨ ਕਰਨ ਵਾਲੀਆਂ ਕੰਪਨੀਆਂ ਤੋਂ ਇੰਜਣ ਦੇ ਵਾਲਵ 'ਚ ਖਰਾਬੀ ਦੀ ਜਾਂਚ ਕਰਨ ਨੂੰ ਕਿਹਾ ਹੈ। ਬੋਇੰਗ ਦਾ ਕਹਿਣਾ ਹੈ ਕਿ ਕੋਰੋਨਾ ਦੇ ਚੱਲਦਿਆਂ ਜਹਾਜ਼ਾਂ ਸੇਵਾ ਠੱਪ ਹੋ ਗਈ ਅਜਿਹੇ 'ਚ ਵਾਲਵ 'ਚ ਜੰਗ ਦੀ ਸੰਭਾਵਨਾ ਜ਼ਿਆਦਾ ਹੈ।
from Punjabi News -punjabi.jagran.com https://ift.tt/2WW8bld
via IFTTT
No comments:
Post a Comment