ਨਵੀਂ ਦਿੱਲੀ (ਪੀਟੀਆਈ) : ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸ਼ਨਿਚਰਵਾਰ ਨੂੰ ਆਪਣੇ ਦਫ਼ਤਰ ਦੇ ਤਿੰਨ ਸਾਲ ਪੂਰੇ ਕਰ ਲਏ। ਇਸ ਦੌਰਾਨ ਉਨ੍ਹਾਂ ਨੇ ਕੋਰੋਨਾ ਵਾਇਰਸ ਵਿਰੁੱਧ ਲੜਾਈ ਵਿਚ ਦੇਸ਼ ਦਾ ਮਾਰਗ ਦਰਸ਼ਨ ਕੀਤਾ। ਸਾਲ ਦੌਰਾਨ ਉਨ੍ਹਾਂ ਨੇ ਕਰੀਬ ਸੱਤ ਹਜ਼ਾਰ ਲੋਕਾਂ ਨਾਲ ਮੁਲਾਕਾਤ ਕੀਤੀ ਜਿਨ੍ਹਾਂ ਵਿਚ ਸੈਨਿਕਾਂ ਤੋਂ ਲੈ ਕੇ ਵਿਗਿਆਨੀ ਤਕ ਸ਼ਾਮਲ ਹਨ। ਇਸ ਮੌਕੇ ਰਾਸ਼ਟਰਪਤੀ ਨੇ ਡਾਕਟਰਾਂ ਸਮੇਤ ਉਨ੍ਹਾਂ ਲੋਕਾਂ ਦਾ ਸ਼ੁਕਰੀਆ ਅਦਾ ਕੀਤੇ ਜੋ ਖ਼ੁਦ ਨੂੰ ਅਤੇ ਆਪਣੇ ਪਰਿਵਾਰਾਂ ਨੂੰ ਖ਼ਤਰੇ ਵਿਚ ਪਾ ਕੇ ਰਾਸ਼ਟਰ ਦੀ ਸਿਹਤ ਦੀ ਰਾਖੀ ਵਿਚ ਲੱਗੇ ਹੋਏ ਹਨ।
ਰਾਸ਼ਟਰਪਤੀ ਭਵਨ ਨੇ ਇਸ ਮੌਕੇ ਇੰਫੋਗ੍ਰਾਫਿਕਸ ਦੀ ਇਕ ਲੜੀ ਜਾਰੀ ਕਰ ਕੇ ਉਨ੍ਹਾਂ ਦੇ ਤੀਜੇ ਸਾਲ ਵਿਚ ਕੀਤੀਆਂ ਗਈਆਂ ਵੱਖ-ਵੱਖ ਪਹਿਲਾਂ ਤੇ ਕਾਰਜਾਂ ਬਾਰੇ ਜਾਣਕਾਰੀ ਦਿੱਤੀ। ਇਸ ਦੌਰਾਨ ਰਾਸ਼ਟਰਪਤੀ ਨੇ ਆਪਣੀ ਇਕ ਮਹੀਨੇ ਦੀ ਤਨਖ਼ਾਹ ਪੀਐੱਮ ਕੇਅਰਜ਼ ਫੰਡ ਵਿਚ ਦਾਨ ਕੀਤੀ ਤੇ ਇਕ ਸਾਲ ਤਕ ਆਪਣੀ ਤਨਖ਼ਾਹ 30 ਫ਼ੀਸਦੀ ਘੱਟ ਲੈਣ ਦਾ ਫ਼ੈਸਲਾ ਕੀਤਾ। ਰਾਸ਼ਟਰਪਤੀ ਦਫ਼ਤਰ ਨੇ ਦੱਸਿਆ ਕਿ ਰਾਸ਼ਟਰਪਤੀ ਭਵਨ ਨੇ ਸਰੋਤਾਂ ਦੀ ਵੱਧ ਤੋਂ ਵੱਧ ਵਰਤੋਂ ਲਈ ਆਪਣੇ ਖ਼ਰਚਿਆਂ ਨੂੰ ਤਰਕਸੰਗਤ ਬਣਾਇਆ ਹੈ।
ਜੁਲਾਈ 2019 ਤੋਂ ਜੁਲਾਈ 2020 ਦਰਮਿਆਨ ਰਾਸ਼ਟਰਪਤੀ ਕੋਵਿੰਦ ਨੇ ਅਮਰੀਕਾ, ਸ੍ਰੀਲੰਕਾ, ਜ਼ਾਂਬੀਆ, ਬ੍ਰਾਜ਼ੀਲ, ਸਵੀਡਨ, ਮੰਗੋਲੀਆ, ਨੀਦਰਲੈਂਡ, ਪੁਰਤਗਾਲ ਤੇ ਮਿਆਂਮਾਰ ਦੇ ਰਾਸ਼ਟਰ ਮੁਖੀਆਂ ਦੀ ਮੇਜ਼ਬਾਨੀ ਕੀਤੀ। ਰਾਸ਼ਟਰਪਤੀ ਭਵਨ ਦੇ ਇਤਿਹਾਸ ਵਿਚ ਪਹਿਲੀ ਵਾਰ ਕੋਵਿਡ-19 ਮਹਾਮਾਰੀ ਕਾਰਨ ਵੀਡੀਓ ਕਾਨਫਰੰਸਿੰਘ ਜ਼ਰੀਏ ਰਾਜਨਾਇਕਾਂ ਨੂੰ ਪਛਾਣ ਪੱਤਰ ਪ੍ਰਦਾਨ ਕੀਤੇ ਗਏ। ਕੇਂਦਰ ਤੇ ਸੂਬਾ ਪੱਧਰ 'ਤੇ ਕੋਵਿਡ-19 ਮਹਾਮਾਰੀ ਨੂੰ ਕਾਬੂ ਕਰਨ ਦੇ ਯਤਨਾਂ ਨੂੰ ਤੇਜ਼ ਕਰਨ ਲਈ ਰਾਸ਼ਟਰਪਤੀ ਨੇ ਉਪ ਰਾਸ਼ਟਰਪਤੀ ਨਾਲ ਮਿਲ ਕੇ ਸਾਰੇ ਸੂਬਿਆਂ ਦੇ ਰਾਜਪਾਲਾਂ ਤੇ ਕੇਂਦਰ ਸ਼ਾਸਿਤ ਸੂਬਿਆਂ ਦੇ ਉਪ ਰਾਜਪਾਲਾਂ ਨਾਲ ਦੋ ਵੀਡੀਓ ਕਾਨਫਰੰਸਾਂ ਵੀ ਕੀਤੀਆਂ।
from Punjabi News -punjabi.jagran.com https://ift.tt/3hCsvQB
via IFTTT
No comments:
Post a Comment