ਸਟਾਫ ਰਿਪੋਰਟਰ, ਕਾਨਪੁਰ : 500 ਕਰੋੜ ਰੁਪਏ ਤੋਂ ਜ਼ਿਆਦਾ ਦੇ ਟਰਨਓਵਰ ਵਾਲੇ ਵੱਡੇ ਕਾਰੋਬਾਰੀਆਂ ਦੀ ਹਰ ਖ਼ਰੀਦ-ਵਿਕਰੀ ਛੇਤੀ ਹੀ ਜੀਐੱਸਟੀ ਨੈੱਟਵਰਕ ਦੀ ਨਜ਼ਰ 'ਚ ਹੋਵੇਗੀ। ਵਿਕਰੀ ਦੀਆਂ ਸਾਰੀਆਂ ਇਨਵਾਇਸ ਈ-ਜੀਐੱਸਟੀ ਪੋਰਟਲ ਤੋਂ ਹੀ ਆਨਲਾਈਨ ਕੱਟਣਗੀਆਂ। ਟੈਕਸ ਸਲਾਹਕਾਰਾਂ ਮੁਤਾਬਕ ਇਸ ਨਾਲ ਕੋਈ ਵੀ ਇਨਵਾਇਸ ਲੁਕਾਈ ਨਹੀਂ ਜਾ ਸਕੇਗੀ ਤੇ ਅਫਸਰ ਆਪਣੀ ਤੁਰੰਤ ਤਸਦੀਕ ਵੀ ਕਰ ਸਕਣਗੇ। ਜੀਐੱਸਟੀ 'ਚ ਫਰਜ਼ੀ ਰਜਿਸਟ੍ਰੇਸ਼ਨ ਕਰਾਉਣ ਮਗਰੋਂ ਸਾਰੀਆਂ ਫਰਮਾਂ ਕਰੋੜਾਂ ਰੁਪਏ ਦੀ ਖ਼ਰੀਦ-ਵਿਕਰੀ ਦਿਖਾਉਂਦੀਆਂ ਹਨ। ਇਸ ਦੇ ਜ਼ਰੀਏ ਇਨਪੁਟ ਟੈਕਸ ਕ੍ਰੈਡਿਟ ਦਾ ਵੀ ਖੇਡ ਹੁੰਦਾ ਹੈ। ਕਾਰੋਬਾਰ ਦਿਖਾਉਣ ਦੇ ਅਗਲੇ ਮਹੀਨੇ ਦੀ 11 ਤਰੀਕ ਨੂੰ ਜੀਐੱਸਟੀਆਰ-1 ਰਿਟਰਨ ਫਾਈਲ ਕੀਤਾ ਜਾਂਦਾ ਹੈ ਤੇ 20 ਤਰੀਕ ਨੂੰ 3-ਬੀ ਰਿਟਰਨ ਫਾਈਲ ਕਰਦੇ ਸਮੇਂ ਆਈਟੀਸੀ ਦੀ ਐਡਜਸਟਮੈਂਟ ਕਰ ਲਈ ਜਾਂਦੀ ਹੈ ਜਿਸ ਨਾਲ ਅਧਿਕਾਰੀਆਂ ਨੂੰ ਜਾਣਕਾਰੀ ਨਹੀਂ ਹੋ ਪਾਉਂਦੀ। ਇਸ ਲਈ ਵੱਡੇ ਕਾਰੋਬਾਰੀਆਂ ਦੀ ਵਿਕਰੀ 'ਤੇ ਸਿੱਧੀ ਨਜ਼ਰ ਰੱਖਣ ਲਈ ਜੀਐੱਸਟੀ ਨੇ ਅਜਿਹੇ ਕਾਰੋਬਾਰੀਆਂ ਦੀ ਇਨਵਾਇਸ ਆਨਲਾਈਨ ਕਰਨ ਦੀ ਤਿਆਰੀ ਕੀਤੀ ਸੀ। ਇਸ ਨੂੰ ਇਸ ਸਾਲ ਪਹਿਲੀ ਅਪ੍ਰੈਲ ਤੋਂ ਲਾਗੂ ਹੋਣਾ ਸੀ ਪ੍ਰੰਤੂ ਬਾਅਦ 'ਚ ਇਸ ਨੂੰ ਇਕ ਅਕਤੂਬਰ ਤਕ ਵਧਾ ਦਿੱਤਾ ਗਿਆ ਸੀ। ਹੁਣ ਇਕ ਅਕਤੂਬਰ ਤੋਂ 500 ਕਰੋੜ ਰੁਪਏ ਤੋਂ ਉੱਪਰ ਦੇ ਕਾਰੋਬਾਰੀਆਂ ਦੀ ਇਨਵਾਇਸ ਪੋਰਟਲ ਤੋਂ ਹੀ ਜਾਰੀ ਹੋਣਗੀਆਂ।
from Punjabi News -punjabi.jagran.com https://ift.tt/2DbICp9
via IFTTT
Saturday, July 25, 2020
ਜੀਐੱਸਟੀ ਨਾਲ ਖ਼ਰੀਦ-ਵਿਕਰੀ ਲੁਕਾ ਨਹੀਂ ਸਕਣਗੇ ਵੱਡੇ ਕਾਰੋਬਾਰੀ, 500 ਕਰੋੜ ਟਰਨਓਵਰ ਦੀ ਪੋਰਟਲ ਤੋਂ ਇਨਵਾਇਸ ਹੋਵੇਗੀ ਜਾਰੀ
Subscribe to:
Post Comments (Atom)
No comments:
Post a Comment