ਮਾਸਕੋ, ਰਾਇਟਰਜ਼ : ਪਹਿਲੀ ਸੰਭਾਵਿਤ ਕੋਰੋਨਾ ਵੈਕਸੀਨ ਦੇ ਟਰਾਇਲ 'ਚ ਸਫਲਤਾ ਤੋਂ ਬਾਅਦ ਰੂਸ ਹੁਣ ਦੂਜੀ ਕੋਰੋਨਾ ਵੈਕਸੀਨ ਬਣਾਉਣ 'ਚ ਜੁਟ ਗਿਆ ਹੈ। TASS ਨਿਊਜ਼ ਏਜੰਸੀ ਨੇ ਸ਼ੁੱਕਰਵਾਰ ਨੂੰ ਰੂਸ ਦੀ ਉਪਭੋਗਤਾ ਸੁਰੱਖਿਆ ਨਿਗਰਾਨੀ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਸਾਈਬੇਰੀਅਨ ਵੈਕਟਰ ਇੰਸਟੀਚਿਊਟ ਦੁਆਰਾ ਵਿਕਸਿਤ ਰੂਸ ਦੀ ਦੂਜੀ ਸੰਭਾਵਿਤ ਕੋਰੋਨਾ ਵਾਇਰਸ ਵੈਕਸੀਨ ਦਾ ਇਨਸਾਨਾਂ 'ਤੇ ਪ੍ਰੀਖਣ ਕੀਤਾ ਜਾਵੇਗਾ। ਇਸ ਸ਼ੁਰੂਆਤ 27 ਜੁਲਾਈ ਤੋਂ ਹੋਵੇਗਾ।
ਜ਼ਿਕਰਯੋਗ ਹੈ ਕਿ ਮਾਸਕੋ 'ਚ ਗੇਮਾਲੇਆ ਸੰਸਥਾ ਵੱਲੋਂ ਵਿਕਸਿਤ ਇਕ ਵੈਕਸੀਨ ਦੇ ਮਨੁੱਖੀ ਟਰਾਇਲ ਦਾ ਪਹਿਲਾਂ ਪੜਾਅ ਇਸੇ ਮਹੀਨੇ ਪੂਰਾ ਹੋਇਆ ਜੋ ਸਫ਼ਲ ਰਿਹਾ। ਰੂਸ ਨੇ ਪਿਛਲੇ ਦਿਨਾਂ 'ਚ ਐਲਾਨ ਕੀਤਾ ਸੀ ਕਿ ਉਸ ਨੇ ਕੋਰੋਨਾ ਵੈਕਸੀਨ ਬਣਾਉਣ ਦੀ ਦਿਸ਼ਾ 'ਚ ਮਨੁੱਖੀ ਟਰਾਇਲ ਨੂੰ ਸਫਲਤਾਰਪੂਰਵਕ ਪੂਰਾ ਕੀਤਾ ਹੈ। ਰੂਸ ਦੇ ਵਿਗਿਆਨੀਆਂ ਨੇ ਖ਼ੁਸ਼ੀ ਜਤਾਈ ਹੈ। ਰੂਸੀ ਅਧਿਕਾਰੀਆਂ ਨੇ ਵੈਕਸੀਨ ਨੂੰ ਵੱਡੇ ਪੈਮਾਨੇ 'ਤੇ ਉਤਪਾਦਨ ਕਰਨ ਦੀ ਯੋਜਨਾ ਬਣਾਉਣੀ ਸ਼ੁਰੂ ਕਰ ਦਿੱਤੀ ਹੈ।
ਅਸਗਤ 'ਚ ਲਾਂਚ ਹੋ ਜਾਵੇਗੀ ਦੁਨੀਆ ਦੀ ਪਹਿਲੀ ਕੋਰੋਨਾ ਵੈਕਸੀਨ
ਰੂਸੀ ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ ਦੁਨੀਆ ਦੀ ਪਹਿਲੀ ਕੋਵਿਡ-19 ਵੈਕਸੀਨ ਅਗਸਤ 'ਚ ਲਾਂਚ ਹੋ ਜਾਵੇਗੀ ਹੈ। ਗੈਮੇਲਈ ਨੈਸ਼ਨਲ ਰਿਸਰਚ ਸੈਂਟਰ ਫਾਰ ਐਪੀਡੇਮਿਓਲਾਜੀ ਤੇ ਮਾਈਕ੍ਰੋਬਾਓਲਾਜੀ ਦੇ ਨਿਰਦੇਸ਼ਕ ਅਲੈਕਜੈਂਡਰ ਗਿਟਸਬਰਗ ਨੇ ਕਿਹਾ ਕਿ ਦੁਨੀਆ ਦੀ ਪਹਿਲੀ ਕੋਰੋਨਾ ਵੈਕਸੀਨ 12 ਤੋਂ 14 ਅਗਸਤ ਤਕ ਆਮ ਲੋਕਾਂ ਨੂੰ ਦਿੱਤੀ ਜਾਣ ਲੱਗੇਗੀ। ਮਾਸਕੋ ਟਾਈਮਜ਼ ਮੁਤਾਬਕ ਉਨ੍ਹਾਂ ਨੇ ਕਿਹਾ ਕਿ ਨਿੱਜੀ ਕੰਪਨੀਆਂ ਵੱਲੋਂ ਵੱਡੇ ਪੈਮਾਨੇ 'ਤੇ ਸਤੰਬਰ ਤੋਂ ਇਸ ਦਾ ਉਤਪਾਦਨ ਸ਼ੁਰੂ ਹੋਣ ਦੀ ਸੰਭਾਵਨਾ ਹੈ।
from Punjabi News -punjabi.jagran.com https://ift.tt/3f0SBuI
via IFTTT
No comments:
Post a Comment