ਵਾਸ਼ਿੰਗਟਨ, ਆਈਏਐੱਨਐੱਸ : ਦੁਨੀਆਭਰ 'ਚ ਕੋਰੋਨਾ ਵਾਇਰਸ ਸੰਕ੍ਰਮਣ ਦੇ ਮਾਮਲੇ 1 ਕਰੋੜ 54 ਲੱਖ ਦਾ ਅੰਕੜਾ ਪਾਰ ਕਰ ਗਿਆ ਹੈ ਤੇ ਹੁਣ ਤਕ ਮਰਨ ਵਾਲਿਆਂ 'ਚ 6 ਲੱਖ 31 ਹਜ਼ਾਰ ਲੋਕ ਹਨ। ਜਾਨਸ ਹਾਪਕਿਨਸ ਯੂਨੀਵਰਸਿਟੀ ਅਨੁਸਾਰ, ਸ਼ੁੱਕਰਵਾਰ ਸਵੇਰ ਤਕ ਕੁੱਲ ਸੰਕ੍ਰਮਣ ਦੇ ਮਾਮਲੇ 1 ਕਰੋੜ 54 ਲੱਖ 39 ਹਜ਼ਾਰ 456 ਹੈ। ਮਰਨ ਵਾਲਿਆਂ ਦਾ ਅੰਕੜਾ 6 ਲੱਖ 31 ਹਜ਼ਾਰ 926 ਹੋ ਗਿਆ ਹੈ। ਯੂਨੀਵਰਸਿਟੀ ਦੇ ਸੈਂਟਰ ਫਾਰ ਸਿਸਟਮ ਸਾਇੰਸ ਐਂਡ ਇੰਜੀਨੀਰਿੰਗ ਨੇ ਆਪਣੇ ਅਪਡੇਟ 'ਚ ਇਹ ਖੁਲਾਸਾ ਕੀਤਾ। ਹਾਲਾਂਕਿ ਕਈ ਦੇਸ਼ਾਂ 'ਚ ਇਸ ਮਹਾਮਾਰੀ ਲਈ ਵਿਕਸਿਤ ਵੈਕਸੀਨ ਦਾ ਟ੍ਰਾਇਲ ਸ਼ੁਰੂ ਹੋ ਚੁੱਕਾ ਹੈ।
ਸੰਕ੍ਰਮਿਤ ਅਮਰੀਕਾ
ਦੁਨੀਆ ਦੇ ਦੇਸ਼ਾਂ 'ਚ ਸਭ ਤੋਂ ਜ਼ਿਆਦਾ ਸੰਕ੍ਰਮਿਤ ਅਮਰੀਕਾ ਹੈ। ਸੰਕ੍ਰਮਣ ਦੇ ਮਾਮਲਿਆਂ 'ਚ ਦੂਜੇ ਸਥਾਨ 'ਤੇ ਬ੍ਰਾਜ਼ੀਲ ਤੇ ਤੀਜੇ 'ਤੇ ਭਾਰਤ ਹੈ। ਅਮਰੀਕਾ 'ਚ ਹੁਣ ਤਕ ਸੰਕ੍ਰਮਣ ਦੇ ਕੁੱਲ ਮਾਮਲੇ 40 ਲੱਖ 34 ਹਜ਼ਾਰ 831 ਹਨ। ਮਰਨ ਵਾਲਿਆਂ ਦੀ ਗਿਣਤੀ 1 ਲੱਖ 44 ਹਜ਼ਾਰ 242 ਹੈ। ਦੂਜੇ ਸਥਾਨ 'ਤੇ ਬ੍ਰਾਜ਼ੀਲ 'ਚ 22 ਲੱਖ 87 ਹਜ਼ਾਰ 475 ਸੰਕ੍ਰਮਣ ਮਾਮਲੇ ਹਨ ਤੇ ਮਰਨ ਵਾਲਿਆਂ ਦਾ ਅੰਕੜਾ 84 ਹਜ਼ਾਰ 82 ਹੈ। ਭਾਰਤ ਦੀ ਗੱਲ ਕਰੀਏ ਤਾਂ 12 ਲੱਖ 38 ਹਜ਼ਾਰ 798 ਸੰਕ੍ਰਮਿਤ ਮਾਮਲੇ ਹਨ।
ਚੌਥੇ ਸਥਾਨ 'ਤੇ ਰੂਸਟ
7 ਲੱਖ 93 ਹਜ਼ਾਰ 720 ਸੰਕ੍ਰਮਣ ਦੇ ਮਾਮਲਿਆਂ ਦੇ ਨਾਲ ਰੂਸ ਚੌਥੇ ਸਥਾਨ 'ਤੇ ਹੈ। ਪੰਜਵੇਂ ਸਥਾਨ 'ਤੇ ਦੱਖਣੀ ਅਫਰੀਕਾ 'ਚ ਹੁਣ 4 ਲੱਖ 8 ਹਜ਼ਾਰ 52 ਸੰਕ੍ਰਮਣ ਦੇ ਮਾਮਲੇ ਹਨ। ਇਸ ਦੇ ਬਾਅਦ ਪੇਰੂ 'ਚ 3 ਲੱਖ 71 ਹਜ਼ਾਰ 96 ਸੰਕ੍ਰਮਣ ਦੇ ਮਾਮਲੇ ਹਨ। ਮੈਕਸਿਕੋ 'ਚ 3 ਲੱਖ 70 ਹਜ਼ਾਰ 712 ਸੰਕ੍ਰਮਣ ਦੇ ਮਾਮਲੇ ਹਨ।
from Punjabi News -punjabi.jagran.com https://ift.tt/3jzzN9x
via IFTTT
No comments:
Post a Comment