ਸੁਰਿੰਦਰ ਮਹਾਜਨ ਪਠਾਨਕੋਟ : ਜ਼ਿਲ੍ਹਾ ਪਠਾਨਕੋਟ ਵਿਚ ਸਿਵਲ ਸਰਜਨ ਦਫਤਰ ਵਲੋਂ ਜਾਰੀ ਮੈਡੀਕਲ ਬੁਲੇਟਿਨ ਰਾਹੀਂ ਮਿਲੀ ਜਾਣਕਾਰੀ ਮੁਤਾਬਿਕ ਸ਼ਨਿਚਰਵਾਰ ਨੂੰ ਅੰਮ੍ਰਿਤਸਰ ਲੈਬਾਰਟਰੀ ਤੋਂ 461 ਸੈਂਪਲਾਂ ਕੇਸ ਦੀ ਰਿਪੋਰਟ ਆਈ ਹੈ ਜਿਸ ਵਿਚ 54 ਸੈਂਪਲ ਪਾਜ਼ੇਟਿਵ ਪਾਏ ਗਏ ਹਨ ਜਦਕਿ 27 ਲੋਕੀਂ ਰੈਪਿਡ ਟੈਸਟਾਂ ਵਿਚ ਪਾਜ਼ੇਟਿਵ ਆਏ ਹਨ। ਕੁਲ 81 ਵਿਚੋਂ 34 ਫ਼ੌਜ ਦੇ ਜਵਾਨ ਹਨ।
ਅੱਜ ਦੀ ਰਿਪੋਰਟ ਮੁਤਾਬਿਕ ਹੁਣ ਤਕ 1189 ਪਾਜ਼ੇਟਿਵ ਕੇਸ ਹੋ ਗਏ ਹਨ ਜਦਕਿ 794 ਲੋਕਾਂ ਨੂੰ ਸਰਕਾਰੀ ਪਾਲਿਸੀ ਅਧੀਨ ਡਿਸਚਾਰਜ ਕਰਕੇ ਘਰਾਂ ਨੂੰ ਭੇਜਿਆ ਜਾ ਚੁੱਕਿਆ ਹੈ। ਜ਼ਿਲ੍ਹੇ ਵਿਚ 23 ਮੌਤਾਂ ਮਗਰੋਂ ਐਕਟਿਵ ਕੇਸਾਂ ਦੀ ਗਿਣਤੀ 372 ਹੋ ਗਈ ਹੈ।
from Punjabi News -punjabi.jagran.com https://ift.tt/3gDYdfd
via IFTTT
No comments:
Post a Comment