ਨਵੀਂ ਦਿੱਲੀ, ਏਜੰਸੀ : ਪੂਰਵੀ ਲੱਦਾਖ 'ਚ ਐੱਲਏਸੀ 'ਤੇ ਚੀਨ ਨਾਲ ਚਲ ਰਿਹੇ ਵਿਵਾਦ ਕਾਰਨ ਭਾਰਤੀ ਫ਼ੌਜੀਆਂ ਨੇ ਵੀ ਸਰਦੀਆਂ ਲਈ ਆਪਣੀ ਤਿਆਰੀ ਸ਼ੁਰੂ ਦਿੱਤੀ ਹੈ। ਸਮੁੰਦਰਤਲ ਤੋਂ ਲਗਪਗ 12 ਹਜ਼ਾਰ ਫੁੱਟ ਦੀ ਉੱਚਾਈ 'ਤੇ ਸਥਿਤ ਪੂਰਵੀ ਲੱਦਾਖ 'ਚ ਸਰਦੀਆਂ ਦੌਰਾਨ ਤਾਪਮਾਨ ਕਈ ਵਾਰ -50 ਡਿਗਰੀ ਸੈਲਸੀਅਸ ਤਕ ਚਲਾ ਜਾਂਦਾ ਹੈ। ਇਸ ਲਈ ਪੂਰਵੀ ਲੱਦਾਖ 'ਚ ਤਾਇਨਾਤ ਕੀਤੇ ਗਏ ਜ਼ਿਆਦਾਤਰ 35 ਹਜ਼ਾਰਾਂ ਜਵਾਨਾਂ ਤੇ ਅਧਿਕਾਰੀਆਂ ਲਈ ਵਿਸ਼ੇਸ਼ ਵਰਦੀਆਂ, ਭੋਜਨ, ਰਿਹਾਇਸ਼ ਦਾ ਇੰਤਜਾਮ ਕੀਤਾ ਜਾ ਰਿਹਾ ਹੈ। ਇਸ 'ਤੇ ਲਗਪਗ 400 ਕਰੋੜ ਦਾ ਖਰਚ ਆਵੇਗਾ।
ਸਬੰਧਿਤ ਅਧਿਕਾਰੀਆਂ ਨੇ ਦੱਸਿਆ ਕਿ ਹਰੇਕ ਫ਼ੌਜੀ ਲਈ ਲੱਦਾਖ ਦੀ ਭਿਆਨਕ ਠੰਢ ਸਹਿਣ ਲਈ ਕਾਰਗਰ ਕੱਪੜੇ ਤੇ ਵਰਦੀ ਉਪਲਬਧ ਕਰਵਾਉਣ 'ਚ ਲਗਪਗ ਇਕ ਲੱਖ ਰੁਪਏ ਦਾ ਖਰਚ ਆਵੇਗਾ। ਪੂਰਵੀ ਲੱਦਾਖ ਦੇ ਇਲਾਕਿਆਂ 'ਚ ਤਾਇਨਾਤ ਕੀਤੇ ਜਾਣ ਵਾਲੇ ਜਵਾਨਾਂ ਦੇ ਕੱਪੜਿਆਂ ਤੇ ਰਿਹਾਇਸ਼ ਸਹੂਲਤ ਜਿਸ ਨੂੰ ਐੱਸਸੀਐੱਮਈ ਕਹਿੰਦੇ ਹਨ ਹਰੇਕ ਜਵਾਨ ਲਈ ਇਕ ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਣਗੇ।
ਵਿਸ਼ੇਸ਼ ਭੋਜਨ ਤੇ ਰਿਹਾਇਸ਼ ਦਾ ਪ੍ਰਬੰਧ
ਚੀਨ ਦੇ ਸਾਹਮਣੇ ਸਰਦੀਆਂ ਦੌਰਾਨ ਡਟੇ ਰਹਿਣ ਵਾਲੇ ਜਵਾਨਾਂ ਲਈ ਵਿਸ਼ੇਸ਼ ਟੈਂਟ ਤੇ ਪ੍ਰੀ ਫੈਬ੍ਰਕੇਟਿਡ ਹਟ ਵੀ ਤਿਆਰ ਕੀਤੇ ਜਾ ਰਹੇ ਹਨ। ਇਨ੍ਹਾਂ 'ਚ ਤਾਪਮਾਨ ਜਵਾਨਾਂ ਨੂੰ ਠੰਢ ਨਾਲ ਬਚਾਏਗਾ। ਜਵਾਨਾਂ ਨੂੰ ਜ਼ਿਆਦਾ ਠੰਢ ਵਾਲੇ ਇਲਾਕਿਆਂ 'ਚ ਹਵਾ ਦੇ ਘੱਟ ਦਬਾਅ ਤੋਂ ਹੋਣ ਵਾਲੀਆਂ ਬੀਮਾਰੀਆਂ ਤੋਂ ਬਚਾਉਣ 'ਚ ਕਾਰਗਰ ਵਿਸ਼ੇਸ਼ ਭੋਜਨ ਤੇ ਖੁਰਾਕ ਵੀ ਦਿੱਤੀ ਜਾਵੇਗੀ। ਉਨ੍ਹਾਂ ਨੂੰ ਸੁੱਕੇ ਮੇਵੇ ਵੀ ਦਿੱਤੇ ਜਾਣਗੇ। ਫੌਜ ਦੇ ਸੂਤਰਾਂ ਨੇ ਦੱਸਿਆ ਕਿ ਉੱਚੇ ਪਹਾੜਾਂ 'ਤੇ ਸਖ਼ਤ ਸਰਦੀ ਦੌਰਾਨ ਜਵਾਨਾਂ ਲਈ ਸਪੈਸ਼ਲ ਤੇ ਉੱਚ ਪੋਸ਼ਕ ਰਾਸ਼ਨ ਮੁਹੱਈਆ ਕਰਵਾਇਆ ਜਾਂਦਾ ਹੈ।
from Punjabi News -punjabi.jagran.com https://ift.tt/34GjFhw
via IFTTT
No comments:
Post a Comment