Responsive Ads Here

Sunday, August 30, 2020

AIIMS Nursing Officer Admit Card 2020 : ਨਰਸਿੰਗ ਆਫਿਸਰ ਭਰਤੀ ਪ੍ਰੀਖਿਆ ਲਈ ਪ੍ਰਵੇਸ਼ ਪੱਤਰ aiimsexams.org 'ਤੇ ਜਲਦ ਹੋਵੇਗਾ ਜਾਰੀ

ਜੇਐੱਨਐੱਨ, ਨਵੀਂ ਦਿੱਲੀ : AIIMS Nursing Officer Admit Card 2020 ਅਖਿਲ ਭਾਰਤੀ ਆਯੁਵਿਗਿਆਨ ਸੰਸਥਾਨ (ਏਮਸ) ਨਵੀਂ ਦਿੱਲੀ ਦੁਆਰਾ ਹੋਣ ਵਾਲੀ ਆਨਲਾਈਨ ਨਰਸਿੰਗ ਆਫਿਸਰ ਰਿਕ੍ਰੂਟਮੈਂਟ ਕਾਮਨ ਐਲਿਜੀਬਿਲਟੀ 'ਚ ਸ਼ਾਮਲ ਹੋਣ ਵਾਲੇ ਉਮੀਦਵਾਰਾਂ ਲਈ ਜ਼ਰੂਰੀ ਖ਼ਬਰ ਹੈ। ਏਮਸ ਦੁਆਰਾ ਜਲਦ ਹੀਲ ਕਾਮਨ ਐਲਿਜੀਬਿਲਟੀ ਟੈਸਟ ਲਈ ਪ੍ਰਵੇਸ਼ ਪੱਤਰ ਜਾਰੀ ਕੀਤੇ ਜਾਣਗੇ। 1 ਸਤੰਬਰ 2020 ਨੂੰ ਪ੍ਰੀਖਿਆ ਦਾ ਆਯੋਜਨ ਕੀਤਾ ਜਾਣਾ ਹੈ। ਇਸ ਲਈ ਆਫਿਸ਼ੀਅਲ

ਵੈੱਬਸਾਈਟ aiimsexams.org 'ਤੇ ਜਲਦ ਹੀ ਏਮਸ NORCET ਐਡਮਿਟ ਕਾਰਡ ਜਾਰੀ ਹੋਣ ਦੀ ਉਮੀਦ ਕੀਤੀ ਜਾ ਰਹੀ ਹੈਸ਼ ਸਾਰੇ ਉਮੀਦਵਾਰ ਜਿਨ੍ਹਾਂ ਨੇ ਏਮਸ ਨਰਸਿੰਗ ਆਫਿਸਰ ਭਰਤੀ 2020 ਲਈ ਸੱਦਾ ਦਿੱਤਾ ਹੈ, ਉਹ ਏਮਸ ਦੀ ਵੈੱਬਸਾਈਟ ਨਾਲ ਆਪਣਾ ਐਡਮਿਟ ਕਾਰਡ ਡਾਊਨਲੋਡ ਕਰ ਸਕਣਗੇ। ਇਸ ਲਈ ਉਮੀਦਵਾਰ, ਆਫਿਸ਼ੀਅਲ ਵੈੱਬਸਾਈਟ 'ਤੇ ਨਜ਼ਰ ਰੱਖੋ।

ਦੱਸ ਦਈਏ ਕਿ ਅਖਿਲ ਭਾਰਤੀ ਆਯੁਵਿਗਿਆਨ ਸੰਸਥਾਨ, ਨਵੀਂ ਦਿੱਲੀ ਨੇ ਦੇਸ਼ ਦੇ 15 ਏਮਸ ਸੰਸਥਾਵਾਂ 'ਚ ਕੁੱਲ 3803 ਨਰਸਿੰਗ ਆਫਿਸਰ ਅਹੁਦਿਆਂ 'ਤੇ ਭਰਤੀ ਲਈ 5 ਅਗਸਤ 2020 ਨੂੰ ਨੋਟੀਫੀਕੇਸ਼ਨ ਜਾਰੀ ਕੀਤੀ ਸੀ। ਨਰਸਿੰਗ ਆਫਿਸਰ ਦੇ ਅਹਦਿਆਂ 'ਤੇ 7ਵੇਂ ਤਨਖ਼ਾਹ ਕਮਿਸ਼ਨ ਦੇ ਪੇ-ਮੈਟ੍ਰਿਕਸ ਲੈਵਲ 07 'ਤੇ ਗਰੁੱਪ ਬੀ ਦੇ ਤਹਿਤ ਨਰਸਿੰਗ ਆਫਿਸਰ ਭਰਤੀ ਕਾਮਨ ਐਲਿਜੀਬਿਲਟੀ ਟੈਸਟ 2020 ਦੇ ਜ਼ਰੀਏ ਭਰਤੀ ਕੀਤੀ ਜਾਣੀ ਹੈ। ਏਮਸ ਨਰਸਿੰਗ ਆਫਿਸਰ ਭਰਤੀ 2020 ਦੀ ਰਜਿਸਟ੍ਰੇਸ਼ਨ ਪ੍ਰਕਿਰਿਆ 5 ਅਗਸਤ 2020 ਤੋਂ ਸ਼ੁਰੂ ਹੋ ਕੇ 18 ਅਗਸਤ 2020 ਨੂੰ ਪੂਰੀ ਹੋ ਗਈ ਸੀ।



from Punjabi News -punjabi.jagran.com https://ift.tt/3b2hDcN
via IFTTT

No comments:

Post a Comment