DU OBE Online Form 2020: ਦਿੱਲੀ ਯੂਨੀਵਰਸਿਟੀ 'ਚ ਆਖਰੀ ਸਾਲਾ/ ਸਮੈਸਟਰ ਦੇ ਅਜਿਹੇ ਵਿਦਿਆਰਥੀ ਜੋ ਕਿ ਅਪਲਾਈ ਕਰਨਾ ਚਾਹੁੰਦੇ ਹਨ ਉਹ ਅੱਜ 30 ਅਗਸਤ 2020 ਤੋਂ ਅਧਿਕਾਰਿਕ ਵੈੱਬਸਾਈਟ, du.ac.in 'ਤੇ ਵਿਜਿਟ ਕਰ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ। ਦੂਜੇ ਪੜਾਅ ਲਈ ਡੀਯੂ ਓਬੀਈ ਆਨਲਾਈਨ ਫਾਰਮ 2020 ਭਰਨ ਦੀ ਆਖਰੀ ਤਾਰੀਕ 8 ਸਤੰਬਰ 2020 ਨਿਧਾਰਿਤ ਕੀਤੀ ਗਈ ਹੈ। ਇਸ ਤੋਂ ਪਹਿਲਾਂ ਡੀਯੂ ਨੇ ਦੂਜੇ ਪੜਾਅ ਦੀ ਓਪਨ ਬੁੱਕ ਪ੍ਰੀਖਿਆ 2020 ਦੀਆਂ ਮਿਤੀਆਂ ਦਾ ਆਧਿਕਾਰਿਕ ਐਲਾਨ ਕਰ ਦਿੱਤੀ ਸੀ। ਇਸ ਸਬੰਧ 'ਚ ਯੂਨੀਵਰਸਿਟੀ ਨੇ ਆਪਣੀ ਆਧਿਕਾਰਿਕ ਵੈੱਬਸਾਈਟ 'ਤੇ ਜਾਣਕਾਰੀ ਦਿੱਤੀ ਗਈ ਹੈ। ਜਿਸ 'ਚ ਕਿਹਾ ਗਿਆ ਹੈ ਕਿ ਯੂਜੀ ਤੇ ਪੀਜੀ Courses ਲਈ ਅੰਤਿਮ ਸਾਲ ਦੀਆਂ ਪ੍ਰੀਖਿਆਵਾਂ ਦਾ ਦੂਜਾ ਪੜਾਅ 14 ਸਤੰਬਰ 2020 ਤੋਂ ਸ਼ੁਰੂ ਹੋਵੇਗਾ।
ਪੀਡਬਲਯੂਡੀ ਸ਼੍ਰੈਣੀ ਦੇ ਤਹਿਤ ਅੱਗੇ ਵਿਦਿਆਰਥੀ ਜੋ ਪ੍ਰੀਖਿਆਵਾਂ ਦੇ ਪਹਿਲੇ ਪੜਾਅ 'ਚ ਸਥਾਪਤ ਹੋਏ ਸਨ ਪਰ ਕੁਝ ਪੇਪਰਾਂ 'ਚ ਆਪਣੇ ਗਰੇਡ 'ਚ ਸੁਧਾਰ ਕਰਨਾ ਚਾਹੁੰਦੇ ਹਨ ਉਹ ਦੂਜੇ ਪੜਾਅ ਦੀ ਪ੍ਰੀਖਿਆ 'ਚ ਸ਼ਾਮਲ ਹੋ ਸਕਦੇ ਹਨ। ਅਜਿਹੇ ਵਿਦਿਆਰਥੀਆਂ ਦੇ ਨਤੀਜੇ ਤਿਆਰ ਕਰਨ ਲਈ ਚੰਗੇ ਗਰੇਡ ਜਾ ਸਕੋਰ ਨੂੰ ਧਿਆਨ 'ਚ ਰੱਖਿਆ ਜਾਵੇਗਾ। ਜੋ ਵਿਦਿਆਰਥੀ ਅਪਲਾਈ ਕਰਨਾ ਚਾਹੁੰਦੇ ਹਨ ਉਹ ਵੈੱਬਸਾਈਟ du.ac.in ਜਾ ਕੇ ਅਪਲਾਈ ਪੱਤਰ ਲਿੰਕ ਦੇ ਮਾਧਿਅਮ ਨਾਲ ਅਪਲਾਈ ਕਰ ਸਕਦੇ ਹਨ। ਪ੍ਰੀਖਿਆ ਨਾਲ ਸਬੰਧਤ ਜ਼ਿਆਦਾ ਜਾਣਕਾਰੀ ਲਈ ਉਮੀਦਵਾਰ ਜ਼ਿਆਦਾ ਜਾਣਕਾਰੀ ਦੇਖ ਸਕਦੇ ਹਨ।
ਇਹ ਹਨ ਮਹੱਤਵਪੂਰਨ ਤਰੀਕਾਂ
- ਆਨਲਾਈਨ ਅਪਲਾਈ ਸ਼ੁਰੂ ਹੋਣ ਦੀ ਤਾਰੀਕ : 30 ਅਗਸਤ 2020
- ਆਨਲਾਈਨ ਅਪਲਾਈ ਕਰਨ ਦੀ ਆਖਰੀ ਤਾਰੀਕ : 8 ਸਤੰਬਰ 2020
- ਪ੍ਰੀਖਿਆ ਦੀ ਤਰੀਕ : 14 ਸਤੰਬਰ 2020 ਤੋਂ ਸ਼ੁਰੂ
ਦੱਸਣਯੋਗ ਹੈ ਕਿ ਪ੍ਰੀਖਿਆਵਾਂ ਜਲਦ ਹੀ ਜਾਰੀ ਕੀਤੀਆਂ ਜਾਣਗੀਆਂ। ਦਿੱਲੀ ਯੂਨੀਵਰਸਿਟੀ ਦੁਆਰਾ ਅੰਤਿਮ ਸਾਲ ਦੀ ਪ੍ਰੀਖਿਆ ਦੂਜੇ ਪੜਾਅ 'ਚ ਆਨਲਾਈਨ ਤੇ ਆਫਲਾਈਨ ਦੋਵਾਂ 'ਚ ਹੀ ਕਰਵਾਈ ਜਾਵੇਗੀ। ਆਨਲਾਈਨ ਪ੍ਰੀਖਿਆ ਨੂੰ ਓਪਨ ਬੁੱਡ ਮੋਡ ਦੇ ਰੂਪ 'ਚ ਜਾਣਿਆ ਜਾਵੇਗਾ। ਇਹ Undergraduate ਤੇ Post Graduate Courses ਦੇ ਉਨ੍ਹਾਂ ਵਿਦਿਆਰਥੀਆਂ ਲਈ ਕਰਵਾਈ ਜਾ ਰਹੀ ਹੈ ਜੋ ਪੜਾਅ ਇਕ ਦੀ ਪ੍ਰੀਖਿਆ 'ਚ ਹਾਜ਼ਰ ਨਹੀਂ ਹੋ ਸਕੇ ਸਨ ਜਾਂ ਪਹਿਲਾਂ ਦੀ Answer script ਦੀ ਸਕੈਨ ਕੀਤੇ ਗਏ ਈਮੇਜ ਨੂੰ ਜਮ੍ਹਾ ਕਰਨ 'ਚ ਅਸਫਲ ਰਹੇ ਸਨ। ਨਵੀਂ ਅਪਡੇਟ ਲਈ ਵਿਦਿਆਰਥੀ Official website 'ਤੇ ਨਜ਼ਰ ਬਣਾਏ ਰੱਖਣ।
from Punjabi News -punjabi.jagran.com https://ift.tt/31Ggapx
via IFTTT
No comments:
Post a Comment