ਨਵੀਂ ਦਿੱਲੀ, ਏਜੰਸੀ : ਸੁਪਰੀਮ ਕੋਰਟ ਨੇ ਕਿਹਾ ਹੈ ਕਿ ਰਾਸ਼ਟਰੀ ਖ਼ਪਤਕਾਰ ਵਿਵਾਦ ਨਿਪਟਾਰਾ ਕਮਿਸ਼ਨ (ਐੱਨਸੀਡੀਆਰਸੀ) ਦੇ ਮੈਂਬਰਾਂ ਦੀ ਨਿਯੁਕਤੀ 'ਚ ਹੋਰ ਦੇਰੀ ਨਹੀਂ ਹੋਣੀ ਚਾਹੀਦੀ। ਕੋਰਟ ਨੇ ਕੇਂਦਰ ਤੋਂ ਨਿਯੁਕਤੀ ਪ੍ਰੀਕਿਰਿਆ ਜਲਦ ਪੂਰੀ ਕਰਨ ਲਈ ਕਿਹਾ ਹੈ। ਜਸਟਿਸ ਐੱਲ. ਨਾਗੇਸ਼ਵਰ ਰਾਵ, ਜਸਟਿਸ ਹੇਮੰਤ ਗੁਪਤਾ ਤੇ ਜਸਟਿਸ ਐੱਸ. ਰਵਿੰਦਰ ਭੱਟ ਦੇ ਬੈਂਚ ਨੇ ਐੱਨਸੀਡੀਆਰਸੀ ਦੇ ਇਕ ਮੈਂਬਰ ਦਾ ਕਾਰਜਕਾਲ ਵਧਾਉਂਦੇ ਹੋਏ ਇਹ ਟਿੱਪਣੀ ਦਿੱਤੀ। ਮੈਂਬਰ ਐਤਵਾਰ ਨੂੰ ਰਿਟਾਇਰ ਹੋਣੇ ਵਾਲੇ ਸਨ।
ਬੈਂਚ ਨੇ ਕਿਹਾ, 'ਐੱਨਸੀਡੀਆਰਸੀ ਦੇ ਮੈਂਬਰਾਂ ਦੀ ਚੋਣ ਤੇ ਨਿਯੁਕਤੀ ਨੂੰ ਅੰਤਿਮ ਰੂਪ ਦੇਣ 'ਚ ਹੋਰ ਦੇਰੀ ਨਹੀਂ ਕੀਤੀ ਜਾ ਸਕਦੀ। ਸਾਨੂੰ ਉਮੀਦ ਤੇ ਵਿਸ਼ਵਾਸ ਹੈ ਕਿ ਐੱਨਸੀਡੀਐਆਰਸੀ 'ਚ ਨਿਯੁਕਤੀ ਜਲਦ ਹੀ ਕੀਤੀ ਜਾਵੇਗੀ।' ਸੁਪਰੀਮ ਕੋਰਟ ਮੈਂਬਰਾਂ ਵੱਲੋਂ ਦਾਖਲ ਇਕ ਪਟੀਸ਼ਨ 'ਤੇ ਸੁਣਵਾਈ ਕਰ ਰਿਹਾ ਸੀ। ਮੈਂਬਰਾਂ ਨੇ ਨਿਯਮਿਤ ਨਿਯੁਕਤ ਤਕ ਆਪਣੀ ਸੇਵਾ ਵਿਸਤਾਰ ਕਰਨ ਦੀ ਮੰਗ ਕੀਤੀ ਸੀ।
Attorney general KK Venugopal ਨੇ ਦਲੀਲ ਦਿੱਤੀ ਕਿ selection committee ਦੁਆਰਾ ਦਿੱਤੀ ਗਈ ਸਿਫ਼ਾਰਿਸ਼ 'ਤੇ ਮੰਤਰੀਮੰਡਲ ਦੀ ਨਿਯੁਕਤੀ ਸਬੰਧੀ ਕਮੇਟੀ ਵਿਚਾਰ ਕਰ ਰਹੀ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਪਟੀਸ਼ਨਰ 30 ਅਗਸਤ ਨੂੰ ਰਿਟਾਇਰ ਹੋਣ ਜਾ ਰਹੇ ਹਨ। ਉਨ੍ਹਾਂ ਦਾ ਕਾਰਜਕਾਲ ਇਕ ਮਹੀਨੇ ਲਈ ਵਧਾਇਆ ਜਾਂਦਾ ਹੈ।
from Punjabi News -punjabi.jagran.com https://ift.tt/3gAsw6I
via IFTTT
No comments:
Post a Comment