ਪਰਦੀਪ ਸਿੰਘ ਕਸਬਾ, ਸੰਗਰੂਰ : ਜ਼ਿਲ੍ਹਾ ਸੰਗਰੂਰ ਦੇ ਵੱਖ-ਵੱਖ ਬਲਾਕਾਂ ਵਿੱਚ ਇੱਕ ਔਰਤ ਸਮੇਤ ਤਿੰਨ ਕੋਰੋਨਾ ਪੀੜਤਾਂ ਦੀ ਮੌਤ ਹੋ ਜਾਣ ਨਾਲ ਜ਼ਿਲ੍ਹੇ ਵਿੱਚ ਕੁੱਲ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 84 ਹੋ ਗਈ ਹੈ।
ਮਿਲੀ ਜਾਣਕਾਰੀ ਅਨੁਸਾਰ ਅਮਰਗੜ੍ਹ ਵਿੱਚ 45 ਸਾਲਾਂ ਵਿਅਕਤੀ ਦੀ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵਿੱਚ, ਲੌਂਗੋਵਾਲ ਵਿੱਚ 45 ਸਾਲਾਂ ਔਰਤ ਅਤੇ 82 ਸਾਲਾਂ ਵਿਅਕਤੀ ਦੀ ਮੌਤ ਹੋਈ ਹੈ, ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼ਨੀਵਾਰ ਨੂੰ ਜ਼ਿਲ੍ਹਾ ਸੰਗਰੂਰ ਦੇ ਵੱਖ-ਵੱਖ ਬਲਾਕਾਂ ਵਿੱਚ 51 ਕੋਰੋਨਾ ਪੀੜਤ ਨਵੇਂ ਮਰੀਜ਼ ਆਏ ਹਨ।
ਅਮਰਗੜ੍ਹ ਬਲਾਕ ਵਿੱਚ ਤਿੰਨ, ਅਹਿਮਦਗੜ੍ਹ ਬਲਾਕ ਵਿੱਚ ਛੇ, ਭਵਾਨੀਗੜ੍ਹ ਬਲਾਕ ਵਿੱਚ ਚੌਦਾਂ, ਧੂਰੀ ਬਲਾਕ ਵਿੱਚ ਦੋ, ਕੌਹਰੀਆਂ ਬਲਾਕ ਵਿੱਚ ਤਿੰਨ, ਲੌਂਗੋਵਾਲ ਵਿੱਚ ਇੱਕ, ਮੂਨਕ ਬਲਾਕ ਵਿੱਚ ਦੋ, ਸੰਗਰੂਰ ਬਲਾਕ ਵਿੱਚ ਚੌਦਾਂ ਅਤੇ ਸੁਨਾਮ ਬਲਾਕ ਵਿੱਚ ਤਿੰਨ ਨਵੇਂ ਕੋਰੋਨਾ ਪੀੜਤ ਮਰੀਜ਼ ਆਏ ਹਨ, ਜ਼ਿਲ੍ਹੇ ਵਿੱਚ ਕੁੱਲ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 2135 ਹੋ ਗਈ ਹੈ ਜਦ ਕਿ 364 ਐਕਟਿਵ ਕੇਸ ਹਨ, 655 ਸੈਂਪਲਾਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਚਾਰ ਮਰੀਜ਼ਾਂ ਦੀ ਹਾਲਤ ਨੂੰ ਗੰਭੀਰ ਦੱਸੀ ਜਾ ਰਹੀ ਹੈ।
ਜ਼ਿਲ੍ਹੇ ਲਈ ਚੰਗੀ ਖ਼ਬਰ ਇਹ ਹੈ ਕਿ ਅੱਜ ਸ਼ਨੀਵਾਰ ਨੂੰ 65 ਮਰੀਜ਼ ਤੰਦਰੁਸਤ ਹੋ ਕੇ ਆਪਣੇ ਘਰਾਂ ਨੂੰ ਪਰਤ ਚੁੱਕੇ ਹਨ।
ਇਸ ਮੌਕੇ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਰਾਮਵੀਰ ਨੇ ਦੱਸਿਆ ਕਿ ਅੱਜ ਸਫ਼ਲ ਇਲਾਜ ਤੋਂ ਬਾਅਦ ਘਰਾਂ ਨੂੰ ਪਰਤੇ ਮਰੀਜ਼ਾਂ 'ਚੋਂ 14 ਕੋਵਿਡ ਕੇਅਰ ਸੈਂਟਰ ਘਾਬਦਾਂ ਤੋਂ ਜਦਕਿ 4 ਮਰੀਜ਼ ਸਿਵਲ ਹਸਪਤਾਲ ਮਾਲੇਰਕੋਟਲਾ ਤੋਂ, 2 ਮਰੀਜ਼ ਜੀਐੱਮਸੀ ਤੋਂ, 1 ਮਰੀਜ਼ ਅਮਰ ਹਸਪਤਾਲ ਪਟਿਆਲਾ ਤੋਂ, 3 ਮਰੀਜ਼ ਸਿਵਲ ਹਸਪਤਾਲ ਸੰਗਰੂਰ ਤੋਂ, 1 ਮਰੀਜ਼ ਅਪੋਲੋ ਲੁਧਿਆਣਾ ਤੋਂ, 2 ਮਰੀਜ਼ ਡੀਐੱਮਸੀ ਤੋਂ, 1 ਮਰੀਜ਼ ਸੀਐੱਮਸੀ ਤੋਂ ਅਤੇ 37 ਮਰੀਜ਼ ਹੋਮਆਈਸੋਲੇਸ਼ਨ ਤੋਂ ਛੁੱਟੀ ਮਿਲਣ ਤੋਂ ਬਾਅਦ ਆਪੋ-ਆਪਣੇ ਘਰ ਪਰਤੇ ਹਨ।
ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਵੀਰ ਸਿੰਘ ਸਿੱਧੂ ਡਿਪਟੀ ਕਮਿਸ਼ਨਰ ਸੰਗਰੂਰ ਰਾਮਵੀਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਮੈਡੀਕਲ ਅਫ਼ਸਰ ਮੂਨਕ ਡਾ. ਕਰਮਜੀਤ ਸਿੰਘ ਦੀ ਅਗਵਾਈ ਹੇਠ ਪੁਰਾਣਾ ਬਸ ਸਟੈਂਡ ਮੂਨਕ ਵਿਖੇ ਕੋਵਿਡ-19 ਦੀ ਸੈਂਪਲਿੰਗ ਕੀਤੀ ਗਈ। ਆਈ.ਈ.ਸੀ/ਬੀ.ਸੀ.ਸੀ ਨੋਡਲ ਅਫ਼ਸਰ ਹਰਦੀਪ ਜਿੰਦਲ ਨੇ ਦੱਸਿਆ ਕਿ ਮਿਸ਼ਨ ਫਤਿਹ ਤਹਿਤ ਸਿਹਤ ਟੀਮਾਂ ਵੱਲੋਂ ਬੱਸ ਸਟੈਂਡ ਤੋਂ ਕੋਰੋਨਾ ਦੇ 140 ਨਮੂਨੇ ਲੈ ਕੇ ਜਾਂਚ ਲਈ ਭੇਜੇ ਗਏ ਹਨ ਤਾਂ ਜੋ ਇਸ ਘਾਤਕ ਮਹਾਂਮਾਰੀ ਤੋਂ ਹਰ ਵਿਅਕਤੀ ਦਾ ਬਚਾਅ ਹੋ ਸਕੇ। ਸਿਹਤ ਟੀਮਾਂ ਵੱਲੋਂ ਸ਼ੈਪਲ ਦੇਣ ਵਾਲਿਆਂ ਨੂੰ ਸ਼ੈਲਫ ਕੁਆਰਟੀਨ ਰਹਿਣ ਦੀ ਸਲਾਹ ਵੀ ਦਿੱਤੀ।
from Punjabi News -punjabi.jagran.com https://ift.tt/2EIv9pM
via IFTTT
No comments:
Post a Comment