ਪ੍ਰਧਾਨ ਮੰਤਰੀ ਨੇ 'ਮਨ ਕੀ ਬਾਤ' ਪ੍ਰੋਗਰਾਮ 'ਚ ਇਕ ਵਾਰ ਫਿਰ ਆਤਮ ਨਿਰਭਰਤਾ ਨੂੰ ਪ੍ਰਮੁੱਖ ਰੱਖਦਿਆਂ ਇਸ ਗੱਲ 'ਤੇ ਖ਼ਾਸਾ ਜ਼ੋਰ ਦਿੱਤਾ ਕਿ ਦੇਸ਼ ਨੂੰ ਖਿਡੌਣਿਆਂ ਤੇ ਮੋਬਾਈਲ ਗੇਮਜ਼ ਦੇ ਮਾਮਲੇ 'ਚ ਵੀ ਆਤਮ ਨਿਰਭਰ ਬਣਨ ਦੀ ਜ਼ਰੂਰਤ ਹੈ। ਉਨ੍ਹਾਂ ਨੇ ਜਿਸ ਤਰ੍ਹਾਂ ਇਹ ਕਿਹਾ ਕਿ ਹੁਣ ਸਾਰਿਆਂ ਲਈ ਦੇਸ਼ 'ਚ ਬਣੇ ਖਿਡੌਣਿਆਂ ਦੀ ਮੰਗ ਕਰਨ ਦਾ ਸਮਾਂ ਆ ਗਿਆ ਹੈ, ਉਸ ਤੋਂ ਇਹੋ ਹੀ ਸਪੱਸ਼ਟ ਹੁੰਦਾ ਹੈ ਕਿ ਉਹ ਦੇਸ਼ ਦੇ ਖਿਡੌਣਾ ਬਾਜ਼ਾਰ 'ਚ ਚੀਨ ਦੇ ਕਬਜ਼ੇ ਨੂੰ ਖ਼ਤਮ ਕਰਨਾ ਚਾਹੁੰਦੇ ਹਨ। ਇਹ ਸੁਭਾਵਿਕ ਹੈ। ਸੱਚ ਤਾਂ ਇਹ ਹੈ ਕਿ ਖਿਡੌਣਿਆਂ ਦੇ ਨਾਲ-ਨਾਲ ਇਹ ਸਾਰੀਆਂ ਵਸਤੂਆਂ ਭਾਰਤ 'ਚ ਬਣਨੀਆਂ ਚਾਹੀਦੀਆਂ ਹਨ, ਜੋ ਪਹਿਲਾਂ ਇੱਥੇ ਬਣਦੀਆਂ ਸਨ ਪਰ ਸਮਾਂ ਬੀਤਣ ਨਾਲ ਇਹ ਚੀਨ ਤੋਂ ਆਯਾਤ ਹੋਣ ਲੱਗੀਆਂ।
ਇਹ ਜਿਨ੍ਹਾਂ ਵੀ ਕਾਰਨਾਂ ਨਾਲ ਹੋਇਆ ਹੋਵੇ ਪਰ ਅਜਿਹਾ ਹੋਣ ਦੇਣਾ ਇਕ ਭੁੱਲ ਸੀ। ਇਸ ਭੁੱਲ ਨੂੰ ਸੁਧਾਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ। ਇਸ ਕੋਸ਼ਿਸ਼ ਨੂੰ ਸਫਲ ਬਣਾਉਣ 'ਚ ਦੇਸ਼ ਵਾਸੀਆਂ ਨੂੰ ਵੀ ਯੋਗਦਾਨ ਦੇਣਾ ਪਵੇਗਾ ਪਰ ਅਸਲੀ ਕੰਮ ਤਾਂ ਕਾਰੋਬਾਰੀਆਂ ਤੇ ਸਰਕਾਰ ਨੇ ਹੀ ਕਰਨਾ ਹੈ। ਸਰਕਾਰ ਦੀਆਂ ਨੀਤੀਆਂ ਅਜਿਹੀਆਂ ਹੋਣੀਆਂ ਚਾਹੀਦੀਆਂ ਹਨ, ਜਿਸ ਨਾਲ ਸਾਡੇ ਕਾਰੋਬਾਰੀ ਚੀਨੀ ਸਨਅਤਾਂ ਨੂੰ ਹਰ ਖੇਤਰ 'ਚ ਪਛਾੜਨ ਦੇ ਆਤਮ ਵਿਸ਼ਵਾਸ ਨਾਲ ਲੈਸ ਹੋ ਸਕਣ।
ਧਿਆਨ ਰਹੇ ਕਿ ਆਤਮ ਵਿਸ਼ਵਾਸ ਹੀ ਆਤਮ ਨਿਰਭਰਤਾ ਦੀ ਕੁੰਜੀ ਹੈ। ਇਸ ਸਮੇਂ ਦੁਨੀਆ ਦਾ ਖਿਡੌਣਾ ਬਾਜ਼ਾਰ ਤਕਰੀਬਨ ਸੱਤ ਲੱਖ ਕਰੋੜ ਰੁਪਏ ਦਾ ਹੈ ਪਰ ਇਸ 'ਚ ਭਾਰਤ ਦੀ ਹਿੱਸੇਦਾਰੀ ਬਹੁਤ ਘੱਟ ਹੈ ਜਦਕਿ ਦੇਸ਼ ਦੇ ਕਈ ਹਿੱਸਿਆਂ 'ਚ ਖਿਡੌਣੇ ਬਣਾਉਣ ਦੀ ਲੰਬੀ ਪਰੰਪਰਾ ਰਹੀ ਹੈ। ਇਸ ਪਰੰਪਰਾ ਨੂੰ ਨਵੇਂ ਸਿਰੇ ਤੋਂ ਬਲ ਦੇਣਾ ਪਵੇਗਾ ਤੇ ਉਹ ਵੀ ਇਸ ਤਰ੍ਹਾਂ ਕਿ ਦੇਸ਼ 'ਚ ਬਣੇ ਖਿਡੌਣੇ ਨਾ ਸਿਰਫ਼ ਦੇਸ਼ ਦੀ ਮੰਗ ਪੂਰੀ ਕਰ ਸਕਣ ਸਗੋਂ ਆਲਮੀ ਬਾਜ਼ਾਰ 'ਚ ਵੀ ਆਪਣਾ ਸਥਾਨ ਬਣਾ ਸਕਣ।
ਇਹ ਉਦੋਂ ਹੀ ਸੰਭਵ ਹੋਵੇਗਾ ਜਦੋਂ ਇਨ੍ਹਾਂ ਦੀ ਗੁਣਵੱਤਾ ਤੇ ਉਤਪਾਦਕਤਾ ਆਲਮੀ ਪੱਧਰ ਦੀ ਹੋਵੇਗੀ। ਜੇ ਆਲਮੀ ਬਾਜ਼ਾਰ 'ਚ ਚੀਨ ਨੂੰ ਪਛਾੜਨਾ ਹੈ ਤਾਂ ਭਾਰਤੀ ਖਿਡੌਣਾ ਸਨਅਤ ਨੂੰ ਇਸ ਤੋਂ ਬਿਹਤਰ ਕਰਨਾ ਪਵੇਗਾ। ਪ੍ਰਧਾਨ ਮੰਤਰੀ ਦੇਸ਼ ਦੀ ਖਿਡੌਣਾ ਸਨਅਤ ਨੂੰ ਬਿਹਤਰ ਕੰਮ ਕਰਦਿਆਂ ਦੇਖਣਾ ਚਾਹੁੰਦੇ ਹਨ, ਇਸ ਦਾ ਪਤਾ ਇਸ ਗੱਲ ਤੋਂ ਲੱਗਦਾ ਹੈ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਨੇ ਸਵਦੇਸ਼ੀ ਖਿਡੌਣੇ ਬਣਾਉਣ ਸਬੰਧੀ ਕਈ ਮੰਤਰੀਆਂ ਤੇ ਸੀਨੀਅਰ ਅਧਿਕਾਰੀਆਂ ਨਾਲ ਬੈਠਕ ਕੀਤੀ ਸੀ।
ਉਮੀਦ ਹੈ ਕਿ ਕੋਈ ਅਜਿਹੀ ਰੂਪ-ਰੇਖਾ ਬਣ ਰਹੀ ਹੋਵੇਗੀ, ਜਿਸ ਨਾਲ ਭਾਰਤੀ ਖਿਡੌਣਾ ਸਨਅਤ ਨੂੰ ਮਜ਼ਬੂਤ ਕੀਤਾ ਜਾ ਸਕੇ। ਸਹੂਲਤਾਂ ਉਨ੍ਹਾਂ ਨੂੰ ਵੀ ਮਿਲਣੀਆਂ ਚਾਹੀਦੀਆਂ ਹਨ, ਜੋ ਮੋਬਾਈਲ ਗੇਮਜ਼ ਬਣਾਉਂਦੇ ਹਨ। ਮੋਬਾਈਲ ਗੇਮਜ਼ ਦਾ ਵੀ ਇਕ ਵੱਡਾ ਬਾਜ਼ਾਰ ਹੈ ਤੇ ਇਹ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ।
ਚੀਨੀ ਐਪਸ 'ਤੇ ਪਾਬੰਦੀ ਤੋਂ ਬਾਅਦ ਭਾਰਤੀ ਕੰਪਨੀਆਂ ਜਿਸ ਤਰੀਕੇ ਨਾਲ ਤਰ੍ਹਾਂ-ਤਰ੍ਹਾਂ ਦੇ ਐਪ ਬਣਾਉਣ 'ਚ ਜੁਟੀਆਂ ਹੋਈਆਂ ਹਨ, ਉਸੇ ਤਰ੍ਹਾਂ ਉਨ੍ਹਾ ਨੂੰ ਮੋਬਾਈਲ ਗੇਮਜ਼ ਬਣਾਉਣ ਲਈ ਵੀ ਸਰਗਰਮ ਹੋਣਾ ਚਾਹੀਦਾ ਹੈ। ਇਸ ਸਰਗਰਮੀ ਦਰਮਿਆਨ ਸਰਕਾਰ ਨੂੰ ਇਹ ਦੇਖਣਾ ਚਾਹੀਦਾ ਹੈ ਕਿ ਹਰ ਮਾਮਲੇ 'ਚ ਆਤਮ ਨਿਰਭਰ ਬਣਨ ਦੀ ਸੋਚ ਇਕ ਸੰਕਲਪ ਦਾ ਰੂਪ ਲਵੇ।
from Punjabi News -punjabi.jagran.com https://ift.tt/3hJrYNc
via IFTTT
No comments:
Post a Comment