ਜੇਐੱਨਐੱਨ, ਨਵੀਂ ਦਿੱਲੀ : IGNOU Admission 2020 : ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ (IGNOU) ਨੇ ਓਪਨ ਐਂਡ ਡਿਸਟੈਂਸ ਲਰਨਿੰਗ (ਓਡੀਐੱਲ) ਮੋਡ 'ਚ ਜੁਲਾਈ 2020 ਤੋਂ ਬਾਇਓਕਮਿਸਟਰੀ 'ਚ ਇਕ ਨਵੀਂ ਬੀਐੱਸਸੀ (ਆਨਰਸ) ਦੀ ਡਿਗਰੀ ਸ਼ੁਰੂ ਕੀਤੀ ਹੈ। ਇਸ ਸਬੰਧ 'ਚ ਇਗਨੂ ਦੁਆਰਾ ਵਿਗਿਆਪਨ ਜਾਰੀ ਕਰਕੇ ਜਾਣਕਾਰੀ ਦਿੱਤੀ ਗਈ ਹੈ। ਜਿਨਾਂ ਉਮੀਦਵਾਰਾਂ ਨੇ ਜੀਵ-ਵਿਗਿਆਨ, ਰਸਾਇਣ ਵਿਗਿਆਨ ਅਤੇ ਭੌਤਕੀ ਵਿਗਿਆਨ ਵਿਸ਼ਿਆਂ ਦੇ ਨਾਲ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ 12ਵੀਂ ਦੀ ਪ੍ਰੀਖਿਆ ਪਾਸ ਕੀਤੀ ਹੈ, ਉਹ ਪ੍ਰੋਗਰਾਮ ਦੇ ਲਈ ignouadmission.samarth.edu.in 'ਤੇ ਅਪਲਾਈ ਕਰ ਸਕਦੇ ਹੋ। ਅਪਲਾਈ ਕਰਨ ਦੀ ਆਖ਼ਰੀ ਤਾਰੀਕ 31 ਅਗਸਤ, 2020 ਨਿਰਧਾਰਿਤ ਕੀਤੀ ਗਈ ਹੈ।
ਇਗਨੂ ਅਨੁਸਾਰ, ਇਸਨੂੰ ਬਾਇਓਕਮਿਸਟਰੀ ਦੇ ਅਨੁਸਾਸ਼ਨ ਅਤੇ ਕੁਝ ਅੰਤਰ-ਅਨੁਸਾਸ਼ਨੀ ਅਤੇ ਕੁਸ਼ਲਤਾ ਵਧਾਉਣ ਵਾਲੇ ਕੋਰਸਾਂ 'ਚੋਂ ਜ਼ਰੂਰੀ ਕੋਰਸਾਂ ਦੇ ਨਾਲ, ਬੈਚਲਰ ਆਫ ਸਾਇੰਸ ਆਨਰਸ ਪ੍ਰੋਗਰਾਮ ਨੂੰ ਵਿਦਿਆਰਥੀਆਂ ਦੇ ਅਨੁਸਾਸ਼ਨ ਤੋਂ ਇਲਾਵਾ ਵਿਸ਼ਿਆਂ ਦਾ ਪਤਾ ਲਗਾਉਣ ਦਾ ਮੌਕਾ ਦਿੰਦੇ ਹੋਏ ਬਾਇਓਕਮਿਸਟਰੀ 'ਚ ਡੂੰਘਾ ਗਿਆਨ ਦੇਣ ਦੇ ਲਈ ਡਿਜਾਈਨ ਕੀਤਾ ਗਿਆ ਹੈ।
ਪ੍ਰੋਗਰਾਮ ਦਾ ਘੱਟ ਤੋਂ ਘੱਟ ਸਮਾਂ ਤਿੰਨ ਸਾਲ ਅਤੇ ਵੱਧ ਤੋਂ ਵੱਧ ਸਮਾਂ ਛੇ ਸਾਲ ਨਿਰਧਾਰਿਤ ਕੀਤੀ ਗਈ ਹੈ। ਸੂਚਨਾ ਅਨੁਸਾਰ, ਕੋਰਸਾਂ ਨੂੰ ਪ੍ਰਵੇਸ਼ ਦੇ ਜਨਵਰੀ ਅਤੇ ਜੁਲਾਈ ਦੋਵਾਂ ਸਤਰਾਂ 'ਚ ਪੇਸ਼ ਕੀਤਾ ਜਾਵੇਗਾ। ਪ੍ਰੋਗਰਾਮ ਲਈ ਰਜਿਸਟ੍ਰੇਸ਼ਨ ਫ਼ੀਸ 200 ਰੁਪਏ ਹੈ। ਪ੍ਰੋਗਰਾਮ ਦੀ ਕੁੱਲ ਫ਼ੀਸ 43,500 ਰੁਪਏ ਹੈ, ਜਿਸਦੀ ਸਲਾਨਾ ਫ਼ੀਸ 14,500 ਰੁਪਏ ਪ੍ਰਤੀ ਸਾਲ ਹੈ।
ਨਵੇਂ ਆਨਰਸ ਪ੍ਰੋਗਰਾਮ ਦੇ ਇਹ ਹਨ ਉਦੇਸ਼
1. ਬਾਇਓ-ਕਮਿਸਟਰੀ ਦੇ ਮੁੱਖ ਵਿਸ਼ਿਆਂ ਅਤੇ ਪ੍ਰਸੰਗਾਂ 'ਚ ਵਿਦਿਆਰਥੀਆਂ ਦੀ ਜਾਣ-ਪਛਾਣ।
2. ਸਟੂਡੈਂਟਸ ਨੂੰ ਸਹੀ ਕੋਰਸਾਂ ਦੇ ਸੰਪਰਕ ਦੇ ਮਾਧਿਅਮ ਨਾਲ ਸਮਰੱਥਾ ਅਤੇ ਕੁਸ਼ਲਤਾ ਦੇ ਵਾਧੇ ਦੀ ਦਿਸ਼ਾ 'ਚ ਕੰਮ ਕਰਨ ਲਈ ਉਜਾਗਰ ਕਰਨਾ।
3. ਸਨਾਤਕ ਅਧਿਐਨ ਲਈ ਉਪਯੁਕਤ ਅਸਾਈਨਮੈਂਟ ਅਤੇ ਪ੍ਰਯੋਗਸ਼ਾਲਾ ਪ੍ਰਥਾਵਾਂ ਦੇ ਮਾਧਿਅਮ ਨਾਲ ਸਟੂਡੈਂਟਸ ਨੂੰ ਪੜ੍ਹਨ ਅਤੇ ਲਿਖਣ ਦੀ ਕੁਸ਼ਲਤਾ ਤੋਂ ਜਾਣੂ ਕਰਵਾਉਣਾ।
4. ਸਟੂਡੈਂਟਸ ਨੂੰ ਉਨ੍ਹਾਂ ਦੇ ਵਿਸ਼ਿਆਂ ਦੇ ਬਾਹਰ ਕੋਰਸ ਲੈਣ ਲਈ ਸਮਰੱਥ ਕਰਨ ਤੇ ਅੰਤਰ-ਅਨੁਸਾਸ਼ਨੀ ਦ੍ਰਿਸ਼ਟੀਕੋਣ ਦੇ ਮਹੱਤਵ ਨੂੰ ਉਜਾਗਰ ਕਰਨਾ।
from Punjabi News -punjabi.jagran.com https://ift.tt/3hJKh4W
via IFTTT
No comments:
Post a Comment