Responsive Ads Here

Saturday, August 29, 2020

ਸੁਰੈਸ਼ ਰੈਨਾ ਨੇ ਖ਼ੁਦ ਦੱਸੀ IPL 2020 ਛੱਡਣ ਦੀ ਅਸਲੀ ਵਜ੍ਹਾ, 13ਵੇਂ ਸੀਜ਼ਨ 'ਚ ਨਹੀਂ ਦਿਸੇਗਾ ਉਨ੍ਹਾਂ ਦਾ ਜਲਵਾ

ਜੇਐੱਨਐੱਨ, ਨਵੀਂ ਦਿੱਲੀ : ਇੰਡੀਅਨ ਲੀਗ ਦੇ 13ਵੇਂ ਸੀਜ਼ਨ ਕਰਵਾਉਣ ਤੋਂ ਪਹਿਲਾਂ ਚੇਨਈ ਸੁਪਰ ਕਿੰਗਸ ਦੇ ਤਜ਼ਰਬੇ ਬੱਲੇਬਾਜ਼ ਸੁਰੇਸ਼ ਰੈਨਾ ਨੇ ਟੂਰਨਾਮੈਂਟ ਤੋਂ ਨਾਮ ਵਾਪਸ ਲੈ ਲਿਆ ਹੈ। ਉਨ੍ਹਾਂ ਨੇ ਨਿੱਜੀ ਕਾਰਨਾਂ ਦੀ ਵਜ੍ਹਾ ਨਾਲ ਇਸ ਪੂਰੇ ਸੀਜ਼ਨ ਤੋਂ ਲਿਆ ਹਟਣ ਦਾ ਫੈਸਲਾ। ਫ੍ਰੈਂਚਾਇਜ਼ੀ ਟੀਮ ਚੇਨਈ ਸੁਪਰ ਕਿੰਗਸ ਨੇ ਉਨ੍ਹਾਂ ਦੇ ਭਾਰਤ ਵਾਪਸੀ ਦੀ ਜਾਣਕਾਰੀ ਦਿੱਤੀ ਹੈ। ਟੀਮ ਨੇ ਰੈਨਾ ਦੇ ਫੈਸਲੇ ਦਾ ਸਮਰਥਨ ਕਰਦੇ ਹੋਏ ਉਨ੍ਹਾਂ ਨੂੰ ਤੇ ਉਨ੍ਹਾਂ ਦੇ ਪਰਿਵਾਰ ਨੂੰ ਆਪਣਾ ਪੂਰਾ ਸਹਿਯੋਗ ਕਰਨ ਦੀ ਗੱਲ ਕਹੀ ਹੈ।

ਚੇਨਈ ਸੁਪਰ ਕਿੰਗਸ ਦੇ ਅਧਿਕਾਰਿਕ ਟਵਿੱਟਰ ਪੇਜ 'ਤੇ ਰੈਨਾ ਦੇ ਭਾਰਤ ਵਾਪਸ ਲੈਣ ਦੀ ਜਾਣਕਾਰੀ ਦਿੱਤੀ ਗਈ। ਇਸ 'ਚ ਲਿਖਿਆ ਗਿਆ, ਸੁਰੇਸ਼ ਰੈਨਾ ਨਿੱਜੀ ਕਾਰਨਾਂ ਨਾਲ ਭਾਰਤ ਵਾਪਸ ਆ ਰਹੇ ਹਨ ਤੇ ਉਸ ਇਸ ਆਈਪੀਐੱਲ ਦੇ ਪੂਰੇ ਸੀਜ਼ਨ 'ਚ ਉਪਬਲਧ ਨਹੀਂ ਰਹਿਣਗੇ। ਚੇਨਈ ਸੁਪਰ ਕਿੰਗਸ ਨੇ ਇਸ ਸਮੇਂ 'ਚ ਸੁਰੇਸ਼ ਤੇ ਉਨ੍ਹਾਂ ਦੇ ਪਰਿਵਾਰ ਨੂੰ ਪੂਰਾ ਸਮਰਥਨ ਦੇਣ ਦੀ ਗੱਲ ਕਹੀ ਹੈ।

ਸ਼ੁੱਕਰਵਾਰ ਨੂੰ ਚੇਨਈ ਦੀ ਟੀਮ ਦੇ 12 ਮੈਂਬਰ ਕੋਰੋਨਾ ਪਾਜ਼ੇਟਿਵ ਪਾਏ ਗਏ ਸੀ। ਉਨ੍ਹਾਂ ਨੂੰ ਦੋ ਹਫ਼ਤੇ ਲਈ ਕੁਆਰੰਟਾਈਨ 'ਚ ਭੇਜਣ ਦੇ ਨਾਲ ਹੀ ਪੂਰੀ ਟੀਮ ਨੂੰ ਵੀ ਸੁਰੱਖਿਆ ਦੇ ਲਿਹਾਜ ਨਾਲ ਕੁਆਰੰਟਾਈਨ 'ਚ ਜਾਣ ਨੂੰ ਕਿਹਾ ਗਿਆ ਹੈ। ਯੂਏਈ 'ਚ 19 ਸਤੰਬਰ ਤੋਂ 10 ਨਵੰਬਰ ਤੋਂ ਹੋਣ ਵਾਲੇ ਟੂਰਨਾਮੈਂਟ ਤੋਂ ਪਹਿਲਾਂ ਚੇਨਈ ਦੀ ਟੀਮ ਲਈ ਵਧੀਆ ਖ਼ਬਰ ਨਹੀਂ ਹੈ। ਸ਼ੁੱਕਰਵਾਰ ਨੂੰ ਟੀਮ ਦੇ ਭਾਰਤੀ ਗੇਂਦਬਾਜ਼ ਸਮੇਤ 12 ਮੈਂਬਰਾਂ ਦੇ ਕੋਰੋਨਾ ਪਾਜ਼ੇਟਿਵ ਪਾਏ ਗਏ ਸੀ। ਟੀਮ ਵੱਲੋਂ ਹੁਣ ਤਕ ਇਸ ਨੂੰ ਲੈ ਕੇ ਕੋਈ ਅਧਿਕਾਰਿਕ ਬਿਆਨ ਨਹੀਂ ਆਇਆ।



from Punjabi News -punjabi.jagran.com https://ift.tt/2YHnPSf
via IFTTT

No comments:

Post a Comment