Responsive Ads Here

Saturday, August 29, 2020

Loan Moratorium Last Date : 31 ਅਗਸਤ ਨੂੰ ਲੋਨ ਮੋਰੇਟੋਰੀਅਮ ਦੀ ਆਖ਼ਰੀ ਤਾਰੀਕ, ਜਾਣੋ ਅੱਗੇ ਕੀ ਹੋਵੇਗਾ

Loan Moratorium Last Date : ਨਵੀਂ ਦਿੱਲੀ, ਨਈ ਦੁਨੀਆ : ਕੋਰੋਨਾ ਮਹਾਮਾਰੀ ਤੇ ਲਾਕਡਾਊਨ ਦੇ ਮੁਸ਼ਕਲ ਦੌਰ 'ਚ ਆਮ ਆਦਮੀ ਨੂੰ ਰਾਹਤ ਦੇਣ ਲਈ EMI 'ਚ ਛੋਟ ਯਾਨੀ Loan Moratoirum ਦੀ ਵਿਵਸਥਾ ਲਾਗੂ ਕੀਤੀ ਗਈ ਸੀ। ਜਿਵੇਂ-ਜਿਵੇਂ ਲਾਕਡਾਊਨ ਵਧਿਆ, ਤਿਵੇਂ-ਤਿਵੇਂ Loan Moratorium ਵੀ ਵਧਾਇਆ ਗਿਆ। ਤਾਜ਼ਾ ਖ਼ਬਰ ਇਹ ਹੈ ਕਿ Loan Moratorium ਦੀ ਮਿਆਦ 31 ਅਗਸਤ ਨੂੰ ਖ਼ਤਮ ਹੋ ਰਹੀ ਹੈ ਯਾਨੀ ਜੇਕਰ ਕਿਸੇ ਨੂੰ ਆਪਣੇ ਹੋਮ ਲੋਨ ਜਾਂ ਹੋਰ ਲੋਨ 'ਤੇ EMI ਭਰਨ 'ਚ ਛੋਟ ਚਾਹੀਦੀ ਹੈ ਤਾਂ ਉਸ ਦੇ ਕੋਲ ਸੋਮਵਾਰ ਤਕ ਦਾ ਆਖ਼ਿਰੀ ਮੌਕਾ ਹੈ। ਸਵਾਲ ਇਹ ਹੈ ਕਿ ਕੀ Loan Moratorium ਇਕ ਵਾਰ ਫਿਰ ਵਧਾਇਆ ਜਾਵੇਗਾ। ਇਸ ਦਾ ਫ਼ੈਸਲਾ ਰਿਜ਼ਰਵ ਬੈਂਕ ਆਫ ਇੰਡੀਆ ਨੇ ਕਰਨਾ ਹੈ ਤੇ ਮੀਡੀਆ ਰਿਪੋਰਟਸ ਮੁਤਾਬਿਕ, ਆਰਬੀਆਈ ਹੁਣ Loan Moratorium ਵਧਾਉਣ ਦੇ ਹੱਕ 'ਚ ਨਹੀਂ ਹੈ।
ਜਾਣਕਾਰੀ ਮੁਤਾਬਿਕ ਆਰਬੀਆਈ ਨੇ Loan Moratorium ਵਧਾਉਣ 'ਤੇ ਵਿਚਾਰ ਕੀਤਾ, ਪਰ ਹੁਣ ਇਸ ਦੇ ਖ਼ਿਲਾਫ਼ ਫ਼ੈਸਲਾ ਕੀਤਾ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਦਾ ਅਸਰ ਕ੍ਰੈਡਿਟ ਵਿਵਹਾਰ 'ਤੇ ਪਵੇਗਾ ਤੇ ਲੋਨ ਡਿਫਾਲਟਰਜ਼ ਵਧ ਸਕਦੇ ਹਨ। ਆਰਬੀਆਈ ਸੂਤਰਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਲੰਬੀ ਮਿਆਦ 'ਚ ਖ਼ਰਾਬ ਲੋਨ ਨਾਲ ਨਜਿੱਠਣ ਲਈ ਲੋਨ ਖਾਤਿਆਂ ਦੀ ਰੀ-ਸਟ੍ਰਕਚਰਿੰਗ ਇਕ ਬਿਹਤਰ ਬਦਲ ਹੈ ਜਿਸ 'ਤੇ ਬੈਂਕ ਕੰਮ ਕਰ ਰਹੇ ਹਨ।

ਜਾਣੋ ਕੀ ਹਨ ਲੋਨ ਰੀ-ਸਟ੍ਰਕਚਰਿੰਗ, ਇਸ ਦਾ ਫਾਇਦੇ ਦੇ ਨੁਕਸਾਨ

ਇਸ ਤੋਂ ਪਹਿਲਾਂ ਵੀਰਵਾਰ ਨੂੰ ਆਰਬੀਆਈ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ Loan Moratorium ਇਕ ਆਰਜ਼ੀ ਹੱਲ ਸੀ, ਜਦੋਂਕਿ ਇਕ ਰੈਜ਼ੋਲਿਊਸ਼ਨ ਫਰੇਮਵਰਕ ਨਾਲ ਕੋਰੋਨਾ ਕਾਲ 'ਚ ਮੁਸ਼ਕਲਾਂ ਦਾ ਸਾਹਮਣਾ ਕਰਨ ਵਾਲੇ ਉਧਾਰਕਰਤਾਵਾਂ ਨੂੰ ਟਿਕਾਊ ਰਾਹਤ ਮਿਲੇਗੀ।

ਉੱਥੇ ਹੀ ਬੈਂਕ ਨੇ ਵੀ Loan Moratorium ਦੀ ਮਿਆਦ ਵਧਾਉਣ 'ਚ ਅਸੁਵਿਧਾ ਜ਼ਾਹਿਰ ਕੀਤੀ ਸੀ। ਰਿਹਾਇਸ਼ੀ ਵਿਕਾਸ ਵਿੱਤ ਕਾਰਪ ਦੇ ਚੇਅਰਮੈਨ ਦੀਪਕ ਪਾਰੇਖ, ਐੱਸਬੀਆਈ ਦੇ ਚੇਅਰਮੈਨ ਰਜਨੀਸ਼ ਕੁਮਾਰ ਤੇ ਕੋਟਕ ਮਹਿੰਦਰਾ ਬੈਂਕ ਦੇ ਐੱਮਡੀ ਉਦੈ ਕੋਟਕ ਵਰਗੇ ਪ੍ਰਮੁੱਖ ਬੈਂਕਰਾਂ ਨੇ ਕਿਹਾ ਸੀ ਕਿ ਕੁਝ ਕਰਜ਼ਦਾਰ ਜਿਨ੍ਹਾਂ ਕੋਲ ਭੁਗਤਾਨ ਕਰਨ ਦੀ ਸਮਰੱਥਾ ਹੈ, ਉਹ ਛੋਟ ਦਾ ਲਾਭ ਲੈ ਰਹੇ ਹਨ ਤੇ ਇਸ ਲਈ ਹੁਣ Loan Moratorium ਨੂੰ ਨਹੀਂ ਵਧਾਇਆ ਜਾਣਾ ਚਾਹੀਦਾ ਹੈ।


from Punjabi News -punjabi.jagran.com https://ift.tt/3luaMNV
via IFTTT

No comments:

Post a Comment