ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮਜ਼ਦੂਰਾਂ ਦੇ ਸਸ਼ਕਤੀਕਰਨ ਅਤੇ ਉਨ੍ਹਾਂ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਐਲਾਨ ਕੀਤਾ ਕਿ 2022-23 ਲਈ ਰਾਜ ਖਰੀਦ ਏਜੰਸੀਆਂ ਦੇ ਕੰਮ ਲਈ ਲੇਬਰ ਸਿੱਧੇ ਤੌਰ ’ਤੇ ਵਰਕਰ ਮੈਨੇਜਮੈਂਟ (ਮਜ਼ਦੂਰ ਪ੍ਰਬੰਧਨ ਕਮੇਟੀਆਂ) ਤੋਂ ਮੰਗੀ ਜਾ ਸਕਦੀ ਹੈ। ਇਸ ਦਾ ਭੁਗਤਾਨ ਵੀ ਸਿੱਧਾ ਉਨ੍ਹਾਂ ਨੂੰ ਕੀਤਾ ਜਾਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ 2022-23 ਲਈ ਰਾਜ ਖਰੀਦ ਏਜੰਸੀਆਂ ਦੇ ਲੇਬਰ ਕੰਮ ਦੇ ਅਵਾਰਡ ਲਈ ਨੀਤੀ ਵਿਚ ਜ਼ਰੂਰੀ ਉਪਬੰਧ ਸ਼ਾਮਲ ਕੀਤੇ ਗਏ ਹਨ ਅਤੇ ਰਾਜ ਭਰ ਦੀਆਂ ਵਰਕਰ ਮੈਨੇਜਮੈਂਟ ਕਮੇਟੀਆਂ ਵੈੱਬਸਾਈਟ https://ift.tt/2Q4OOEa ਰਾਹੀਂ ਲੇਬਰ ਕੰਮ ਦੇ ਅਵਾਰਡ ਲਈ 23 ਦਸੰਬਰ, 2021 ਤਕ ਸਿੱਧੇ ਤੌਰ ’ਤੇ ਅਪਲਾਈ ਕਰ ਸਕਦੀਆਂ ਹਨ।
from Punjabi News -punjabi.jagran.com https://ift.tt/3FmuAwp
via IFTTT
No comments:
Post a Comment