ਪੰਜਾਬੀ ਜਾਗਰਣ ਟੀਮ, ਜਗਰਾਓਂ/ ਮੁੱਲਾਂਪੁਰ : ‘‘ਮੇਰੇ ਰਿਕਸ਼ਾ ਚਲਾਉਣ, ਧਾਰਾਂ ਚੌਣ, ਮੰਜੇ ਬੁਣਨ, ਟੈਂਟ ਲਾਉਣ ਨੂੰ ਮਜ਼ਾਕ ਬਣਾਉਣ ਵਾਲੇ ਇਹ ਨਹੀਂ ਜਾਣਦੇ ਸੀ ਕਿ ਡਾਂਗ ਚੁੱਕ ਕੇ ਅੱਗੇ ਲਾਉਣਾ ਵੀ ਜਾਣਦਾ ਹਾਂ। ਹੁਣ ਜਦੋਂ ਦਾ ਨਸ਼ੇ ਦੇ ਸੁਦਾਗਰਾਂ ਅਤੇ ਬੇਅਦਬੀ ਦੇ ਕਸੂਰਵਾਰਾਂ ’ਤੇ ਨਕੇਲ ਕੱਸੀ ਹੈ, ਉਦੋਂ ਤੋਂ ਸਭ ਨੂੰ ਪਤਾ ਲੱਗ ਗਿਆ ਕਿ ਮੈਂ ਗਰੀਬ ਘਰ ਦਾ ਹਾਂ ਪਰ ਕਮਜ਼ੋਰ ਨਹੀਂ’’। ਇਹ ਪ੍ਰਗਟਾਵਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੁੱਲਾਂਪੁਰ ਦਾਖਾ ਵਿਚ ਕੈਪਟਨ ਸੰਦੀਪ ਸੰਧੂ ਦੀ ਅਗਵਾਈ ਵਿਚ ਹੋਈ ਰੈਲੀ ਵਿਚ ਬੋਲਦਿਆਂ ਕੀਤਾ।
ਲੁਧਿਆਣਾ ਦੀਆਂ ਕਚਿਹਰੀਆਂ ਵਿਚ ਹੋਏ ਬੰਬ ਧਮਾਕੇ ’ਤੇ ਮੁੱਖ ਮੰਤਰੀ ਚੰਨੀ ਨੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਵਿਧਾਇਕ ਬਿਕਰਮ ਸਿੰਘ ਮਜੀਠੀਆ ’ਤੇ ਪਰਚਾ ਦਰਜ ਹੋਣ ਮਗਰੋਂ ਦਰਬਾਰ ਸਾਹਿਬ ਸਮੇਤ ਕਈ ਥਾਵਾਂ ’ਤੇ ਬੇਅਦਬੀਆਂ ਅਤੇ ਹੁਣ ਲੁਧਿਆਣਾ ਵਿਚ ਬੰਬ ਧਮਾਕਾ ਕਿਉਂ ਹੋਇਆ? ਇਸ ਸਾਰੇ ਪਿੱਛੇ ਅਮਨ ਸਾਂਤੀ ਨੂੰ ਲਾਂਬੂ ਲਾਉਣ ਵਾਲੀਆਂ ਤਾਕਤਾਂ ਦਾ ਹੱਥ ਹੈ।
ਉਨ੍ਹਾਂ ਕਿਹਾ ਕਿ ਅਕਾਲੀ ਦਲ ਮਾੜੀ ਪਾਰਟੀ ਨਹੀਂ ਹੈ, ਇਸ ਪਾਰਟੀ ਨੇ ਪੰਥ ਦੀ ਸੇਵਾ ਕੀਤੀ ਹੈ ਪਰ ਜਿਸ ਦਿਨ ਦੇ ਸੁਖਬੀਰ ਬਾਦਲ ਤੇ ਮਜੀਠੀਆ ਆਏ ਹਨ, ਉਦੋਂ ਤੋਂ ਇਹ ਪਾਰਟੀ ਤੇ ਪੰਜਾਬ ਬਦਨਾਮ ਹੋਏ ਹਨ। ਉਨ੍ਹਾਂ ਨੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੂੰ ‘ਕਾਲਾ ਅੰਗਰੇਜ’ ਦੱਸਦਿਆ ਕਿਹਾ ਕਿ ਇਹ ਤਾਂ ਸਮਾਂ ਦੇਖ ਕੇ ਰੰਗ ਬਦਲਣ ਨੂੰ ਮਿੰਟ ਨਹੀਂ ਲਾਉਂਦੇ, ਇਨ੍ਹਾਂ ਨੇ ਹੀ ਨਸ਼ੇ ’ਤੇ ਪਹਿਲਾ ਮਜੀਠੀਆ ਨੂੰ ਘੇਰਿਆ ਤੇ ਫਿਰ ਮਾਫ਼ੀ ਮੰਗ ਲਈ। ਇਸ ਮੌਕੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ, ਹਲਕਾ ਇੰਚਾਰਜ ਕੈਪਟਨ ਸੰਦੀਪ ਸੰਧੂ, ਜ਼ਿਲ੍ਹਾ ਪ੍ਰਧਾਨ ਕਰਨਜੀਤ ਸੋਨੀ ਗ਼ਾਲਿਬ, ਵਿਧਾਇਕ ਜਗਤਾਰ ਸਿੰਘ ਜੱਗਾ, ਵਿਧਾਇਕ ਸੰਜੇ ਤਲਵਾੜ, ਵਿਧਾਇਕ ਕੁਲਦੀਪ ਵੈਦ, ਜੱਸੀ ਖੰਗੂੜਾ, ਕਰਨ ਵੜਿੰਗ, ਚੇਅਰਮੈਨ ਕਾਕਾ ਗਰੇਵਾਲ ਆਦਿ ਹਾਜ਼ਰ ਸਨ।
from Punjabi News -punjabi.jagran.com https://ift.tt/3pjZbVD
via IFTTT
No comments:
Post a Comment