Responsive Ads Here

Thursday, December 23, 2021

ਸ਼੍ਰੀ ਬਾਬਾ ਹਰਿਵੱਲਭ ਸੰਗੀਤ ਮਹਾਸੰਮੇਲਨ ਅੱਜ ਤੋਂ

ਪੰਜਾਬੀ ਜਾਗਰਣ ਕੇਂਦਰ, ਜਲੰਧਰ : ਸ਼ੁੱਕਰਵਾਰ ਤੋਂ ਜਲੰਧਰ 'ਚ ਸ਼ੁਰੂ ਹੋਣ ਵਾਲੇ ਤਿੰਨ ਦਿਨਾ ਸ਼੍ਰੀ ਬਾਬਾ ਹਰਿਵੱਲਭ ਸੰਗੀਤ ਮਹਾਸੰਮੇਲਨ ਦੀਆਂ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਹਨ। ਸੰਗੀਤ ਮਹਾਸੰਮੇਲਨ ਤੋਂ ਪਹਿਲਾਂ ਵੀਰਵਾਰ ਨੂੰ ਸ਼੍ਰੀ ਬਾਬਾ ਹਰਿਵੱਲਭ ਸੰਗੀਤ ਮਹਾਸਭਾ ਵੱਲੋਂ ਸ਼੍ਰੀ ਦੇਵੀ ਤਾਲਾਬ ਮੰਦਰ ਦੇ ਵਿਹੜੇ 'ਚ ਹਵਨ-ਯੱਗ ਕੀਤਾ ਗਿਆ। ਇਸ ਮੌਕੇ ਮਹਾਸਭਾ ਵੱਲੋਂ ਪ੍ਰਬੰਧਕਾਂ ਨੇ ਹਵਨ-ਯੱਗ 'ਚ ਆਹੂਤੀਆਂ ਪਾਈਆਂ। ਇਸ ਤੋਂ ਬਾਅਦ ਮਹਾਸਭਾ ਵੱਲੋਂ ਤਿਆਰ ਕਰਵਾਏ ਗਏ ਸੰਮੇਲਨ ਦੇ ਹਾਲ ਦਾ ਦੌਰਾ ਕਰ ਕੇ ਤਿਆਰੀਆਂ ਨੂੰ ਅੰਤਿਮ ਛੋਹਾਂ ਦਿੱਤੀਆਂ ਗਈਆਂ। ਮਹਾਸਭਾ ਦੀ ਪ੍ਰਧਾਨ ਪੂਰਨਿਮਾ ਬੇਰੀ ਨੇ ਦੱਸਿਆ ਕਿ 146ਵੇਂ ਸੰਗੀਤ ਮਹਾਸੰਮੇਲਨ ਦੀਆਂ ਸਾਰੀਆਂ ਤਿਆਰੀਆਂ ਦੇਰ ਸ਼ਾਮ ਤਕ ਪੂਰੀਆਂ ਕਰ ਲਈਆਂ ਗਈਆਂ ਹਨ। ਇਸ ਵਾਰ ਕੋਰੋਨਾ ਦੇ ਮੱਦੇਨਜ਼ਰ ਮਹਾਸੰਮੇਲਨ 'ਚ ਉਨ੍ਹਾਂ ਸਰੋਤਿਆਂ ਨੂੰ ਹੀ ਦਾਖਲਾ ਦਿੱਤਾ ਜਾਵੇਗਾ, ਜਿਨ੍ਹਾਂ ਨੇ ਕੋਰੋਨਾ ਵੈਕਸੀਨੇਸ਼ਨ ਕਰਵਾ ਲਈ ਹੋਵੇਗੀ ਤੇ ਉਸ ਦਾ ਸਰਟੀਫਿਕੇਟ ਨਾਲ ਲੈ ਕੇ ਆਉਣਗੇ। ਇਸ ਵਾਰ ਕੋਰੋਨਾ ਦੇ ਚੱਲਦਿਆਂ ਸੰਗੀਤ ਮਹਾਸੰਮੇਲਨ ਤੋਂ ਪਹਿਲਾਂ ਵਿਦਿਆਰਥੀਆਂ ਦੇ ਸੰਗੀਤ ਮੁਕਾਬਲੇ ਨਹੀਂ ਕਰਵਾਏ ਜਾਣਗੇ।

ਪਹਿਲੇ ਦਿਨ ਮਹਾਸੰਮੇਲਨ ਦੀ ਸ਼ੁਰੂਆਤ ਤਿੰਨ ਵਜੇ ਐੱਮਜੀਐੱਨ ਕਾਲਜ ਦੇ ਵਿਦਿਆਰਥੀਆਂ ਵੱਲੋਂ ਸਰਸਵਤੀ ਅਤੇ ਹਰਿਵੱਲਭ ਵੰਦਨਾ ਦੇ ਨਾਲ ਹੋਵੇਗੀ। ਇਸ ਤੋਂ ਬਾਅਦ 2019 ਦੀ ਜੇਤੂ ਪੂਨਮ ਸਰਪੇ ਵੱਲੋਂ ਤਬਲਾ ਵਾਦਨ ਤੇ ਤੇਜਸਵਨੀ ਡੀ ਵਰਨੇਕਰ ਵੱਲੋਂ ਵੋਕਲ ਬੈਂਡ ਦੀ ਪੇਸ਼ਕਾਰੀ ਦਿੱਤੀ ਜਾਵੇਗੀ। ਸ਼ਾਮ 5.15 ਵਜੇ ਵਿਕਾਸ ਬਾਬੂ ਦਾ ਸ਼ਹਿਨਾਈ ਵਾਦਨ ਹੋਵੇਗਾ। ਅਭਿਸ਼ੇਕ ਮਿਸ਼ਰਾ ਤਬਲੇ 'ਤੇ ਅਤੇ ਗੋਪਾਲ ਦਿਆਲ ਅਤੇ ਘਨਸ਼ਿਆਮ ਚੰਦ ਸ਼ਹਿਨਾਈ 'ਤੇ ਉਨ੍ਹਾਂ ਦਾ ਸਾਥ ਦੇਣਗੇ। ਇਸ ਤੋਂ ਬਾਅਦ ਉਦੇ ਭਾਵਲਕਰ ਵੱਲੋਂ ਧਰੂਪਦ ਦੀ ਪੇਸ਼ਕਾਰੀ ਦਿੱਤੀ ਜਾਵੇਗੀ। ਪ੍ਰਤਾਪ ਆਵਾਦ ਪਖਵਾਜ 'ਤੇ ਉਨ੍ਹਾਂ ਦਾ ਸਾਥ ਨਿਭਾਉਣਗੇ। ਸ਼ਾਮ 8 ਵਜੇ ਵਰਸ਼ਾ ਅੱਗਰਵਾਲ ਦਾ ਸੰਤੂਰ ਵਾਦਨ ਹੋਵੇਗਾ। ਲਲਿਤ ਮਹੰਤ ਤਬਲੇ 'ਤੇ ਉਨ੍ਹਾਂ ਦਾ ਸਾਥ ਦੇਣਗੇ। ਸ਼ੁੱਕਰਵਾਰ ਨੂੰ ਅੰਤਿਮ ਪੇਸ਼ਕਾਰੀ ਇਸ ਦਿਨ ਦੇ ਸੱਭ ਤੋਂ ਮੁੱਖ ਆਕਰਸ਼ਨ ਦੇ ਤੌਰ 'ਤੇ ਪੰਡਤ ਰੋਨੂ ਮਜੂਮਦਾਰ ਦੀ ਬੰਸਰੀ ਵਾਦਨ ਹੋਵੇਗੀ। ਹਰਿਦੱਤ ਭਾਰਦਵਾਜ ਅਤੇ ਪੰਡਤ ਮਿਥਲੇਸ਼ ਕੁਮਾਰ ਝਾਅ ਬੰਸਰੀ ਅਤੇ ਤਬਲੇ 'ਤੇ ਉਨ੍ਹਾਂ ਦਾ ਸਾਥ ਦੇਣਗੇ। ਵੀਰਵਾਰ ਨੂੰ ਤਿਆਰੀਆਂ ਦਾ ਜਾਇਜ਼ਾ ਲੈਣ ਵਾਲਿਆਂ 'ਚ ਜਨਰਲ ਸਕੱਤਰ ਦੀਪਕ ਬਾਲੀ, ਅਜਿਮਲ, ਕੁਲਵਿੰਦਰਦੀਪ ਕੌਰ ਸਮੇਤ ਮਹਾਸਭਾ ਦੇ ਸਮੂਹ ਮੈਂਬਰ ਹਾਜ਼ਰ ਸਨ।



from Punjabi News -punjabi.jagran.com https://ift.tt/3EtuyBs
via IFTTT

No comments:

Post a Comment