ਪੱਤਰ ਪ੍ਰੇਰਕ, ਤਰਨਤਾਰਨ : ਤਰਨਤਾਰਨ ਦੇ ਇਕ ਪਿੰਡ ’ਚ ਸਕੂਲ ਜਾ ਰਹੀ ਨਾਬਾਲਿਗ ਵਿਦਿਆਰਥਣ ਨੂੰ ਕਥਿਤ ਤੌਰ ’ਤੇ ਬੰਧਕ ਬਣਾ ਕੇ ਸਮੂਹਿਕ ਜਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸਦਰ ਤਰਨਤਾਰਨ ਦੀ ਪੁਲਿਸ ਨੇ ਇਸ ਸਬੰਧੀ ਅੱਧਾ ਦਰਜਨ ਲੋਕਾਂ ਦੇ ਵਿਰੁੱਧ ਜਬਰ ਜਨਾਹ ਅਤੇ ਪੋਸਕੋ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਸਾਢੇ 15 ਸਾਲਾ ਲੜਕੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੋਸ਼ ਲਾਇਆ ਕਿ ਸਵੇਰੇ 9 ਵਜੇ ਜਦੋਂ ਉਹ ਪੈਦਲ ਸਕੂਲ ਜਾ ਰਹੀ ਸੀ ਤਾਂ ਅਕਾਸ਼ਦੀਪ ਸਿੰਘ, ਉਸਦੇ ਭਰਾ ਕਰਨਬੀਰ ਸਿੰਘ ਅਤੇ ਗੁਰਦਾਸ ਸਿੰਘ ਵਾਸੀ ਸ਼ਾਹਬਾਜਪੁਰ ਨਾਮਕ ਵਿਅਕਤੀ ਆਪਣੇ ਤਿੰਨ ਹੋਰ ਅਣਪਛਾਤੇ ਸਾਥੀਆਂ ਸਮੇਤ ਆਏ। ਉਕਤ ਲੋਕਾਂ ਨੇ ਕੱਪੜੇ ਨਾਲ ਉਸਦਾ ਮੂੰਹ ਬੰਨ੍ਹ ਲਿਆ ਅਤੇ ਉਜਾੜ ਪਈ ਕੋਠੀ ਵਿਚ ਲਿਜਾ ਕੇ ਉਸ ਨਾਲ ਵਾਰੀ-ਵਾਰੀ ਜਬਰ ਜਨਾਹ ਕੀਤਾ। ਲੜਕੀ ਨੇ ਬਿਆਨਾਂ ਵਿਚ ਦੱਸਿਆ ਕਿ ਇਹ ਘਟਨਾ 22 ਦਸੰਬਰ ਦੀ ਹੈ ਪਰ ਉਹ ਆਪਣੇ ਪਰਿਵਾਰ ਦੀ ਬਦਨਾਮੀ ਦੇ ਡਰੋਂ ਚੁੱਪ ਰਹੀ। ਜਾਂਚ ਅਧਿਕਾਰੀ ਸਬ ਇੰਸਪੈਕਟਰ ਬਲਜੀਤ ਕੌਰ ਨੇ ਦੱਸਿਆ ਕਿ ਮੁਲਜਮਾਂ ਦੀ ਗਿ੍ਫਤਾਰੀ ਲਈ ਕਾਰਵਾਈ ਕੀਤੀ ਜਾ ਰਹੀ ਹੈ।
from Punjabi News -punjabi.jagran.com https://ift.tt/3myQF3r
via IFTTT
No comments:
Post a Comment