ਗੁਹਾਟੀ (ਪੀਟੀਆਈ) : ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਸ਼ੁੱਕਰਵਾਰ ਨੂੰ ਸੰਸਦ ਤੇ ਰਾਜ ਸਭਾ ’ਚ ਲਗਾਤਾਰ ਅੜਿੱਕੇ ਤੇ ਮਰਿਆਦਾ ਦੀ ਕਮੀ ’ਤੇ ਚਿੰਤਾ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਅਸਹਿਮਤੀ ਨੂੰ ਅੜਿੱਕੇ ਦਾ ਕਾਰਨ ਹੀਂ ਬਣਨ ਦੇਣਾ ਚਾਹੀਦਾ। ਉਨ੍ਹਾਂ ਫਰਜ਼ੀ ਖ਼ਬਰਾਂ ਦੀ ਵਧਦੀ ਬੁਰਾਈ ਪ੍ਰਤੀ ਵੀ ਸਾਵਧਾਨ ਕੀਤਾ ਤੇ ਮੀਡੀਆ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਨਿਰਪੱਖ ਹੋ ਕੇ ਆਪਣੀ ਜ਼ਿੰਮੇਵਾਰੀ ਨਿਭਾਉਣ।
ਅਸਾਮ ਵਿਧਾਨ ਸਭਾ ਨੂੰ ਸੰਬੋਧਨ ਕਰਦੇ ਹੋਏ ਬਿਰਲਾ ਨੇ ਹਿਾ ਕਿ ਲੋਕਤੰਤਰ ਬਹਿਸ ਤੇ ਸੰਵਾਦ ’ਤੇ ਆਧਾਰਤ ਹੈ ਪਰ ਸਦਨ ’ਚ ਲਗਾਤਾਰ ਅੜਿੱਕੇ ਤੇ ਮਰਿਆਦਾ ਦੀ ਕਮੀ ਚਿੰਤਾ ਦਾ ਵਿਸ਼ਾ ਹੈ। ਸਦਨ ਦੀ ਕਾਰਵਾਈ ’ਚ ਰੁਕਾਵਟ ਨੂੰ ਨੈਤਿਕ ਤੇ ਸੰਵਿਧਾਨਿਕ ਰੂਪ ਨਾਲ ਗਲਤ ਦੱਸਦੇ ਹੋਏ ਬਿਰਲਾ ਨੇ ਕਿਹਾ ਕਿ ਅਜਿਹੀਆਂ ਸਰਗਰਮੀਆਂ ਸਬੰਧੀ ਯੋਜਨਾ ਪਹਿਲਾਂ ਤੋਂ ਤੈਅ ਹੋਣੀ ਚਾਹੀਦਾ ਹੈ ਤੇ ਇਹ ਪਰੇਸ਼ਾਨ ਕਰਨ ਵਾਲੀ ਗੱਲ ਹੈ। ਇਹ ਸੁਭਾਵਿਕ ਹੈ ਕਿ ਸੱਤਾ ਧਿਰ ਤੇ ਵਿਰੋਧੀ ਧਿਰ ਇਕ-ਦੂਜੇ ਤੋਂ ਅਸਹਿਮਤ ਹੋਣਗੇ ਪਰ ਅਸਹਿਮਤੀ ਨੂੰ ਅੜਿੱਕੇ ਦਾ ਕਾਰਨ ਨਹੀਂ ਬਣਨ ਦਿੱਤਾ ਜਾਣਾ ਚਾਹੀਦਾ।
from Punjabi News -punjabi.jagran.com https://ift.tt/3HgqMNL
via IFTTT
No comments:
Post a Comment