ਮੈਲਬੌਰਨ, ਪੀਟੀਆਈ : ਆਸਟ੍ਰੇਲੀਆ ਦੇ ਕਪਤਾਨ ਪੈਟ ਕਮਿੰਸ ਤਦ ਗੁੱਸੇ ਨਾਲ ਲਾਲ ਪਿੱਲੇ ਹੋ ਗਏ ਸੀ ਜਦੋਂ ਉਨ੍ਹਾਂ ਨੂੰ ਪਤਾ ਚਲਿਆ ਕਿ ਡੀਨਰ ਲਈ ਬਾਹਰ ਜਾਣਾ ਉਸ ਨੂੰ ਮਹਿੰਗਾ ਪੈ ਜਾਵੇਗਾ ਅਤੇ ਕੋਵਿਡ-19 ਨਾਲ ਪੀੜਤ ਵਿਅਕਤੀ ਦੇ ਸੰਪਰਕ ਵਿਚ ਆਉਣ ਕਾਰਨ ਉਹ ਐਡੀਲੇਡ ਵਿਚ ਦੂਜੇ ਐਸ਼ੇਜ਼ ਟੈਸਟ ਮੈਚ ਵਿਚ ਨਹੀਂ ਖੇਡ ਸਕਣਗੇ।
ਕਮਿੰਸ ਦੂਜੇ ਟੈਸਟ ਮੈਚ ਤੋਂ ਪਹਿਲਾਂ ਆਪਣੇ ਦੋਸਤ ਹੈਰੀ ਕਾਨਵੇ ਨਾਲ ਐਡੀਲੇਡ ਦੇ ਇਕ ਹੋਟਲ ਵਿਚ ਡੀਨਰ ਲਈ ਗਏ ਸਨ। ਉਨ੍ਹਾਂ ਦੇ ਨਜ਼ਦੀਕ ਟੇਬਲ ’ਤੇ ਬੈਠੇ ਇਕ ਵਿਅਕਤੀ ਦੀ ਕੋਵਿਡ ਪਾਜ਼ੇਟਿਵ ਦੇ ਰੂਪ ਵਿਚ ਪਛਾਣ ਕੀਤੀ ਗਈ ਸੀ।
ਕਮਿੰਸ ਨੇ ਕਿਹਾ ਕਿ ਮੈਂ ਅਸਲ ਵਿਚ ਬਹੁਤ ਗੁੱਸੇ ਵਿਚ ਸੀ, ਪਰ ਮੈਂ ਨਹੀਂ ਜਾਣਦਾ ਸੀ ਕਿ ਮੈਂ ਕਿਸ ’ਤੇ ਗੁੱਸਾ ਹਾਂ। ਕਿਸੇ ’ਤੇ ਦੋਸ਼ ਨਹੀਂ ਲਾਇਆ ਜਾ ਸਕਦਾ ਸੀ। ਇਕ ਵਾਰ ਜਦੋਂ ਸਪੱਸ਼ਟ ਹੋ ਗਿਆ ਤਾਂ ਫਿਰ ਤੁਹਾਨੂੰ ਨਿਯਮਾਂ ਅਨੁਸਾਰ ਚੱਲਣਾ ਜ਼ਰੂਰੀ ਸੀ। ਤੁਹਾਨੂੰ ਉਨ੍ਹਾਂ ਦਾ ਪਾਲਣ ਕਰਨਾ ਹੋਵੇਗਾ।
ਕਮਿੰਸ ਦਾ ਆਰਟੀ-ਪੀਸੀਆਰ ਟੈਸਟ ਨੈਗੇਟਿਵ ਆਈ ਸੀ ਲੇਕਿਨ ਦੱਖਣੀ ਆਸਟਰੇਲੀਆ ਦੇ ਕੋਵਿਡ-19 ਦੇ ਨਿਯਮਾਂ ਦੇ ਅਨੁਸਾਰ ਉਨ੍ਹਾਂ ਨੂੰ ਵੱਖ-ਵੱਖ ਰਹਿਣ ਲਈ ਕਿਹਾ ਗਿਆ ਸੀ ਜਿਸ ਕਾਰਨ ਉਨ੍ਹਾਂ ਨੂੰ ਐਡੀਲੇਡ ਟੈਸਟ ਦੀ ਸਵੇਰੇ ਟੀਮ ’ਚੋਂ ਬਾਹਰ ਹੋਣਾ ਪਿਆ।
ਕਮਿੰਸ ਨੇ ਕਿਹਾ ਕਿ ਅਸੀਂ ਜਾਣਦੇ ਸਨ ਕਿ ਸੀਰੀਜ਼ ਦੇ ਦਰਮਿਆਨ ਵੀ ਕਦੇ ਅਜਿਹਾ ਹੋ ਸਕਦਾ ਹੈ ਲੇਕਿਨ ਮੈਨੂੰ ਵਿਸ਼ਵਾਸ ਨਹੀਂ ਸੀ ਕਿ ਅਜਿਹਾ ਮੇਰੇ ਨਾਲ ਹੋਵੇਗਾ।
from Punjabi News -punjabi.jagran.com https://ift.tt/3mxtBlI
via IFTTT
No comments:
Post a Comment