ਗੋਰੀ/ਜੇਐੱਨਐੱਨ, ਅੰਮ੍ਰਿਤਸਰ : ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਤੇ ਵਿਧਾਇਕ ਨਵਜੋਤ ਸਿੱਧੂ ਨੇ ਕਿਹਾ ਹੈ ਕਿ ਚੋਣਾਂ ਲਾਗੇ ਹੋਣ ਤਾਂ ਬੇਦਅਬੀ ਦੀਆਂ ਘਟਨਾਵਾਂ ਹੁੰਦੀਆਂ ਹਨ। ਇਨ੍ਹਾਂ ਘਟਨਾਵਾਂ ਨੂੰ ਰੋਕਣ ਲਈ ਸੰਵਿਧਾਨ ਵਿਚ ਸਖ਼ਤ ਸਜ਼ਾ ਦਾ ਪ੍ਰਬੰਧ ਹੋਣਾ ਚਾਹੀਦਾ ਹੈ।
ਸਿੱਧੂ ਨੇ ਬਾਦਲ ਪਰਿਵਾਰ ’ਤੇ ਤੰਜ਼ ਕਰਦਿਆਂ ਕਿਹਾ ਕਿ ਲੰਘੇ ਛੇ ਸਾਲਾਂ ਤੋਂ ਜਿਨ੍ਹਾਂ ਦਾ ਨਾਂ ਬੇਅਦਬੀ ਵਿਚ ਆਉਂਦਾ ਰਿਹਾ ਹੈ, ਉਹ ਖੁੱਲ੍ਹੇਆਮ ਘੁੰਮ ਰਹੇ ਹਨ। ਸਿਸਟਮ ਨੇ ਉਨ੍ਹਾਂ ਨੂੰ ਸੁਰੱਖਿਆ ਦਿੱਤੀ ਹੋਈ ਹੈ। ਪੰਥ ਦੇ ਨਾਂ ’ਤੇ ਸਿਆਸਤ ਵਿਚ ਕਾਬਜ਼ ਹੋਣ ਵਾਲਿਆਂ ਨੇ ਹੀ ਪੰਥ ਨੂੰ ਥੱਲੇ ਲਾਇਆ ਹੈ। ਨਵਜੋਤ ਸਿੱਧੂ ਮੰਗਲਵਾਰ ਨੂੰ ਪੂਰਬੀ ਵਿਧਾਨ ਸਭਾ ਹਲਕੇ ਵਿਚ ਵਿਕਾਸ ਕੰਮਾਂ ਦਾ ਜਾਇਜ਼ਾ ਲੈਣ ਪੁੱਜੇ ਸਨ। ਉਨ੍ਹਾਂ ਕਿਹਾ ਕਿ ਸੂਬੇ ਦੀ ਜਨਤਾ ਨੂੰ ਏਜੰਡਾ ਚਾਹੀਦਾ ਹੈ, ਲਾਰੇ ਨਹੀਂ। ਰਾਣਾ ਗੁਰਮੀਤ ਸੋਢੀ ਦੇ ਭਾਜਪਾ ਵਿਚ ਸ਼ਾਮਲ ਹੋਣ ’ਤੇ ਸਿੱਧੂ ਨੇ ਕਿਹਾ ਕਿ ਜਿਹੜਾ ਜਾਂਦਾ ਹੈ, ਜਾਣ ਦਿਓ, ਕਾਂਗਰਸ ਕਾਇਮ ਹੈ। ਇਸੇ ਦੌਰਾਨ ਮਜੀਠੀਆ ’ਤੇ ਐੱਫਆਈਆਰ ਦਰਜ ਕਰਨ ਦੇ ਸਵਾਲ ਨੂੰ ਉਹ ਟਾਲ਼ ਗਏ। ਉਨ੍ਹਾਂ ਕਿਹਾ ਕਿ ਕਾਨੂੰਨ ਆਪਣਾ ਕੰਮ ਕਰੇਗਾ।
ਕੇਜਰੀਵਾਲ ਦਾ ਕੋਈ ਸਟੈਂਡ ਨਹੀਂ
ਅਮੀਰ ਸਿੰਘ ਘੱਲੀ ਦੇ ਦਫ਼ਤਰ ਵਿਚ ਗੱਲਬਾਤ ਦੌਰਾਨ ਸਿੱਧੂ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਹਨ, ਨਾ ਕਿ ਭਗਵੰਤ ਮਾਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦਾ ਕੋਈ ਸਟੈਂਡ ਨਹੀੰ ਹੈ। ਦਿੱਲੀ ’ਚ ਸਨਅਤ ਨੂੰ ਬਿਜਲੀ 13 ਰੁਪਏ ਪ੍ਰਤੀ ਯੂਨਿਟ ਦਿੱਤੀ ਜਾ ਰਹੀ ਹੈ ਜਦੋਂਕਿ ਪੰਜਾਬ ’ਚ 9 ਰੁਪਏ ਪ੍ਰਤੀ ਯੂਨਿਟ ਮਿਲ ਰਹੀ ਹੈ। ਕੇਜਰੀਵਾਲ ਦੀ ਕੈਬਨਿਟ ਵਿਚ ਇਕ ਵੀ ਪੰਜਾਬੀ ਜਾਂ ਸਿੱਖ ਨਹੀਂ ਹੈ। ਜਦਕਿ ਪੰਜਾਬ ਆ ਕੇ ਉਹ ਵੱਡੀਆਂ ਗੱਲਾਂ ਕਰਦੇ ਹਨ। ਐੱਸਵਾਈਐੱਲ ਬਾਰੇ ਕੇਜਰੀਵਾਲ ਦਾ ਸਟੈਂਡ ਕੀ ਸੀ। ਬਿਕਰਮ ਮਜੀਠੀਆ ’ਤੇ ਕੇਸ ਦਰਜ ਕਰਨ ਵਾਲੇ ਕੇਜਰੀਵਾਲ ਨੇ ਖ਼ੁਦ ਹੀ ਮਾਫ਼ੀ ਮੰਗ ਲਈ ਸੀ।’’
ਅਕਾਲੀਆਂ ਨੇ ਕਾਲੀਆਂ ਝੰਡੀਆਂ ਵਿਖਾਈਆਂ
ਦੱਸਣਯੋਗ ਹੈ ਕਿ ਇੱਥੇ ਸਿੱਧੂ ਦੇ ਪੁੱਜਣ ਤੋਂ ਪਹਿਲਾਂ ਹੀ ਅਕਾਲੀ ਵਰਕਰ ਕਾਲੀਆਂ ਝੰਡੀਆਂ ਲੈ ਕੇ ਖੜ੍ਹੇ ਸਨ। ਅਕਾਲੀ ਵਰਕਰਾਂ ਨੇ ਕਿਹਾ ਕਿ ਮਜੀਠੀਆ ’ਤੇ ਦਰਜ ਕੇਸ ਝੂਠਾ ਹੈ। ਸਿੱਧੂ ਤਾਂ ਪੰਜ ਸਾਲਾਂ ਦੌਰਾਨ ਹਲਕੇ ਵਿਚ ਨਹੀਂ ਆਏ। ਉਹ ਜਦੋਂ ਇੱਥੇ ਆਉਣਗੇ ਤਾਂ ਇਵੇਂ ਹੀ ਵਿਰੋਧ ਕੀਤਾ ਜਾਵੇਗਾ।
from Punjabi News -punjabi.jagran.com https://ift.tt/30N7WOw
via IFTTT
No comments:
Post a Comment