ਜੇ ਐੱਸ ਕਲੇਰ, ਜ਼ੀਰਕਪੁਰ : ਜ਼ੀਰਕਪੁਰ ਪੁਲਿਸ ਨੇ ਐਸਡੀਐਮ ਡੇਰਾਬੱਸੀ ਦੀ ਸ਼ਿਕਾਇਤ 'ਤੇ ਗਾਜੀਪੁਰ ਰੋਡ ਤੇ ਸਵਾਸਤਿਕ ਕਲੀਨਨਾਮ ਤੇ ਕਲੀਨਿਕ ਚਲਾ ਰਹੇ ਕਥਿਤ ਡਾਕਟਰ ਜੋੜੇ 'ਤੇ ਮਾਮਲਾ ਦਰਜ ਕੀਤਾ ਹੈ। ਐਸਡੀਐਮ ਡੇਰਾਬੱਸੀ ਦੀ ਸ਼ਿਕਾਇਤ ਵਿੱਚ ਦੱਸਿਆ ਗਿਆ ਹੈ ਕਿ ਇਸ ਕਲੀਨਿਕ ਦੇ ਸੰਚਾਲਕ ਨੇ ਕੋੇਰੋਨਾ ਕਾਲ ਵਿੱਚ ਕੋਰੋਨਾ ਅਤੇ ਡੇਂਗੂ ਦੇ ਮਰੀਜ਼ਾਂ ਨੂੰ ਕਰੇਲਾ ਦੀ ਦਵਾਈ ਦੇ ਨਾਲ ਪਾਬੰਦੀਸ਼ੁਦਾ ਟਰਾਮਾਡੋਲ ਦਵਾਈ ਦੇ ਵੀ ਟੀਕੇ ਲਗਾਏ ਸਨ। ਜਿਸ ਕਾਰਨ ਪੰਜਾਬ ਜਾਗਰਣ ਦੇ ਪੱਤਰਕਾਰ ਅਮਿਤ ਕਾਲੀਆਂ ਦੇ 20 ਸਾਲਾ ਨੌਜਵਾਨ ਬੇਟੇ ਵਿਕਰਾਂਤ ਦੀ ਮੌਤ ਹੋਈ ਗਈ । ਇਸ ਮਾਮਲੇ ਵਿੱਚ ਅਮਿਤ ਕਾਲੀਆ ਵੱਲੋਂ ਡੀਸੀ ਮਹਾਲੀ ਨੂੰ ਸ਼ਿਕਾਇਤ ਕੀਤੀ ਗਈ ਸੀ ਜਿਸ ਤੋਂ ਬਾਅਦ ਡੀਸੀ ਮਹਾਲੀ ਈਸ਼ਾ ਕਾਲੀਆ ਦੇ ਨਿਰਦੇਸ਼ਾਂ 'ਤੇ ਕਾਰਵਾਈ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ, ਸਿਹਤ ਵਿਭਾ ਅਤੇ ਪੁਲਿਸ ਦੀ ਟੀਮ ਨੇ ਇਸ ਕਲੀਨਿਕ ਤੇ ਅਚਨਚੇਤ ਚੈਕਿੰਗ ਕੀਤੀ ਸੀ ਅਤੇ ਵੱਡੀਆਂ ਬੇਨਿਯਮੀਆਂ ਪਾਏ ਜਾਣ ਤੋਂ ਬਾਅਦ ਹਸਪਤਾਲ ਨੂੰ ਸੀਲ ਕਰਨ ਉਪਰੰਤ ਐਸਡੀਐਮ ਡੇਰਾਬੱਸੀ ਕੁਲਦੀਪ ਬਾਵਾ ਦੀ ਨਿਗਰਾਨੀ ਹੇਠ ਜਾਂਂਚ ਆਰੰਭ ਕਰ ਦਿੱਤੀ ਸੀ।
ਮਾਮਲੇ ਦੇ ਪੜਤਾਲ ਅਫ਼ਸਰ ਐਸ.ਆਈ ਕਮਲ ਤਨੇਜਾ ਨੇ ਦੱਸਿਆ ਕਿ ਇਸ ਸਬੰਧੀ ਪੂਰੀ ਪੜਤਾਲ ਕਰਕੇ ਹੁਣ ਐਸਡੀਐਮ ਡੇਰਾਬੱਸੀ ਵੱਲੋਂ ਦਿੱਤੀ ਗਈ ਸ਼ਿਕਾਇਤ ਤੇ ਸਵਾਸਤਿਕ ਕਲੀਨਿਕ ਦੇ ਸੰਚਾਲਕ ਡਾ. ਪ੍ਰਗਤੀ ਬਰਵਾਲ ਅਤੇ ਡਾ.ਵਿਨੋਦ ਬਰਵਾਲ ਖਿਲਾਫ ਐਨ.ਡੀ.ਪੀ.ਐਸ ਐਕਟ ਦੀ ਧਾਰਾ 20-61-85 ਦੇ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸਡੀਐੱਮ ਡੇਰਾਬੱਸੀ ਕੁਲਦੀਪ ਬਾਵਾ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇਸ ਕਲੀਨਿਕ 'ਚ ਇਲਾਜ ਦੇ ਬਹਾਨੇ ਗ਼ੈਰ-ਕਾਨੂੰਨੀ ਗਤੀਵਿਧੀਆਂ ਚੱਲ ਰਹੀਆਂ ਹਨ। ਇਸ ਦੀ ਜਾਂਚ ਲਈ ਉਨ੍ਹਾਂ ਤੋਂ ਇਲਾਵਾ ਮੈਡੀਕਲ ਅਫਸਰ ਡਾ. ਮਹਿਤਾਬ, ਐਮਸੀ ਇੰਸਪੈਕਟਰ ਜ਼ੀਰਕਪੁਰ ਰਿਸ਼ਭ ਤੇ ਏਐੱਸਆਈ ਥਾਣਾ ਜ਼ੀਰਕਪੁਰ ਬਰਿੰਦਰ ਸਿੰਘ 'ਤੇ ਆਧਾਰਤ ਇਕ ਟੀਮ ਬਣਾਈ ਗਈ ਸੀ। ਉਨ੍ਹਾਂ ਦੱਸਿਆ ਕਿ ਟੀਮ ਨੇ ਅਚਨਚੇਤ ਚੈਕਿੰਗ ਕੀਤੀ ਸੀ ਜਿੱਥੇ ਗ਼ੈਰ ਕਾਨੂੰਨੀ ਕਾਰਵਾਈਆਂ ਚੱਲ ਰਹੀਆਂ ਸਨ। ਜਿੱਥੇ ਇਕ ਅਟੈਂਡੈਂਟ ਮਰੀਜ਼ਾਂ ਦਾ ਬੀਨਾ ਡਾਕਟਰੀ ਮਾਨਤਾ ਤੋਂ ਇਲਾਜ ਕਰ ਰਿਹਾ ਸੀ। ਜਿਸ ਦੇ ਕੋਲ ਡਾਕਟਰ ਹੋਣ ਦਾ ਕੋਈ ਸਬੂਤ ਨਹੀਂ ਸੀ। ਉਸ ਕੋਲ ਸਿਰਫ਼ ਟਰੇਨੀ ਫਾਰਮਾਸਿਸਟ ਦੇ ਪੇਪਰ ਮਿਲੇ ਜਿਸ ਦੀ ਮਿਆਦ 31, 2020 ਤਕ ਹੀ ਸੀ। ਐਸਡੀਐਮ ਨੇ ਦੱਸਿਆ ਕਿ ਅਟੈਂਡੈਂਟ ਨੇ ਦੱਸਿਆ ਸੀ ਕਿ ਡਾ. ਪ੍ਰਗਤੀ ਇਸ ਹਸਪਤਾਲ ਨੂੰ ਚਲਾ ਰਹੀ ਹੈ ਜਿਸ ਦੀ ਡਿਊਟੀ ਸ਼ਾਮ ਨੂੰ ਸ਼ੁਰੂ ਹੁੰਦੀ ਹੈ ਪਰ ਉਨ੍ਹਾਂ ਦੇ ਦਸਤਾਵੇਜ਼ਾਂ ਤੋਂ ਇਹ ਤੱਥ ਸਥਾਪਤ ਨਹੀਂ ਹੋਇਆ ਕਿ ਉਹ ਇਕ ਯੋਗਤਾ ਪ੍ਰਾਪਤ ਡਾਕਟਰ ਹੈ। ਡਾਕਟਰ ਪ੍ਰਗਤੀ ਦੇ ਵੀ ਸਿਰਫ਼ ਆਯੁਰਵੈਦਿਕ ਡਾਕਟਰ ਹੋਣ ਦੇ ਸਬੂਤ ਮਿਲੇ ਸਨ।
ਇਸ ਦੌਰਾਨ ਟੀਮ ਨੂੰ ਹਸਪਤਾਲ ਤੋਂ ਜਾਅਲੀ ਮੋਹਰਾਂ ਵੀ ਮਿਲੀਆਂ ਸਨ।ਐੱਸਡੀਐੱਮ ਨੇ ਅੱਗੇ ਦੱਸਿਆ ਕਿ ਟੀਮ ਨੂੰ ਹਸਪਤਾਲ ਤੋਂ ਪਾਬੰਦੀਸ਼ੁਦਾ ਦਵਾਈ ਟਰਾਮਾਡੋਲ ਵੀ ਮਿਲੀ ਸੀ, ਜੋ ਆਮ ਤੌਰ 'ਤੇ ਇਕ ਦਰਦ ਨਿਵਾਰਕ ਵਜੋਂ ਵਰਤੀ ਜਾਂਦੀ ਹੈ।ਇਹ ਦਰਮਿਆਨੀ ਤੋਂ ਗੰਭੀਰ ਦਰਦ ਦੇ ਇਲਾਜ ਲਈ ਵਰਤੀ ਜਾਂਦੀ ਹੈ ਅਤੇ ਇਹ ਦਵਾਈ ਸਿਰਫ਼ ਇਕ ਯੋਗਤਾ ਪ੍ਰਾਪਤ ਡਾਕਟਰ ਦੇ ਨੁਸਖੇ 'ਤੇ ਮੁਹੱਈਆ ਹੁੰਦੀ ਹੈ ਜਿਸ ਦੀ ਆਮਤੌਰ 'ਤੇ ਵਰਤੋਂ ਨਸ਼ੇ ਲਈ ਹੁੰਦੀ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੇ ਹਸਪਤਾਲ ਦੇ ਪ੍ਰਬੰਧਕਾਂ ਵਿਰੁੱਧ ਐਫਆਈਆਰ ਦੀ ਸਿਫਾਰਸ਼ ਪੁਲਿਸ ਨੂੰ ਦਿੱਤੀ ਸੀ।
from Punjabi News -punjabi.jagran.com https://ift.tt/3pjG0vm
via IFTTT
No comments:
Post a Comment