ਕੋਚੀ (ਪੀਟੀਆਈ) : ਕੇਰਲ ਹਾਈ ਕੋਰਟ ਨੇ ਇਕ ਵਕੀਲ ਜੋੜ ਨੂੰ ਆਨਲਾਈਨ ਵਿਆਹ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਕਿਉਂਕਿ ਲਾੜਾ ਓਮੀਕ੍ਰੋਨ ਸਬੰਧੀ ਯਾਤਰਾ ਪਾਬੰਦੀਆਂ ਕਾਰਨ ਬਰਤਾਨੀਆ ਤੋਂ ਭਾਰਤ ਨਹੀਂ ਪਰਤ ਰਿਹਾ ਹੈ।
25 ਸਾਲਾ ਵਕੀਲ ਰਿੰਟੂ ਥਾਮਸ ਤੇ ਉਨ੍ਹਾਂ ਦੇ ਮੰਗੇਤਰ ਅਨੰਤ ਕ੍ਰਿਸ਼ਨਨ ਹਰਿਕੁਮਾਰਨ ਨਾਇਰ ਨੇ ਇਕ ਮਹੀਨਾ ਪਹਿਲਾਂ ਵਿਆਹ ਕਰਨ ਦਾ ਫ਼ੈਸਲਾ ਕੀਤਾ ਸੀ। ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਸੀ ਕਿ ਕੋਵਿਡ-19 ਦਾ ਨਵਾਂ ਵੇਰੀਐਂਟ ਓਮੀਕ੍ਰੋਨ ਉਨ੍ਹਾਂ ਦੇ ਵਿਆਹ ’ਚ ਅੜਿੱਕਾ ਬਣ ਜਾਵੇਗਾ। ਫਿਲਹਾਲ ਬਰਤਾਨੀਆ ’ਚ ਉੱਚ ਸਿੱਖਿਆ ਗ੍ਰਹਿਣ ਕਰ ਰਹੇ ਉਨ੍ਹਾਂ ਦੇ ਮੰਗੇਤਰ ਨਾਇਰ ਨੇ 22 ਦਸੰਬਰ ਨੂੰ ਭਾਰਤ ਆਉਣਾ ਸੀ ਤੇ 23 ਦਸੰਬਰ ਨੂੰ ਉਨ੍ਹਾਂ ਦਾ ਵਿਆਹ ਹੋਣਾ ਸੀ। ਸਾਰੀਆਂ ਤਿਆਰੀਆਂ ਹੋ ਚੁੱਕੀਆਂ ਸਨ ਤੇ ਲਾੜੇ ਦੀ ਏਅਰ ਟਿਕਟ ਵੀ ਬੁੱਕ ਸੀ, ਪਰ ਅਚਾਨਕ ਹੀ ਬਰਤਾਨੀਆ ’ਚ ਕੌਮਾਂਤਰੀ ਉਡਾਣਾਂ ’ਤੇ ਪਾਬੰਦੀ ਲੱਗਣ ਕਾਰਨ ਉਨ੍ਹਾਂ ਦੇ ਵਿਆਹ ’ਚ ਅੜਿੱਕਾ ਪੈ ਗਿਆ।
ਬਦਲੇ ਹੋਏ ਹਾਲਾਤ ’ਚ ਰਿੰਟੂ ਥਾਮਸ ਨੂੰ ਕੇਰਲ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਾ ਪਿਆ ਤਾਂਕਿ ਉਨ੍ਹਾਂ ਦਾ ਵਿਆਹ ਉਸੇ ਸਮੇਂ ’ਤੇ ਹੋ ਸਕੇ। ਇਸਦੇ ਲਈ ਰਿੰਟੂ ਥਾਮਸ ਨੇ ਤਿਰੂਵਨੰਤਪੁਰਮ ਦੇ ਸਬ ਰਜਿਸਟਰਾਰ ਦਫ਼ਤਰ ਤੋਂ ਵਰਚੂਅਲ ਮੋਡ ’ਚ ਉਨ੍ਹਾਂ ਦਾ ਵਿਆਹ ਕਰਵਾਉਣ ’ਚ ਮਦਦ ਮੰਗੀ ਸੀ। ਲਾੜੀ ਥਾਮਸ ਦੀ ਪਟੀਸ਼ਨ ਮੁਤਾਬਕ 11 ਨਵੰਬਰ ਨੂੰ ਵਿਸ਼ੇਸ਼ ਵਿਆਹ ਐਕਟ ਤਹਿਤ ਵਿਆਹ ਤੋਂ ਪਹਿਲਾਂ 30 ਦਿਨ ਦਾ ਨੋਟਿਸ ਜਾਰੀ ਕੀਤਾ ਸੀ। ਇਸ ਜੋੜੇ ਨੂੰ ਰਾਹਤ ਦਿੰਦਿਆਂ ਜਸਟਿਸ ਐੱਨ ਨਾਗਰੇਸ਼ ਨੇ ਕਿਹਾ ਕਿ ਵਿਸ਼ਵ ਮਹਾਮਾਰੀ ਕਾਰਨ ਜਦੋਂ ਵਿਆਹ ਲਈ ਦੋਵੇਂ ਧਿਰਾਂ ਮੈਰਿਜ ਅਫ਼ਸਰ ਦੇ ਸਾਹਮਣੇ ਮੌਜੂਦ ਨਹੀਂ ਹੋ ਸਕਦੀਆਂ ਹਨ ਤਾਂ ਹਾਈ ਕੋਰਟ ਤੋਂ ਆਨਲਾਈਨ ਵਿਆਹ ਲਈ ਇਜਾਜ਼ਤ ਲੈਣੀ ਪੈਂਦੀ ਹੈ। ਜੱਜ ਨੇ ਕਿਹਾ ਕਿ ਦੋਵਾਂ ਧਿਰਾਂ ਨੂੰ ਇਹ ਸਹੂਲਤ ਦੇਣ ’ਚ ਕੋਈ ਹਰਜ਼ ਨਹੀਂ ਹੈ। ਮੈਰਿਜ ਅਫ਼ਸਰ ਨੂੰ ਹੀ ਵਿਆਹ ਦੀ ਤਰੀਕ ਨਿਰਧਾਰਤ ਕਰਨੀ ਪਵੇਗੀ ਤੇ ਦੋਵਾਂ ਧਿਰਾਂ ਨੂੰ ਇਸਦੇ ਲਈ ਪਹਿਲਾਂ ਤੋਂ ਰਾਜ਼ੀ ਹੋਣਾ ਪਵੇਗਾ।
from Punjabi News -punjabi.jagran.com https://ift.tt/3Enae4Q
via IFTTT
No comments:
Post a Comment