ਨਵੀਂ ਦਿੱਲੀ : ਭਾਰਤ ਦੀਆਂ ਸਟਾਰਟਅਪ ਕੰਪਨੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਇਸ ਵਜ੍ਹਾ ਕਰ ਕੇ ਭਾਰਤ ਦੀਆਂ 54 ਕੰਪਨੀਆਂ ਯੂਨੀਕਾਰਨ ਦੇ ਦਾਇਰੇ ਵਿਚ ਆ ਗਈਆਂ ਹਨ। ਯੂਨੀਕਾਰਨ ਉਨ੍ਹਾਂ ਕੰਪਨੀਆਂ ਨੂੰ ਕਿਹਾ ਜਾਂਦਾ ਹੈ ਜਿਸਦੀ ਵੈਲਿਊਏਸ਼ਨ 1 ਅਰਬ ਡਾਲਰ ਤੋਂ ਜ਼ਿਆਦਾ ਹੈ। ਹੁਰੁਨ ਇੰਡੀਆ ਦੀ ਰਿਪੋਰਟ ਮੁਤਾਬਕ ਭਾਰਤ 54 ਯੂਨੀਕਾਰਨ ਦੇ ਨਾਲ ਤੀਜੇ ਨੰਬਰ ’ਤੇ ਹੈ। ਇਸੇ ਦੇ ਨਾਲ ਭਾਰਤ ਨੇ ਬਿ੍ਰਟੇਨ ਨੂੰ ਪਛਾੜ ਦਿੱਤਾ ਹੈ।
ਰਿਪੋਰਟ ਮੁਤਾਬਕ ਭਾਰਤ ਦੇ ਬੇਂਗਲੁਰੂ ਵਿਚ ਬੋਸਟਨ, ਪਾਲੋ ਆਲਟੋ, ਪੈਰਿਸ, ਬਰਲਿਨ, ਸ਼ਿਕਾਗੋ ਵਰਗੇ ਸ਼ਹਿਰਾਂ ਦੀ ਤੁਲਨਾ ਵਿਚ ਜ਼ਿਆਦਾ ਯੂਨੀਕਾਰਨ ਹੈ। ਬੇਂਗਲੁਰੂ ਵਿਚ 28 ਯੂਨੀਕਾਰਨ ਕੰਪਨੀਆਂ ਹਨ, ਜੋ ਦੁਨੀਆ ਵਿਚ ਸੱਤਵੀਂ ਸਭ ਤੋਂ ਉੱਚੀ ਹੈ। ਰਿਪੋਰਟ ਅਨੁਸਾਰ ਭਾਰਤ ਵਿਚ 54 ਯੂਨੀਕਾਰਨ ਹਨ, ਜੋ 2020 ਵਿਚ ਦੇਸ਼ ਦੀ ਤੁਲਨਾ ਵਿਚ 33 ਜ਼ਿਆਦਾ ਹਨ। ਉੱਥੇ, ਬਿ੍ਰਟੇਨ ਵਿਚ ਵਰਤਮਾਨ ਵਿਚ 39 ਯੂਨੀਕਾਰਨ ਹਨ, ਜੋ ਇਕ ਸਾਲ ਪਹਿਲੇ ਦੀ ਤੁਲਨਾ ਵਿਚ 15 ਵੱਧ ਹਨ।
ਹੁਰੁਨ ਰਿਸਰਚ ਨੇ ਕਿਹਾ ਕਿ ਭਾਰਤ ਨੇ ਪਰਵਾਸੀ ਯੂਨੀਕਾਰਨ ਸੰਸਥਾਪਕਾਂ ਦੀ ਅਗਵਾਈ ਕੀਤੀ, ਉਸ ਤੋਂ ਬਾਅਦ ਚੀਨ, ਇਜਰਾਈਲ ਤੇ ਰੂਸ ਦਾ ਨੰਬਰ ਹੈ। ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਥਿੰਕ ਐਂਡ ਲਰਨ ਪ੍ਰਾਈਵੇਟ ਲਿਮਟਿਡ ਦੇ ਮਲਕੀਅਤ ਤੇ ਸੰਚਾਲਿਤ ਐਡਟੇਕ ਪਲੇਟਫਾਰਮ ਬਾਇਜੂ ਤੇ ਇਨਮੋਬੀ ਟੈਕਨਾਲੋਜੀਜ ਪ੍ਰਾਈਵੇਟ ਲਿਮਟਿਡ, ਕ੍ਰਮਵਾਰ 21 ਬਿਲੀਅਨ ਡਾਲਰ ਤੇ 12 ਬਿਲੀਅਨ ਡਾਲਰ ਦੇ ਮੁਲਾਂਕਣ ਨਾਲ ਦੇਸ਼ ਦੇ ਸਭ ਤੋਂ ਮੁੱਲਵਾਨ ਯੂਨੀਕਾਰਨ ਹਨ।
from Punjabi News -punjabi.jagran.com https://ift.tt/30TAKVE
via IFTTT
 
No comments:
Post a Comment