ਜੇਐੱਨਐੱਨ, ਅੰਮ੍ਰਿਤਸਰ : ਕੋਰੋਨਾ ਦੇ ਓਮੀਕ੍ਰੋਨ ਵੇਰੀਐਂਟ ਦੀ ਸੰਭਾਵਨਾ ਦੇ ਮੱਦੇਨਜ਼ਰ ਵਿਦੇਸ਼ ਤੋਂ ਆਉਣ ਵਾਲੇ ਮੁਸਾਫ਼ਰਾਂ ਦਾ ਅੰਮ੍ਰਿਤਸਰ ਏਅਰਪੋਰਟ ’ਤੇ ਕੋਰੋਨਾ ਟੈਸਟ ਕੀਤਾ ਜਾ ਰਿਹਾ ਹੈ। ਬੀਤੇ ਸ਼ਨੀਵਾਰ ਨੂੰ ਬਰਮਿੰਘਮ ਤੋਂ ਆਈ ਫਲਾਈਟ ਵਿਚ ਚਾਰ ਮੁਸਾਫ਼ਰ ਕੋਰੋਨਾ ਪਾਜ਼ੇਟਿਵ ਪਾਏ ਗਏ। ਇਨ੍ਹਾਂ ਵਿਚੋਂ ਦੋ ਹੁਸ਼ਿਆਰਪੁਰ, ਇਕ ਜਲੰਧਰ ਅਤੇ ਇਕ ਕਪੂਰਥਲਾ ਨਾਲ ਸਬੰਧਤ ਹਨ। ਸਾਰਿਆਂ ਨੂੰ ਗੁਰੂ ਨਾਨਕ ਦੇਵ ਹਸਪਤਾਲ ਵਿਚ ਆਈਸੋਲੇਟ ਕੀਤਾ ਗਿਆ।
ਓਧਰ ਹਸਪਤਾਲ ਵਿਚ ਇਨ੍ਹਾਂ ਚਾਰਾਂ ਮੁਸਾਫ਼ਰਾਂ ਨੇ ਕੋਰੋਨਾ ਟੈਸਟ ’ਤੇ ਸਵਾਲ ਚੁੱਕ ਦਿੱਤੇ। ਉਨ੍ਹਾਂ ਦਾ ਕਹਿਣਾ ਸੀ ਕਿ ਬਰਮਿੰਘਮ ਵਿਚ ਉਨ੍ਹਾਂ ਦਾ ਕੋਰੋਨਾ ਟੈਸਟ ਹੋਇਆ ਸੀ। ਉੱਥੇ ਤਾਂ ਉਹ ਰਿਪੋਰਟ ਨੈਗੇਟਿਵ ਆਈ ਸੀ। ਅਜਿਹੇ ਵਿਚ ਸਿਰਫ਼ 24 ਘੰਟਿਆਂ ਵਿਚ ਹੀ ਉਹ ਪਾਜ਼ੇਟਿਵ ਕਿਵੇਂ ਹੋ ਗਏ। ਰਿਪੋਰਟ ਨੈਗੇਟਿਵ ਆਉਣ ਕਾਰਨ ਹੀ ਤਾਂ ਉਨ੍ਹਾਂ ਨੂੰ ਬਰਮਿੰਘਮ ਤੋਂ ਭਾਰਤ ਆਉਣ ਦੀ ਆਗਿਆ ਦਿੱਤੀ ਗਈ ਸੀ। ਇਸ ਗੱਲ ਨੂੰ ਲੈ ਕੇ ਉਨ੍ਹਾਂ ਨੇ ਹਸਪਤਾਲ ਵਿਚ ਦਾਖਲ ਹੋਣ ਤੋਂ ਮਨ੍ਹਾ ਕੀਤਾ ਪਰ ਹਸਪਤਾਲ ਪ੍ਰਸ਼ਾਸਨ ਨੇ ਤਰਕ ਦਿੱਤਾ ਕਿ ਅੰਮ੍ਰਿਤਸਰ ਏਅਰਪੋਰਟ ’ਤੇ ਉਨ੍ਹਾਂ ਦਾ ਰੈਪਿਡ ਟੈਸਟ ਹੋਇਆ। ਹੁਣ ਉਹ ਉਨ੍ਹਾਂ ਦਾ ਆਰਟੀਪੀਸੀਆਰ ਟੈਸਟ ਕਰ ਰਹੇ ਹਨ। ਇਸ ਦੀ ਰਿਪੋਰਟ ਆਉਣ ਤੋਂ ਬਾਅਦ ਦੇਖਾਂਗੇ ਕਿ ਉਹ ਪਾਜ਼ੇਟਿਵ ਹਨ ਅਤੇ ਜਾਂ ਨੈਗੇਟਿਵ।
ਓਧਰ ਆਰਟੀਪੀਸੀਆਰ ਟੈਸਟ ਦੇ ਨਾਲ ਹੀ ਡਾਕਟਰਾਂ ਨੇ ਇਨ੍ਹਾਂ ਦਾ ਸੈਂਪਲ ਜੀਨੋਮ ਸੀਕਵੇਂਸਿੰਗ ਲਈ ਭੇਜਣ ਦੀ ਗੱਲ ਕਹੀ ਹੈ ਤਾਂ ਕਿ ਇਹ ਪਤਾ ਲਗਾਇਆ ਜਾ ਸਕੇ ਕਿ ਇਹ ਓਮੀਕਰੋਨ ਵੇਰੀਐਂਟ ਦੀ ਲਪੇਟ ਵਿੱਚ ਤਾਂ ਨਹੀਂ। ਇਸ ਦੇ ਲਈ ਸੈਂਪਲ ਦਿੱਲੀ ਭੇਜੇ ਜਾਣਗੇ। ਦਸੰਬਰ ਮਹੀਨੇ ਵਿਚ ਹੁਣ ਤਕ ਅੱਠ ਵਿਦੇਸ਼ੀ ਕੋਰੋਨਾ ਪੀੜਤ ਪਾਏ ਜਾ ਚੁੱਕੇ ਹਨ। ਇਨ੍ਹਾਂ ਵਿਚੋਂ ਚਾਰ ਦਾ ਸੈਂਪਲ ਜੀਨੋਮ ਸੀਕਵੈਂਸਿੰਗ ਲਈ ਭੇਜਿਆ ਗਿਆ ਪਰ ਅੱਜ ਤਕ ਰਿਪੋਰਟ ਨਹੀਂ ਮਿਲੀ। ਖਾਸ ਗੱਲ ਇਹ ਹੈ ਕਿ ਚਾਰੇ ਲੋਕ ਕੋਰੋਨਾ ਮੁਕਤ ਹੋ ਚੁੱਕੇ ਹਨ ਅਤੇ ਹਸਪਤਾਲ ਪ੍ਰਸ਼ਾਸਨ ਨੇ ਇਨ੍ਹਾਂ ਨੂੰ ਘਰ ਭੇਜ ਦਿੱਤਾ।
from Punjabi News -punjabi.jagran.com https://ift.tt/3JicTjU
via IFTTT
No comments:
Post a Comment