ਨਵੀਂ ਦਿੱਲੀ (ਏਐੱਨਆਈ) : ਸੁਪਰੀਮ ਕੋਰਟ ’ਚ ਪਟੀਸ਼ਨ ਦਾਖ਼ਲ ਕਰ ਕੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਕੋਵਿਡ-19 ਮਹਾਮਾਰੀ ਤੋਂ ਬਚਾਅ ਦੇ ਦਿਸ਼ਾ ਨਿਰਦੇਸ਼ ਲਾਗੂ ਕਰਨ ਲਈ ਚੋਣ ਕਮਿਸ਼ਨ ਨੂੰ ਨਿਰਦੇਸ਼ ਦੇਣ ਦੀ ਅਪੀਲ ਕੀਤੀ ਗਈ ਹੈ। ਪਟੀਸ਼ਨ ’ਚ ਸਿਆਸੀ ਪਾਰਟੀਆਂ ਨੂੰ ਡਿਜੀਟਲ ਪਲੇਟਫਾਰਮ ’ਤੇ ਆਪਣੀ ਪ੍ਰਚਾਰ ਮੁਹਿੰਮ ਚਲਾਉਣ ਲਈ ਨਿਰਦੇਸ਼ ਦੇਣ ਦੀ ਵੀ ਮੰਗ ਕੀਤੀ ਗਈ ਹੈ।
ਪਟੀਸ਼ਨ ’ਚ ਪੰਜ ਸੂਬਿਆਂ ਯੂਪੀ, ਉੱਤਰਾਖੰਡ, ਪੰਜਾਬ, ਗੋਆ ਤੇ ਮਨੀਪੁਰ ’ਚ ਫਰਵਰੀ-ਮਾਰਚ 2022 ’ਚ ਹੋਣ ਵਾਲੀਆਂ ਚੋਣਾਂ ਦੌਰਾਨ ਕੋਰੋਨਾ ਇਨਫੈਕਸ਼ਨ ਤੋਂ ਬਚਾਅ ਦੇ ਸਖ਼ਤ ਉਪਾਅ ਲਾਗੂ ਕਰਨ ਦੀ ਮੰਗ ਕੀਤੀ ਗਈ ਹੈ। ਚੋਣਾਂ ਦੌਰਾਨ ਵੱਡੀ ਗਿਣਤੀ ’ਚ ਲੋਕਾਂ ਦੇ ਇਕ ਸਥਾਨ ’ਤੇ ਇਕੱਤਰ ਹੋਣ, ਬੈਠਕਾਂ ਕਰਨ, ਪ੍ਰਚਾਰ ਮੁਹਿੰਮ ਚਲਾਏ ਜਾਣ ਤੇ ਲਾਈਨ ਲਗਾ ਕੇ ਵੋਟ ਪਾਉਣ ਦੀ ਪ੍ਰਕਿਰਿਆ ’ਤੇ ਚਿੰਤਾ ਪ੍ਰਗਟਾਈ ਗਈ ਹੈ। ਕਿਹਾ ਗਿਆ ਹੈ ਕਿ ਇਨ੍ਹਾਂ ਸਭ ਦੌਰਾਨ ਕੋਰੋਨਾ ਇਨਫੈਕਸ਼ਨ ਵਧ ਸਕਦਾ ਹੈ। ਇਸ ਨਾਲ ਆਮ ਲੋਕ ਤੇ ਸਰਕਾਰੀ ਮੁਲਾਜ਼ਮ ਕੋਰੋਨਾ ਦੀ ਲਪੇਟ ’ਚ ਆ ਸਕਦੇ ਹਨ।
ਇਹ ਜਨਹਿਤ ਪਟੀਸ਼ਨ ਵਕੀਲ ਵਿਸ਼ਾਲ ਤਿਵਾੜੀ ਨੇ ਦਾਖ਼ਲ ਕੀਤੀ ਹੈ। ਇਸ ’ਚ ਸੁਪਰੀਮ ਕੋਰਟ ਤੋਂ ਵੈਸੇ ਹੀ ਸਖ਼ਤ ਦਿਸ਼ਾ ਨਿਰਦੇਸ਼ ਲਾਗੂ ਕਰਨ ਦੀ ਲੋੜ ਪ੍ਰਗਟਾਈ ਗਈ ਹੈ ਜਿਹੋ ਜਿਹੇ ਪਹਿਲਾਂ ਵਾਲੀਆਂ ਚੋਣਾਂ ਤੇ ਕੁੰਭ ਮੇਲੇ ਦੌਰਾਨ ਲਾਗੂ ਕੀਤੇ ਗਏ ਸਨ। ਇਸ ਵੇਲੇ ਦੇਸ਼ ’ਚ ਕੋਰੋਨਾ ਵਾਇਰਸ ਦੇ ਬਹੁਤ ਖ਼ਤਰਨਾਕ ਓਮੀਕ੍ਰੋਨ ਵੇਰੀਐਂਟ ਮਿਲਣ ਨਾਲ ਡਰ ਦਾ ਮਾਹੌਲ ਬਣ ਗਿਆ ਹੈ। ਦੇਸ਼ ਦੇ ਜ਼ਿਆਦਾਤਰ ਸੂਬਿਆਂ ’ਚ ਇਹ ਨਵਾਂ ਵਾਇਰਸ ਦਾਖ਼ਲ ਹੋ ਚੁੱਕਾ ਹੈ। ਸ਼ੰਕਾ ਪ੍ਰਗਟਾਈ ਜਾ ਰਹੀ ਹੈ ਕਿ ਨਵੇਂ ਸਾਲ ’ਚ ਇਹ ਆਪਣਾ ਅਸਰਦਾਰ ਰੂਪ ਦਿਖਾ ਕੇ ਕੋਰੋਨਾ ਇਨਫੈਕਸ਼ਨ ਦੀ ਤੀਜੀ ਲਹਿਰ ਪੈਦਾ ਕਰ ਸਕਦਾ ਹੈ। ਇਸੇ ਦੌਰਾਨ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਬਚਾਅ ਦੇ ਸਖ਼ਤ ਉਪਾਅ ਲਾਗੂ ਕਰਵਾਉਣ ਲਈ ਪਟੀਸ਼ਨ ਦੀ ਮੰਗ ਕੀਤੀ ਗਈ ਹੈ।
from Punjabi News -punjabi.jagran.com https://ift.tt/3mzRnNH
via IFTTT
No comments:
Post a Comment