Responsive Ads Here

Tuesday, June 5, 2018

ਪਿੰਡ ਚੀਮਾਬਾਠ 'ਚ ਸਰਪੰਚ ਰਵੀ ਚੀਮਾ ਨੇ ਲੋੜਵੰਦ ਪਰਿਵਾਰਾਂ ਨੂੰ ਵੰਡੀ ਕਣਕ

ਗੋਰਵ ਜੋਸ਼ੀ, ਰਈਆ :

ਪਿੰਡ ਚੀਮਾਬਾਠ ਦੇ ਨੌਜਵਾਨ ਸਰਪੰਚ ਰਵਿੰਦਰ ਸਿੰਘ ਰਵੀ ਚੀਮਾ ਦੀ ਅਗਵਾਈ ਹੇਠ ਪਿੰਡ ਚੀਮਾਬਾਠ ਦੇ ਲੋੜਵੰਦ ਪਰਿਵਾਰਾਂ ਨੂੰ ਕਣਕ ਵੰਡੀ ਗਈ। ਸਰਪੰਚ ਰਵੀ ਚੀਮਾ ਨੇ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਕੀਤੇ ਗਏ ਵਾਅਦੇ ਸਾਰੇ ਪੂਰੇ ਕੀਤੇ ਜਾ ਰਹੇ ਹਨ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹਰ ਵਰਗ ਦੇ ਲੋਕਾਂ ਲਈ ਕੋਈ ਨਾ ਕੋਈ ਸਕੀਮ ਜਰੂਰ ਦੇ ਰਹੇ ਹਨ। ਇਸ ਦਾ ਨਤੀਜਾ ਸਾਹਕੋਟ ਚੋਣ ਵਿਚ ਨਿਕਲਿਆ ਲੋਕਾਂ ਨੂੰ ਕੈਪਟਨ ਸਰਕਾਰ ਦੀਆਂ ਨੀਤੀਆਂ ਪਸੰਦ ਆਈਆਂ। ਇਸ ਕਰਕੇ ਸ਼ਾਹਕੋਟ ਦੇ ਕਾਂਗਰਸ ਦੇ ਉਮੀਦਵਾਰ ਹਰਦੇਵ ਸਿੰਘ ਲਾਡੀ ਇੰਨੀ ਵੱਡੀ ਲੀਡ ਨਾਲ ਜਿੱਤੇ। ਇਸ ਮੌਕੇ ਗਗਨਦੀਪ ਸਲਵਾਨ, ਰਣਜੀਤ ਸਿੰਘ, ਕਰਮ ਸਿੰਘ, ਗੁਰਨਿੰਦਰਪਾਲ ਸਿੰਘ, ਗੋਪਾਲ ਸਿੰਘ, ਗੁਰਵਿੰਦਰ ਸਿੰਘ ਚੀਮਾ, ਨਰਿੰਦਰ ਸਿੰਘ ਚੀਮਾ, ਰਾਜੇਸ਼ ਸਲਵਾਨ ਸੈਕਟਰੀ, ਸੁਖਦੇਵ ਸਿੰਘ, ਸਰਵਨ ਚੀਮਾ, ਿਝਲਮਣ ਸਿੰਘ, ਜੋਗਿੰਦਰਪਾਲ ਸ਼ਰਮਾ ਡਿੱਪੂ ਵਾਲੇ ਆਦਿ ਹਾਜ਼ਰ ਸਨ।



from Punjabi News -punjabi.jagran.com https://ift.tt/2HkHyfa
via IFTTT

No comments:

Post a Comment