ਮਲਕੀਤ ਸਿੰਘ ਚੱਕ ਮੁਕੰਦ, ਖਾਸਾ :
ਜਿੰਦਗੀ ਵਿਚ ਬੱਚੇ ਚਾਹੇ ਕੋਈ ਵੀ ਗੁਣ ਹਾਸਲ ਕਰ ਲੈਣ ਉਹ ਉਨ੍ਹਾਂ ਦੀ ਜਿੰਦਗੀ ਵਿਚ ਇਕ ਤਰ੍ਹਾਂ ਦਾ ਖਜਾਨਾ ਹੈ, ਪਰ ਇਸ ਸਾਰੀ ਵਿੱਦਿਆ ਵਿਚ ਜੇਕਰ ਬੱਚੇ ਕੀਰਤਨ ਦੀ ਸਿੱਖਿਆ ਲੈ ਲੈਂਦੇ ਹਨ ਤਾਂ ਉਹ ਉਨ੍ਹਾਂ ਦੀ ਜਿੰਦਗੀ ਦਾ ਅਨਮੋਲ ਖਜਾਨਾ ਹੋਵੇਗਾ। ਇਹ ਵਿਚਾਰ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਆਫ ਪੰਜਾਬ ਦੇ ਪ੫ਧਾਨ ਗੁਰਜੀਤ ਸਿੰਘ ਬਿੱਟੂ ਚੱਕ ਮੁਕੰਦ ਨੇ ਗੁਰਦੁਆਰਾ ਸੰਗਤਪੁਰਾ ਸਾਹਿਬ ਪਾਤਸ਼ਾਹੀ ਛੇਵੀਂ ਪਿੰਡ ਚੱਕਮੁਕੰਦ ਵਿਖੇ ਮਹਾਂਪੁਰਸ਼ ਬਾਬਾ ਕਿਰਪਾਲ ਸਿੰਘ ਗੁਰੂੁ ਕਾ ਬਾਗ ਵਾਲਿਆਂ ਦੀ ਅਗਵਾਈ ਵਿਚ ਚੱਲ ਰਹੀ ਸੱਚਖੰਡ ਵਾਸੀ ਸੰਤ ਬਾਬਾ ਹਜਾਰਾ ਸਿੰਘ ਜੀ ਗੁਰਮਤਿ ਸੰਗੀਤ ਅਕੈਡਮੀ ਦੇ ਬੱਚਿਆਂ ਵੱਲੋਂ ਗੁਰਮਤਿ ਸਮਾਗਮ ਵਿਚ ਕੀਰਤਨ ਕਰਨ ਮੌਕੇ ਪ੫ਗਟ ਕੀਤੇ। ਉਨ੍ਹਾਂ ਕਿਹਾ ਕਿ ਬੱਚੇ ਹੋਰ ਖੇਤਰਾਂ ਵਿਚ ਵੀ ਵੱਧ ਤੋਂ ਵੱਧ ਤਰੱਕੀ ਕਰਨ ਪਰ ਬੱਚੇ ਹੋਰ ਵਿੱਦਿਆ ਦੇ ਨਾਲ-ਨਾਲ ਕੀਰਤਨ ਦੀ ਸਿੱਖਿਆ ਜਾਂ ਗੁਰਮਤਿ ਬਾਰੇ ਹੋਰ ਜਾਣਕਾਰੀ ਜਰੂਰ ਲੈਣ ਤਾਂ ਜੋ ਬੱਚਿਆਂ ਦੀ ਜਿੰਦਗੀ ਵਿਚ ਗੁਰਮਤਿ ਦਾ ਗਿਆਨ ਹੋਣ ਨਾਲ ਉਹ ਕਿਸੇ ਤਰ੍ਹਾਂ ਦੀ ਗਲਤ ਸੁਸਾਇਟੀ ਦਾ ਸ਼ਿਕਾਰ ਨਾ ਹੋਣ। ਬਿੱਟੂ ਚੱਕ ਮੁਕੰਦ ਨੇ ਬੱਚਿਆਂ ਨੂੰ ਸਿੱਖਿਅਤ ਕਰਦਿਆਂ ਕਿਹਾ ਕਿ ਗੁਰਮਤਿ ਜਾਂ ਕੋਈ ਹੋਰ ਵਿੱਦਿਆ ਪ੫ਾਪਤ ਕਰਨਾ ਸਾਡੀ ਜਿੰਦਗੀ ਵਿੱਚ ਅਜਿਹਾ ਖਜਾਨਾ ਹੈ ਜਿਸ ਨੂੰ ਕੋਈ ਵੰਡਾ ਨਹੀਂ ਸਕਦਾ। ਇਸ ਮੌਕੇ ਪ੫ਧਾਨ ਪਰਮਜੀਤ ਸਿੰਘ ਸ਼ਾਹ, ਜਥੇਦਾਰ ਜਸਪਾਲ ਸਿੰਘ ਡਰਾਈਵਰ, ਮੁਖਤਾਰ ਸਿੰਘ, ਜਸਵੰਤ ਸਿੰਘ, ਬਾਬਾ ਪ੫ਗਟ ਸਿੰਘ ਬਾਈ, ਅਰਮਾਨਦੀਪ ਸਿੰਘ, ਜਸ਼ਨਦੀਪ ਸਿੰਘ, ਜਸਜੀਤ ਸਿੰਘ, ਅਰਸ਼ਦੀਪ ਸਿੰਘ, ਪੰਜਾਬ ਸਿੰਘ, ਜਰਮਨ ਸਿੰਘ, ਲਵਪ੫ੀਤ ਸਿੰਘ, ਸ਼ਮਸ਼ੇਰ ਸਿੰਘ, ਸੁਖਵਿੰਦਰ ਸਿੰਘ, ਮਨਿੰਦਰਜੀਤ ਸਿੰਘ, ਵਿਜੈ ਸਿੰਘ, ਮੌਸਮ ਸਿੰਘ ਆਦਿ ਹਾਜ਼ਰ ਸਨ।
from Punjabi News -punjabi.jagran.com https://ift.tt/2Hmpmlo
via IFTTT
No comments:
Post a Comment