Responsive Ads Here

Tuesday, June 5, 2018

ਵਾਤਾਵਰਣ ਦਿਹਾੜਾ ਮਨਾਇਆ

ਸੋਹਨ ਲਾਲ, ਸਿਹੋੜਾ (ਤਾਰਾਗੜ੍ਹ)

'ਪੜ੍ਹੋ ਪੰਜਾਬ ਪੜ੍ਹਾਓ ਪੰਜਾਬ' ਤਹਿਤ ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ ਲਗਾਏ ਜਾ ਰਹੇ ਸਮਰ ਕੈਂਪਾਂ ਵਿਚ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ। ਜ਼ਿਲ੍ਹਾ ਪ੍ਰਾਜੈਕਟ ਕੋਆਰਡੀਨੇਟਰ ਕੇਵਲ ਕਿ੍ਰਸ਼ਨ ਤੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਨਰੋਟ ਜੈਮਲ ਸਿੰਘ ਹੰਸ ਰਾਜ ਨੇ ਦੱਸਿਆ ਕਿ ਬਲਾਕ ਦੇ ਛੇ ਸਰਕਾਰੀ ਸਕੂਲਾਂ ਵਿੱਚ ਸਮਰ ਕੈਂਪ ਵਿਚ ਬੱਚਿਆਂ ਨੂੰ ਡਰਾਇੰਗ, ਸੁੰਦਰ ਲਿਖਾਈ, ਆਰਟ, ਯੋਗਾ ਸਹਿਤ ਬੱਚਿਆਂ ਦੇ ਸਰਵਪੱਖੀ ਵਿਕਾਸ ਨਾਲ ਜੁੜੀਆਂ ਵੱਖ-ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ। ਸਕੂਲਾਂ ਵਿੱਚ ਲਗਾਏ ਜਾ ਰਹੇ ਸਮਰ ਕੈਂਪ ਵਿਚ ਬੱਚਿਆਂ ਨੂੰ ਅੱਜ ਵਾਤਾਵਰਣ ਦਿਹਾੜੇ ਦਾ ਮਹੱਤਵ ਦਸਦੇ ਹੋਏ ਇਸ ਸੰਬੰਧੀ ਵਿਸਥਾਰ ਸਹਿਤ ਜਾਣਕਾਰੀ ਦੇ ਕੇ ਬੱਚਿਆਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਅਤੇ ਇਹਨਾਂ ਦੀ ਸਾਂਭ ਸੰਭਾਲ ਕਰਨ ਵਾਰੇ ਪ੍ਰੇਰਿਤ ਕਰਦੇ ਹੋਏ ਸਰਕਾਰੀ ਪ੍ਰਾਇਮਰੀ ਸਕੂਲ ਨਰੋਟ ਵਿਚ ਰੁੱਖ ਵੀ ਲਗਾਏ ਗਏ। ਇਸ ਮੌਕੇ ਤੇ ਪੜੋ ਪੰਜਾਬ ਪੜਾਓ ਪੰਜਾਬ ਦੇ ਬਲਾਕ ਮਾਸਟਰ ਟ੍ਰੇਨਰ ਅਜੇ ਵਸ਼ਿਸ਼ਟ,ਸੀਐਮਟੀ ਸ਼ਾਮ ਸ਼ਰਮਾ, ਸੈਂਟਰ ਹੈੱਡ ਟੀਚਰ ਕੇਵਲ ਕਿ੍ਰਸ਼ਨ, ਹੈਡ ਟੀਚਰ ਜਗਧਰ ਸ਼ਰਮਾ, ਵਿਕਾਸ ਮਹਾਜਨ, ਪ੍ਰਥਮ ਕੋਆਰਡੀਨੇਟਰ ਅੰਸ਼ੂ, ਵਿਸ਼ਾਲੀ ਮੈਡਮ, ਬਲਵੀਰ ਸਿੰਘ, ਸਿੰਧ ਰਾਜ ਅਤੇ ਰੋਹਿਤ ਕੁਮਾਰ ਵੀ ਹਾਜ਼ਰ ਸਨ।



from Punjabi News -punjabi.jagran.com https://ift.tt/2kM1O0m
via IFTTT

No comments:

Post a Comment