ਅਸੀਂ ਚੌਕੀਦਾਰ ਵੀ ਅਤੇ ਭਾਗੀਦਾਰ ਵੀ ਹਾਂ, ਪਰ ਸੌਦਾਗਰ ਨਹੀਂ ਹਾਂ
ਜੇਐੱਨਐੱਨ, ਨਵੀਂ ਦਿੱਲੀ :
ਪ੍ਰਧਾਨ ਮੰਤਰੀ ਨੇ ਰਾਹੁਲ 'ਤੇ ਹਮਲਾ ਕਰਦੇ ਹੋਏ ਕਿਹਾ ਕਿ ਅੱਜ ਮੈਨੂੰ ਕਿਹਾ ਗਿਆ ਕਿ ਮੇਰੇ ਵਿਚ ਹਿੰਮਤ ਨਹੀਂ ਹੈ ਕਿ ਮੈਂ ਉਨ੍ਹਾਂ ਦੀ ਅੱਖ ਵਿਚ ਅੱਖ ਪਾ ਕੇ ਨਹੀਂ ਦੇਖ ਸਕਦਾ। ਪੀਐੱਮ ਨੇ ਕਿਹਾ ਕਿ ਤੁਸੀਂ ਨਾਮਦਾਰ ਹੋ, ਅਸੀਂ ਕਾਮਦਾਰ ਹਾਂ। ਅਸੀਂ ਤੁਹਾਡੀ ਅੱਖ ਵਿਚ ਅੱਖ ਕਿਵੇਂ ਪਾ ਸਕਦੇ ਹਾਂ। ਉਨ੍ਹਾਂ ਨੇ ਸੁਭਾਸ਼ ਚੰਦਰ ਬੋਸ ਤੋਂ ਲੈ ਕੇ ਸਰਦਾਰ ਪਟੇਲ ਅਤੇ ਮੁਲਾਇਮ ਸਿੰਘ ਅਤੇ ਸ਼ਰਦ ਪਵਾਰ ਤਕ ਦੇ ਨਾਂ ਲੈ ਕੇ ਕਿਹਾ ਕਿ ਕਾਂਗਰਸ ਨੇ ਅੱਖ ਵਿਚ ਅੱਖ ਪਾ ਕੇ ਦੇਖਣ ਵਾਲਿਆਂ ਦੇ ਨਾਲ ਕੀ ਕੀਤਾ ਇਹ ਸਾਰੇ ਜਾਣਦੇ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਚੌਕੀਦਾਰ ਵੀ ਹੈ ਅਤੇ ਭਾਗੀਦਾਰ ਵੀ। ਇਸ ਦਾ ਉਨ੍ਹਾਂ ਨੂੰ ਮਾਣ ਹੈ। ਸੰਸਦ ਦੇ ਮੌਨਸੂਨ ਇਜਲਾਸ ਦੇ ਤੀਜੇ ਦਿਨ ਸਦਨ 'ਚ ਵਿਰੋਧੀ ਧਿਰ ਦੇ ਬੇਭਰੋਸਗੀ ਮਤੇ 'ਤੇ ਬਹਿਸ ਦੌਰਾਨ ਵਿਰੋਧੀ ਧਿਰ ਦੇ ਦੋਸ਼ਾਂ ਦਾ ਜਵਾਬ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਹੰਕਾਰ ਦੇ ਕਾਰਨ ਕਾਂਗਰਸ ਜੀਐੱਸਟੀ 'ਤੇ ਸੁਣਨ ਲਈ ਤਿਆਰ ਨਹੀਂ ਸੀ। ਸਾਲਾਂ ਤੋ ਰੁਕੇ ਜੀਐੱਸਟੀ ਅਤੇ ਵਨ ਰੈਂਕ ਵਨ ਪੈਨਸ਼ਨ ਨੂੰ ਅਸੀਂ ਲੈ ਕੇ ਆਏ। ਕਿਸਾਨਾਂ ਨਾਲ ਕੀਤੇ ਆਪਣੇ ਵਾਅਦੇ ਅਸੀਂ ਪੂਰੇ ਕੀਤੇ ਅਤੇ ਹੁਣ ਉਨ੍ਹਾਂ ਨੂੰ ਆਪਣੀ ਲਾਗਤ ਦਾ ਡੇਢ ਗੁਣਾ ਐੱਮਐੱਸਪੀ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਅਰਥਚਾਰੇ ਨੂੰ ਖੋਖਲਾ ਕੀਤਾ। ਕਾਂਗਰਸ ਨੇ 2009 ਤੋਂ 2014 ਤਕ ਬੈਂਕਾਂ ਨੂੰ ਲੁੱਟਿਆ। ਪੀਐੱਮ ਨੇ ਕਿਹਾ ਕਿ ਯੂਪੀਏ ਸਰਕਾਰ ਦੌਰਾਨ ਐੱਨਪੀਏ ਦਾ ਜਾਲ ਫੈਲਿਆ। ਕਾਂਗਰਸ ਨੇ ਫੋਨ ਕਾਲ 'ਤੇ ਲੋਨ ਦੇ ਕੇ ਦੇਸ਼ ਨੂੰ ਖੋਖਲਾ ਕੀਤਾ। ਜਦੋਂ ਕਰਜ਼ ਚੁਕਾਉਣ ਦਾ ਸਮਾਂ ਆਇਆ ਤਾਂ ਦੂਜਾ ਕਰਜ਼ ਦੇ ਦਿੱਤਾ। ਕਈ ਵਾਰੀ ਇਕੁੁਇਟੀ ਦੇ ਬਦਲੇ ਵੀ ਕਰਜ਼ ਦੇ ਦਿੱਤਾ ਗਿਆ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਂਗਰਸ ਇਹ ਸਮਝ ਨਹੀਂ ਪਾ ਰਹੀ ਕਿ ਸੱਤਾ ਹੁਣ ਗ਼ਰੀਬਾਂ ਦੇ ਹੱਥ ਵਿਚ ਹੈ, ਅਮਰੀਕਾ ਦੇ ਹੱਥ 'ਚ ਨਹੀਂ। ਉਨ੍ਹਾਂ ਕਿਹਾ ਕਿ ਗ਼ਰੀਬਾਂ ਨੂੰ ਨਜ਼ਰਅੰਦਾਜ ਕਰਕੇ ਕਾਂਗਰਸ ਦੀ ਹਾਲਤ ਖ਼ਰਾਬ ਹੋਈ ਹੈ। ਉਨ੍ਹਾਂ ਕਿਹਾ ਕਿ ਜਿਵੇਂ-ਜਿਵੇਂ ਗ਼ਰੀਬ ਉੱਪਰ ਉੱਠੇ, ਕਾਂਗਰਸ ਹੇਠਾਂ ਹੁੰਦੀ ਚਲੀ ਗਈ। ਉਨ੍ਹਾਂ ਕਿਹਾ ਕਿ ਕਾਂਗਰਸ ਜ਼ਮੀਨ ਤੋਂ ਕੱਟ ਚੁੱਕੀ ਹੈ। ਕਈ ਸੂਬਿਆਂ 'ਚ ਕਾਂਗਰਸ ਖ਼ਤਮ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਕਾਰਨ ਤੇਲੰਗਾਨਾ ਵਿਵਾਦ ਹੋਇਆ। ਕਾਂਗਰਸ ਨੇ ਜ਼ਬਰਦਸਤੀ ਆਂਧਰ ਦੀ ਵੰਡ ਕੀਤੀ। ਪੀਐੱਮ ਨੇ ਕਿਹਾ ਕਿ ਭਾਰਤ-ਪਾਕਿਸਤਾਨ ਦੀ ਵੰਡ ਵੀ ਤੁਸੀਂ ਹੀ ਕੀਤੀ। ਤੁਹਾਡੀ ਕਰਤੂਤ ਨਾਲ ਹੀ ਸਰਹੱਦ 'ਤੇ ਵਿਵਾਦ ਹੈ।
ਪ੍ਰਧਾਨ ਮੰਤਰੀ ਨੇ ਰਾਹੁਲ ਗਾਂਧੀ ਦੇ ਦੋਸ਼ਾਂ ਦਾ ਸਿੱਧਾ ਜਵਾਬ ਦਿੰਦੇ ਹੋਏ ਕਿਹਾ ਕਿ ਤੁਸੀਂ ਸਾਨੂੰ ਕਹਿੰਦੇ ਹੋ ਕਿ ਅਸੀਂ ਚੌਕੀਦਾਰ ਨਹੀਂ ਭਾਗੀਦਾਰ ਹਾਂ। ਉਨ੍ਹਾਂ ਕਿਹਾ ਕਿ ਅਸੀਂ ਸੌਦਾਗਰ ਨਹੀਂ ਹਾਂ। ਅਸੀਂ ਠੇਕੇਦਾਰ ਨਹੀਂ ਹਾਂ। ਅਸੀਂ ਚੌਕੀਦਾਰ ਵੀ ਹਾਂ ਅਤੇ ਭਾਗੀਦਾਰ ਵੀ ਹਾਂ, ਇਸ ਦਾ ਸਾਨੂੰ ਮਾਣ ਹੈ। ਅਸੀਂ ਗ਼ਰੀਬਾਂ-ਕਿਸਾਨਾਂ ਦੇ ਦੁੱਖ ਵਿਚ ਭਾਗੀਦਾਰ ਹਾਂ। ਪੀਐੱਮ ਨੇ ਕਿਹਾ ਕਿ ਧਾਰਾ 356 ਦੀ ਦੁਰਵਰਤੋਂ ਕਰਨ ਵਾਲੇ ਸਾਨੂੰ ਲੋਕਤੰਤਰ ਦਾ ਪਾਠ ਪੜ੍ਹਾ ਰਹੇ ਹਨ।
from Punjabi News -punjabi.jagran.com https://ift.tt/2NAZhmi
via IFTTT
No comments:
Post a Comment