Responsive Ads Here

Saturday, September 29, 2018

'ਵਿਦਿਆਰਥੀਆਂ ਦਾ ਤੰਦਰੁਸਤ ਹੋਣਾ ਲਾਜ਼ਮੀ'

ੋਫੋਟੋ 109 ਪੀ - ਜਿੰਮ ਦੇ ਉਦਘਾਟਨ ਮੌਕੇ ਪਰਮਜੀਤ ਸਿੰਘ ਤੇ ਹੋਰ।

-

ਪੱਤਰ ਪੇ੫ਰਕ, ਮੁਕੇਰੀਆਂ : ਐੱਸਬੀਸੀਐੱਮਐੱਸ ਇੰਸਟੀਚਿਉਟ ਆਫ ਟੈਕਨੋਲਾਜੀ ਅਟੱਲਗੜ੍ਹ ਵਿਖੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਦੇ ਉਦੇਸ਼ ਨੂੰ ਲੈ ਕੇ ਇੰਸਟੀਚਿਉਟ ਦੇ ਟਰਸਟ ਵੱਲੋਂ ਜਿੰਮ ਸਥਾਪਿਤ ਕੀਤਾ ਗਿਆ। ਜਿਸ ਦਾ ਉਦਘਾਟਨ ਚੇਅਰਮੈਨ ਇੰਜੀ. ਪਰਮਜੀਤ ਸਿੰਘ ਨੇ ਕੀਤਾ। ਇਸ ਮੌਕੇ ਵਾਈਸ ਚੇਅਰਪਰਸਨ ਅਰਵਿੰਦਰ ਕੌਰ ਉਚੇਚੇ ਤੌਰ 'ਤੇ ਸ਼ਾਮਿਲ ਹੋਏ। ਚੇਅਰਮੈਨ ਇੰਜੀ. ਪਰਮਜੀਤ ਸਿੰਘ ਨੇ ਵਿਦਿਆਰਥੀਆਂ ਨੂੰੂ ਸਰੀਰਕ ਕਸਰਤ ਕਰਨ ਲਈ ਪ੫ੇਰਿਤ ਕਰਦੇ ਹੋਏ ਕਿਹਾ ਕਿ ਸਿੱਖਿਆ ਪ੫ਾਪਤੀ ਦੌਰਾਨ ਵਿਦਿਆਰਥੀਆਂ ਦਾ ਸਿਹਤ ਪੱਖੋਂ ਤੰਦਰੁਸਤ ਹੋਣਾ ਬਹੁਤ ਹੀ ਲਾਜ਼ਮੀ ਹੈ। ਤੰਦਰੁਸਤ ਹੋਣ 'ਤੇ ਹੀ ਵਿਦਿਆਰਥੀ ਆਪਣੀ ਪੜ੍ਹਾਈ ਵੱਲ ਪੂਰਾ ਧਿਆਨ ਦੇ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਜਿੰਮ'ਚ ਵਿਦਿਆਰਥੀ ਵੱਖ ਵੱਖ ਤਰ੍ਹਾਂ ਦੀਆਂ ਕਸਰਤਾਂ ਕਰਕੇ ਸਰੀਰ ਨੂੰ ਮਜ਼ਬੂਤ ਤੇ ਤੰਦਰੁਸਤ ਬਣਾ ਸਕਦੇ ਹਨ। ਇਸ ਮੌਕੇ ਸਰਵਣ ਸਿੰਘ, ਖੇਮ ਸਿੰਘ, ਸੰਤੋਸ਼ ਯਾਦਵ, ਸੁਰਿੰਦਰ ਪਾਲ, ਨੀਤਿਕਾ, ਆਰਤੀ ਤੇ ਕਾਲਜ ਦਾ ਸਮੂਹ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।



from Punjabi News -punjabi.jagran.com https://ift.tt/2QeTBj1
via IFTTT

No comments:

Post a Comment