ਕੈਪਸ਼ਨ 106 ਪੀ - ਪਿੰਡ ਤਲਵੰਡੀ ਡੱਡੀਆਂ ਵਿਖੇ ਪਾਣੀ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲੈਂਦੇ ਵਿਧਾਇਕ ਸੰਗਤ ਸਿੰਘ ਗਿਲਜੀਆਂ ਤੇ ਐੱਸਡੀਐੱਮ ਹਰਚਰਨ ਸਿੰਘ।
-
ਜਤਿੰਦਰ ਸ਼ਰਮਾ, ਟਾਂਡਾ : ਬੇਟ ਇਲਾਕੇ ਦੇ ਪਿੰਡ ਤਲਵੰਡੀ ਡੱਡੀਆਂ ਇਲਾਕੇ 'ਚ ਭਾਰੀ ਮੀਂਹ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਤਬਾਹ ਹੋਈ ਸੈਂਕੜੇ ਏਕੜ ਝੋਨੇ ਦੀ ਫਸਲ ਦੇ ਹੋਏ ਨੁਕਸਾਨ ਦਾ ਹਲਕਾ ਵਿਧਾਇਕ ਸੰਗਤ ਸਿੰਘ ਗਿਲਜੀਆਂ ਤੇ ਐੱਸਡੀਐੱਮ ਦਸੂਹਾ ਹਰਚਰਨ ਸਿੰਘ ਨੇ ਜਾਇਜ਼ਾ ਲਿਆ। ਇਸ ਮੌਕੇ ਪ੍ਰਭਾਵਿਤ ਕਿਸਾਨਾਂ ਹਰਵਿੰਦਰ ਸਿੰਘ, ਗੁਰਦੇਵ ਸਿੰਘ, ਚਰਨ ਸਿੰਘ, ਮਹਿੰਦਰ ਸਿੰਘ, ਸੁਰਜੀਤ ਸਿੰਘ, ਭੁਪਿੰਦਰ ਸਿੰਘ, ਹਰਭਜਨ ਸਿੰਘ, ਗੁਰਬਖਸ਼ ਸਿੰਘ, ਰਣਜੀਤ ਸਿੰਘ, ਮਲਕੀਤ ਸਿੰਘ, ਮਹਿੰਦਰ ਸਿੰਘ, ਗੁਰਪ੍ਰੀਤ ਸਿੰਘ ਨੇ ਵਿਧਾਇਕ ਗਿਲਜੀਆਂ ਤੇ ਐੱਸਡੀਐੱਮ ਨੂੰ ਦੱਸਿਆ ਕਿ ਪਿੰਡ ਤਲਵੰਡੀ ਡੱਡੀਆਂ ਤੇ ਮੀਰਾਪੁਰ ਇਲਾਕੇ ਦੇ ਅਨੇਕਾਂ ਕਿਸਾਨਾਂ ਦੀ ਲਗਭਗ 700 ਏਕੜ ਝੋਨੇ ਦੀ ਫਸਲ ਤਬਾਹ ਹੋ ਚੁੱਕੀ ਹੈ।
ਲੋਕਾਂ ਨੇ ਵਿਧਾਇਕ ਗਿਲਜੀਆਂ ਨੂੰ ਦੱਸਿਆ ਕਿ ਕਾਲੀ ਬੇਈ ਤੇ ਪਿੰਡ ਬੇਈ ਤਕ ਆਉਂਦੇ ਨਾਲੇ ਦੀ ਸਫਾਈ ਨਾ ਹੋਣ ਕਰਕੇ ਬਰਸਾਤੀ ਪਾਣੀ ਦੀ ਨਿਕਾਸੀ ਨਹੀਂ ਹੁੰਦੀ ਤੇ ਪਾਣੀ ਨਾਲ ਫਸਲ ਤਬਾਹ ਹੁੰਦੀ ਹੈ। ਉਨ੍ਹਾਂ ਨਿਕਾਸੀ ਦੇ ਪ੍ਰਬੰਧ ਅਤੇ ਤਬਾਹ ਹੋਇਆ ਫਸਲਾਂ ਦਾ ਉਚਿੱਤ ਮੁਆਵਜ਼ਾ ਦੇਣ ਦੀ ਮੰਗ ਵੀ ਕੀਤੀ। ਇਸ ਮੌਕੇ ਵਿਧਾਇਕ ਸੰਗਤ ਸਿੰਘ ਗਿਲਜੀਆਂ ਅਤੇ ਐੱਸਡੀਐੱਮ ਹਰਚਰਨ ਸਿੰਘ ਨੇ ਇਸ ਸਮੱਸਿਆ ਦੇ ਹੱਲ ਅਤੇ ਖਰਾਬ ਹੋਇਆ ਫਸਲਾਂ ਦਾ ਉੱਚਿਤ ਮੁਆਵਜਾ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਨਾਇਬ ਤਹਿਸੀਲਦਾਰ ਮਨਜੀਤ ਸਿੰਘ, ਪ੍ਰਧਾਨ ਹਰੀ ਕਿ੍ਰਸ਼ਨ ਸੈਣੀ, ਗੁਰਬਖ਼ਸ਼ ਸਿੰਘ ਤੇ ਮਾਲ ਮਹਿਕਮੇ ਦੇ ਕਰਮਚਾਰੀ ਵੀ ਮੌਜੂਦ ਸਨ।
from Punjabi News -punjabi.jagran.com https://ift.tt/2zDKenF
via IFTTT
No comments:
Post a Comment