- ਨਵੇਂ ਮਨਜੂਰ ਹੋਏ ਟਿਊਬਵੈਲ ਨੂੰ ਜਾਣ ਬੁਝ ਕੇ ਸਾਈਡ ਬਦਲ ਕੇ ਦੂਜੇ ਪਾਸੇ ਲਾਇਆ
- ਕਾਂਗੜੇ ਵਾਲੀ ਬਰਾਨੀ ਜਗ੍ਹਾਂ ਨੂੰ ਬਗੈਰ ਕਾਗਜ਼ਾਤ ਜਮ੍ਹਾਂ ਕਰਵਾਏ ਹੀ ਹਾਈਡਰੋ ਵਿੰਗ ਤੋਂ ਚੈਕ ਕਰਵਾਇਆ
ਕੈਪਸ਼ਨ 105 ਤੋਂ 105 ਡੀ ਪੀ ਤਕ - ਪਿੰਡ ਬਿਛੋਹੀ ਦੇ ਦੂਜੀ ਜਗ੍ਹਾਂ 'ਤੇ ਲੱਗੇ ਟਿਊਬਵੈੱਲ। ਸਰਪੰਚ ਜਸਵੰਤ ਸਿੰਘ, ਐਕਸੀਅਨ, ਸੋਹਨ ਸਿੰਘ ਠੰਡਲੋ, ਪਿੰਡ ਵਾਸੀਆਂ ਦਾ ਇਕੱਠ।
-
ਸਤਨਾੋਮ ਲੋਈ, ਮਾਹਿਲਪੁਰ : ਬਲਾਕ ਮਾਹਿਲਪੁਰ ਦੇ ਪਿੰਡ ਬਿਛੋਹੀ 'ਚ ਪੰਜਾਬ ਸਰਕਾਰ ਵੱਲੋਂ ਬਰਾਨੀ ਜ਼ਮੀਨ ਨੂੰ ਉਪਜਾਉ ਬਣਾਉਣ ਲਈ ਸਾਲ 2010 'ਚ ਇਕ ਟਿਊਬਵੈਲ ਮਨਜ਼ੂਰ ਹੋਇਆ ਸੀ। ਇਸ ਨੂੰ ਕਾਂਗੜੇ ਵਾਲੀ ਸਾਈਡ 'ਤੇ ਜ਼ਿੰਮੀਦਾਰਾਂ ਵੱਲੋਂ ਲਗਾਉਣ ਦਾ ਫ਼ੈਸਲਾ ਕੀਤਾ ਗਿਆ। ਟਿਊਬਵੈੱਲ ਵਿਭਾਗ ਦੇ ਕਰਮਚਾਰੀਆਂ ਤੇ ਉੱਚ ਅਧਿਕਾਰੀਆਂ ਵੱਲੋਂ ਜਾਣ ਬੁਝ ਕੇ ਟਿਊਬਵੈੱਲ ਦੀ ਜਗ੍ਹਾ ਬਦਲ ਕੇ ਸਰਮਾਏਦਾਰਾਂ ਦੇ ਕਹੇ 'ਤੇ ਦੂਜੇ ਪਾਸੇ ਲਾ ਦਿੱਤਾ ਜਿੱਥੇ ਜ਼ਮੀਨ ਪਹਿਲਾ ਹੀ ਸਿੰਚਾਈ ਹੇਠ ਪੈਂਦੀ ਸੀ ਤੇ ਸਰਮਾਏਦਾਰਾਂ ਦੇ ਪਹਿਲਾ ਹੀ ਇੱਥੇ ਆਪਣੇ 13,14 ਨਿੱਜੀ ਟਿਊੂਬਵੈਲ ਲੱਗੇ ਹੋਏ ਸਨ। ਇਸੇ ਰਕਬੇ 'ਚ ਇਕ ਪ੍ਰਾਈਵੇਟ ਟਿਊਬਵੈੱਲ ਮਾਲਕ ਨੇ ਅਦਾਲਤ 'ਚੋਂ ਸਟੇਅ ਲੈ ਲਈ ਸੀ ਪਰ ਫਿਰ ਵੀ ਸਬੰਧਤ ਵਿਭਾਗ ਨੇ ਇਹ ਟਿਉਬਵੈੱਲ ਉਸ ਚੱਕ ਪਲੈਨ 'ਚ ਹੀ ਕੁਝ ਦੂਰੀ 'ਤੇ ਲਾ ਦਿੱਤਾ ਤੇ ਨਾਲ ਜਿਨ੍ਹਾਂ ਦੇ ਨਿੱਜੀ ਟਿਊਬਵੈਲ ਲੱਗੇ ਹੋਏ ਸਨ ਉਨ੍ਹਾਂ ਦੀ ਜ਼ਮੀਨ 'ਚ ਹੀ ਮੋਘੇ ਰੱਖ ਦਿੱਤੇ। ਇਹ ਸਾਰਾ ਮਾਮਲਾ ਆਰਟੀਆਈ ਦੀ ਰਿਪੋਰਟ ਲੈਣ ਤੇ ਨਕਸ਼ੇ ਮੁਤਾਬਿਕ ਸਾਹਮਣੇ ਆਇਆ।
ਪ੫ਾਪਤ ਜਾਣਕਾਰੀ ਅਨੁਸਾਰ ਬਲਾਕ ਮਾਹਿਲਪੁਰ ਦੇ ਪਿੰਡ ਬਿਛੋਹੀ ਦੀ ਪੰਚਾਇਤ ਸਰਪੰਚ ਜਸਵੰਤ ਸਿੰਘ ਤੇ ਪਿੰਡ ਵਾਸੀ ਰਵਿੰਦਰ ਸਿੰਘ, ਓਮ ਪ੍ਰਕਾਸ਼, ਦਰਸ਼ਨ ਸਿੰਘ, ਦੇਵ ਰਾਜ, ਜਗਮੋਹਣ ਸਿੰਘ, ਜਸਕਰਨਜੀਤ ਸਿੰਘ, ਨਰਿੰਦਰ ਕੁਮਾਰ, ਰਾਜ ਕੁਮਾਰ, ਤਰਲੋਚਨ ਸਿੰਘ, ਅਵਤਾਰ ਸਿੰਘ, ਰੌਸ਼ਨ ਲਾਲ ਅਤੇ ਪਿੰਡ ਦੇ ਕਿਸਾਨਾਂ ਵੱਲੋਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੂੰ ਲਿਖਤੀ ਸ਼ਿਕਾਇਤ ਰਾਹੀਂ ਦੱਸਿਆ ਕਿ ਸਾਲ 2010 'ਚ ਪਿੰਡ ਲਈ ਬਰਾਨੀ ਭੂਮੀ ਲਈ ਇਕ ਨਵਾਂ ਸਿੰਚਾਈ ਵਾਲਾ ਟਿਊਬਵੈੱਲ ਮਨਜੂਰ ਹੋਇਆ ਸੀ। ਜਿਸ ਨੂੰ ਪਿੰਡ ਵਾਸੀਆਂ ਤੇ ਛੋਟੇ ਕਿਸਾਨਾਂ ਨੇ ਇਹ ਟਿਊਬਵੈਲ ਚੜ੍ਹਦੇ ਪਾਸੇ (ਕਾਂਗੜੇ) ਵਾਲੀ ਜਗ੍ਹਾ 'ਤੇ ਲਗਾਉਣ ਦਾ ਫ਼ੈਸਲਾ ਕੀਤਾ ਸੀ। ਉਨ੍ਹਾਂ ਦੱਸਿਆ ਕਿ 11 ਸਤੰਬਰ 2010 ਨੂੰ ਪਿੰਡ ਦੇ ਜ਼ਿੰਮੀਦਾਰਾਂ ਨੇ ਸੰਦੇਸ਼ ਰਾਮ ਪੁੱਤਰ ਪ੍ਰੀਤਮ ਸਿੰਘ ਦੀ ਜ਼ਮੀਨ 'ਚ ਸਰਕਾਰੀ ਟਿਊਬਵੈਲ ਲਗਵਾਉਣ ਦਾ ਫ਼ੈਸਲਾ ਕਰ ਲਿਆ ਤੇ ਮਹਿਕਮੇ ਨੇ ਖਸਰਾ ਨੰ. 70/18/2/'ਚਂੋ 16 ਮਰਲੇ ਦੇ ਕਾਗਜ਼ਾਤ ਜਮ੍ਹਾਂ ਕਰਵਾਉਣ ਦੇ ਬਾਵਜੂਦ ਟਿਊਬਵੈੱਲ ਨਹੀਂ ਲੱਗਾ। ਉਨ੍ਹਾਂ ਦੱਸਿਆ ਕਿ ਵਾਰ-ਵਾਰ ਕਿਸਾਨਾਂ ਦੇ ਚੱਕਰ ਮਾਰਨ ਉਪਰੰਤ 5 ਅਪ੍ਰੈਲ 2013 ਨੂੰ ਮੌਕੇ ਦੀ ਪੰਚਾਇਤ ਨੇ ਚੱਕ ਮਸਤੀਲ 73 ਦਾ 10/2 ਅਤੇ 73.8/1 'ਚੋਂ 16 ਮਰਲੇ ਜ਼ਮੀਨ ਦੇ ਦਿੱਤੀ। ਉਨ੍ਹਾਂ ਦੱਸਿਆ ਕਿ ਉਸ ਸਮੇਂ ਮੌਕੇ ਦੇ ਸੰਸਦੀ ਸਕੱਤਰ ਸੋਹਨ ਸਿੰਘ ਠੰਡਲ ਨੇ ਕਿਸਾਨਾਂ ਨੂੰ ਬੁਲਾ ਕੇ ਮੌਕੇ ਦੇ ਐੱਸਡੀਓ ਜਸਪਾਲ ਸੈਣੀ, ਜੇਈ ਪ੍ਰਮੋਦ ਨੂੰ ਇਸ ਨਵਾਂ ਲੱਗਣ ਵਾਲੇ ਟਿਊਬਵੈੱਲ ਸਬੰਧੀ ਸਾਰੇ ਕਾਗਜ਼ਾਤ, ਫਰਦਾਂ ਆਦਿ ਤੇ ਮਤੇ ਦੀ ਕਾਪੀ 'ਤੇ ਮੋਹਰ ਲਾ ਕੇ ਤੁਰੰਤ ਕਾਰਵਾਈ ਕਰਨ ਲਈ ਕਿਹਾ। ਉਨ੍ਹਾਂ ਦੱਸਿਆ ਕਿ ਜਿੱਥੇ ਟਿਉਬਵੈਲ ਲੱਗਣਾ ਸੀ ਉਸ ਦੀ ਸਾਇਡ ਬਦਲ ਕੇ ਇਹ ਟਿਊਬਵੈਲ ਦੂਜੀ ਜਗ੍ਹਾਂ 'ਤੇ ਲਗਾ ਦਿੱਤਾ। ਉਨ੍ਹਾਂ ਦੱਸਿਆ ਕਿ ਜਿੱਥੇ ਨਵਾਂ ਟਿਊਬਵੈਲ ਲਗਾਇਆ ਉਥੇ ਪਹਿਲਾ ਹੀ 13 ਟਿਊਬਵੈਲ ਲੱਗੇ ਹੋਏ ਹਨ ਤੇ ਸਾਰਾ ਏਰੀਆ ਸਿੰਚਾਈ ਹੇਠ ਹੈ। ਉਨ੍ਹਾਂ ਨੇ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਕਿ ਜਿਨ੍ਹਾਂ ਨੇ ਸਾਈਡ ਬਦਲ ਕੇ ਟਿਊਬਵੈੱਲ ਹੋਰ ਜਗ੍ਹਾ 'ਤੇ ਲਾਇਆ ਹੈ। ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਵੇ ਤੇ ਬਰਾਨੀ ਕਾਂਗੜੇ ਵਾਲੀ ਜ਼ਮੀਨ 'ਚ ਟਿਊਬਵੈੱਲ ਜਲਦੀ ਲਗਾਇਆ ਜਾਵੇ। ਉਨ੍ਹਾਂ ਦੱਸਿਆ ਕਿ ਇਸ ਜਗ੍ਹਾਂ ਦੇ ਅਸੀਂ ਦੋ ਵਾਰ ਸਬੰਧਤ ਅਧਿਕਾਰੀਆਂ ਨੂੰ ਕਾਗ਼ਜ਼ ਜਮ੍ਹਾਂ ਕਰਵਾ ਚੁੱਕੇ ਹਾਂ।
ਜਦੋਂ ਇਸ ਸਬੰਧੀ ਐਕਸੀਅਨ ਤੋਂ ਟਿਊਬਵੈੱਲ ਨਾ ਲੱਗਣ ਦਾ ਕਾਰਨ ਪੁੱਿਛਆ ਤਾਂ ਉਨ੍ਹਾਂ ਨੇ ਕਿਹਾ ਕਿ ਜਿਸ ਤਰੀਕੇ ਨਾਲ ਤੁਸੀਂ ਟਿਊਬਵੈੱਲ ਲਗਾਉਣਾ ਚਾਹੁੰਦੇ ਹੋ ਨਹੀਂ ਲੱਗਣਾ। 2010 ਤੋਂ 2018 ਤਕ ਤੁਸੀਂ ਦੇਖ ਲਿਆ ਕਿ ਤੁਸੀਂ ਕੁਝ ਨਹੀਂ ਕਰ ਸਕੇ। ਉਨ੍ਹਾਂ ਦੱਸਿਆ ਕਿ ਐਕਸੀਅਨ ਨੇ ਉਟਲਾ ਹੀ ਸਾਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਜਿਹੜੀਆਂ ਤੁਸੀ ਆਰਟੀਆਈ ਪਾੳਂੁਦੇ ਹੋ ਉਸ ਤਰੀਕੇ ਨਾਲ ਟਿਊਬਵੈੱਲ ਨਹੀਂ ਲੱਗਣਾ ਤੇ ਨਾਲ ਹੀ ਕਿਹਾ ਕਿ ਜਿਹੜੇ 93,100 ਨੰਬਰ ਟਿਊਬਵੈੱਲ ਖ਼ਰਾਬ ਹੋਏ ਦੀ ਜਗ੍ਹਾ 'ਤੇ ਨਵੇਂ ਲੱਗਣੇ ਆ ਉਹ ਵੀ ਤੁਸੀਂ ਗੁਆ ਲੈਣੇ ਆ।
ਇਸ ਦਾ ਸਾਰਾ ਖੁਲਾਸਾ ਹਾਈਡ੍ਰੋਲੋਜਿਊਸਟ, ਪਜਸਪਵਨ ਲਿਮਟਿਡ ਮੋਹਾਲੀ ਤੋਂ ਪਾਣੀ ਦੇ ਪੱਧਰ ਸਬੰਧੀ ਚੈਕ ਕਰਨ ਵਾਲੀ ਟੀਮ ਤੋਂ ਆਰਟੀਆਈ ਦੀ ਮਿਲੀ ਰਿਪੋਰਟ ਤੋਂ ਜਾਣਕਾਰੀ ਹਾਸਲ ਹੋਈ ਕਿ ਸਾਡੇ ਕੋਲ ਇਸ ਖਸਰੇ ਵਾਲੀ ਫਾਈਲ ਹੀ ਨਹੀਂ ਆਈ। ਜਦਕਿ ਐੱਸਡੀਓ ਤੇ ਜੇਈ ਨੇ ਮੌਕੇ 'ਤੇ ਆਈਟੀਮ ਨਾਲ ਕਿਸਾਨਾਂ ਨੂੰ ਕਾਂਗੜੇ ਵਾਲੀ ਜਗ੍ਹਾ 'ਤੇ ਪਾਣੀ ਦੇ ਪੱਧਰ ਦਾ ਸਰਬਾ ਕੀਤਾ ਸੀ ਕਹਿ ਦਿੱਤਾ ਸੀ ਇਸ ਜਗ੍ਹਾ ਹੇਠਾ ਪਾਣੀ ਨਹੀਂ ਹੈ। ਉਨ੍ਹਾਂ ਦੱਸਿਆ ਕਿ ਆਰਟੀਆਈ ਅਧੀਨ ਇਹ ਵੀ ਪਤਾ ਲੱਗਿਆ ਕਿ ਇਸ ਕਾਂਗੜੇ ਵਾਲੀ ਜ਼ਮੀਨ ਵਾਲੇ ਖਸਰਾ ਸਬੰਧਤ ਰਿਕਾਰਡ ਹੀ ਦਫ਼ਤਰ 'ਚ ਉਪਲੱਬਧ ਨਹੀਂ ਹੈ। ਇਸ ਜਗ੍ਹਾ 'ਤੇ 2010 ਤੋਂ ਲੈ ਕੇ 2018 ਤਕ ਨਵਾਂ ਟਿਊਬਵੈੱਲ ਲਗਾਉਣ ਲਈ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ । ਇਥੇ ਜ਼ਿਕਰਯੋਗ ਇਹ ਗੱਲ ਹੈ ਕਿ ਜੇਕਰ ਇਸ ਖਸਰਾ ਨੰ. ਸਬੰਧੀ ਵਿਭਾਗ ਕੋਲ ਕਾਗ਼ਜ਼ਾਤ ਨਹੀਂ ਸਨ ਤਾਂ ਉਨ੍ਹਾਂ ਨੇ ਮੋਹਾਲੀ ਤੋਂ ਆਈਟੀਮ ਨੇ ਪਾਣੀ ਦਾ ਪੱਧਰ ਕਿਸ ਤਰ੍ਹਾਂ ਚੈੱਕ ਕਰਵਾਇਆ ਗਿਆ।
-
ਕੀ ਕਹਿੰਦੇ ਹਨ ਪਿੰਡ ਦੇ ਸਰਪੰਚ ਜਸਵੰਤ ਸਿੰਘ
ਜਦੋਂ ਉਨ੍ਹਾਂ ਨੂੰ ਇਸ ਸਬੰਧੀ ਪੁੱਿਛਆ ਤਾਂ ਉਨ੍ਹਾਂ ਕਿਹਾ ਕਿ ਪੰਚਾਇਤ ਦਾ ਮਤਾ ਪਿਆ ਹੋਇਆ ਹੈ। ਉਨ੍ਹਾਂ ਕਿਹਾ ਇਨ੍ਹਾਂ ਗ਼ਰੀਬ ਕਿਸਾਨਾਂ ਨਾ ਧੱਕਾ ਹੋਇਆ ਹੈ ਤੇ ਇਨ੍ਹਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ। ਉਸ ਸਮੇਂ ਦੇ ਪਾਏ ਗਏੇ ਮਤੇ (5 ਅਪ੍ਰੈਲ 2013) ਤੇ ਹੋਈ ਕਾਰਵਾਈ ਸਬੰਧੀ ਅਫਸਰ ਹੀ ਦੱਸ ਸਕਦੇ ਹਨ। ਟਿਊਬਵੈੱਲ ਕਾਂਗੜੇ ਵਾਲੀ ਬਰਾਨੀ ਜਗ੍ਹਾ 'ਤੇ ਲੱਗਣਾ ਚਾਹੀਦਾ ਹੈ ।
-
ਕੀ ਕਹਿੰਦੇ ਹਨ ਸੋਹਣ ਸਿੰਘ ਠੰਡਲ
ਸਾਬਕਾ ਮੰਤਰੀ ਸੋਹਨ ਸਿੰਘ ਠੰਡਲ ਨੇ ਕਿਹਾ ਕਿ ਉਸ ਵੇਲੇ ਪੰਜਾਬ ਸਰਕਾਰ ਵੱਲੋਂ 280 ਟਿਊਬਵੈਲ ਦਿੱਤੇ ਸਨ ਜਿਸ ਤੋਂ ਦੋ ਟਿਊਬਵੈਲ ਪਿੰਡ ਬਿਛੋਹੀ ਨੂੰ ਦਿੱਤੇ ਸਨ। ਜਿੱਥੇ ਪੰਚਾਇਤ ਨੇ ਮਤੇ ਪਾ ਕੇ ਦਿੱਤੇ ਸਨ, ਉਥੇ ਤਿੰਨ ਵਾਰ ਮੋਹਾਲੀ ਤੋਂ ਟੀਮ ਪਾਣੀ ਦਾ ਪੱਧਰ ਚੈਕ ਕਰਨ ਵਾਸਤੇ ਆਈ ਜਿੱਥੇ ਪਾਣੀ ਸੀ ਉਥੇ ਟਿਊਬਵੈਲ ਲਗਾ ਦਿੱਤਾ ਗਿਆ।
-
ਕੀ ਕਹਿੰਦੇ ਹਨ ਐਕਸੀਅਨ ਟੀਕੇ ਕੱਕੜ
ਉਨ੍ਹਾਂ ਕਿਹਾ ਕਿ ਜਿਥੇ ਪੰਚਾਇਤ ਮਤਾ ਪਾ ਕੇ ਦਿੰਦੀ ਹੈ ਉਥੇ ਹੀ ਟਿਊਬਵੈਲ ਲਾਉਂਦੇ ਹਾਂ। ਉਨ੍ਹਾਂ ਕਿਹਾ ਕਿ ਜਿੱਥੇ ਟਿਊਬਵੈਲ ਲਾਇਆ ਹੈ ਉਥੇ ਕੁਲ ਰਕਬਾ 123 ਏਕੜ ਜ਼ਮੀਨ ਹੈ ਜਿਸ 'ਚੋਂ 35 ਏਕੜ ਸਿੰਚਾਈ ਹੇਠ ਪ੍ਰਾਈਵੇਟ ਟਿਊਬਵੈਲਾਂ ਹੇਠਾ ਆਉਂਦਾ ਹੈ ਤੇ 82 ਏਕੜ ਇਸ ਟਿਊਬਵੈਲ ਹੇਠਾ ਆੳਂੁਦਾ ਹੈ। ਉਨ੍ਹਾਂ ਕਿਹਾ ਕਾਂਗੜੇ ਵਾਲੀ ਜ਼ਮੀਨ ਦੇ ਸਾਨੂੰ ਫਰਦਾਂ/ ਮਤਾ ਆਦਿ ਕੋਈ ਨਹੀਂ ਪ੍ਰਾਪਤ ਹੋਇਆ। ਹੁਣ ਆਰਟੀਆਈ ਦੀ ਰਿਪੋਟ ਲੈਣ ਨਾਲ ਨੱਥੀ ਕੀਤਾ ਹੋਇਆ ਫਰਦਾਂ/ਮਤਾ ਪ੍ਰਾਪਤ ਹੋਇਆ ਹੈ।
from Punjabi News -punjabi.jagran.com https://ift.tt/2QhjoXI
via IFTTT
No comments:
Post a Comment