ਫੋਟੋ 104 ਪੀ - ਭਾਜਪਾ ਓਬੀਸੀ ਸੈੱਲ ਪੰਜਾਬ ਦੇ ਪ੫ਧਾਨ ਕੁੰਵਰ ਜਗਦੀਪ ਸਿੰਘ ਦਾ ਮੁਕੇਰੀਆਂ ਪੁੱਜਣ 'ਤੇ ਸਵਾਗਤ ਕਰਦੇ ਹੋਏ ਜ਼ਿਲ੍ਹਾ ਪ੫ਧਾਨ ਲਖਬੀਰ ਸਿੰਘ ਅਤੇ ਹੋਰ ਆਗੂ।
-
ਹਰਮਨਜੀਤ ਸਿੰਘ, ਮੁਕੇਰੀਆਂ : ਭਾਰਤੀ ਜਨਤਾ ਪਾਰਟੀ ਦੇ ਓਬੀਸੀ. ਸੈੱਲ ਦੇ ਪੰਜਾਬ ਪ੫ਧਾਨ ਕੁੰਵਰ ਜਗਦੀਪ ਸਿੰਘ ਦਾ ਮੁਕੇਰੀਆਂ ਵਿਖੇ ਪੁੱਜਣ 'ਤੇ ਹੁਸ਼ਿਆਰਪੁਰ ਓਬੀਸੀ ਸੈੱਲ ਦੇ ਜਿਲ੍ਹਾ ਪ੫ਧਾਨ ਲਖਬੀਰ ਸਿੰਘ ਦੀ ਅਗਵਾਈ 'ਚ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਸਮੇਂ ਪਾਰਟੀ ਦਫ਼ਤਰ ਮੁਕੇਰੀਆਂ ਵਿਖੇ ਕਰਵਾਈ ਗਈ ਬੈਠਕ ਨੂੰ ਸੰਬੋਧਨ ਕਰਦੇ ਹੋਏ ਕੁੰਵਰ ਜਗਦੀਪ ਸਿੰਘ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਦਾ ਸਾਰਾ ਜ਼ੋਰ ਭਾਜਪਾ ਅਤੇ ਪ੫ਧਾਨ ਮੰਤਰੀ ਨਰਿੰਦਰ ਮੋਦੀ ਨੂੰ ਭਿ੫ਸ਼ਟ ਤੇ ਨਿਕੰਮਾ ਸਾਬਤ ਕਰਨ 'ਤੇ ਲੱਗਾ ਹੋਇਆ ਹੈ ਜਦਕਿ ਸੱਚਾਈ ਇਹ ਹੈ ਕਿ ਮੋਦੀ ਵਰਗਾ ਇਮਾਨਦਾਰ, ਮਿਹਨਤੀ ਅਤੇ ਸਿਰੜੀ ਪ੫ਧਾਨ ਮੰਤਰੀ ਦੇਸ਼ ਨੂੰ ਕਦੀ ਨਹੀਂ ਮਿਲ ਸਕਦਾ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਪਿਛੜੇ ਵਰਗ ਲਈ ਹੋਰ ਵਿਸ਼ੇਸ਼ ਸਕੀਮਾਂ ਬਾਰੇ ਵਿਚਾਰ ਕਰ ਰਹੀ ਹੈ ਜੋ ਕਿ ਭਵਿੱਖ 'ਚ ਲਾਗੂ ਕਰ ਕੇ ਪਿੱਛੜੇ ਵਰਗ ਨੂੰ ਵੱਡੀ ਰਾਹਤ ਪ੫ਦਾਨ ਕੀਤੀ ਜਾਵੇਗੀ। ਉਨ੍ਹਾਂ ਭਾਜਪਾ ਵਰਕਰਾਂ ਨੂੰ 2019 ਦੀਆਂ ਲੋਕ ਸਭਾ ਚੋਣਾਂ ਲਈ ਲਾਮਬੱਧ ਕਰਦੇ ਹੋਏ ਕਿਹਾ ਕਿ ਸਾਡਾ ਸਾਰਿਆਂ ਦਾ ਫਰਜ਼ ਹੈ ਕਿ ਅਸੀਂ ਪ੫ਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆਰਥਿਕ ਤੌਰ 'ਤੇ ਨਿੱਘਰੇ ਹੋਏ ਵਰਗ ਲਈ ਲਾਗੂ ਕੀਤੀਆਂ ਸਕੀਮਾਂ ਦਾ ਪ੫ਚਾਰ ਘਰ-ਘਰ ਤਕ ਪਹੁੰਚਾਈਏ । ਲੋਕ ਕੇਂਦਰ ਸਰਕਾਰ ਵੱਲੋਂ ਕੀਤੇ ਜਾ ਰਹੇ ਕੰਮਾਂ ਤੋਂ ਜਾਣੂ ਹੋ ਕੇ ਭਾਜਪਾ ਖ਼ਿਲਾਫ਼ ਹੋ ਰਹੇ ਕੂੜ ਪ੫ਚਾਰ ਤੋਂ ਸੁਚੇਤ ਰਹਿਣ। ਉਨ੍ਹਾਂ ਪਾਰਟੀ ਵਰਕਰਾਂ ਨੂੰ ਪੂਰੀ ਤਨਦੇਹੀ ਨਾਲ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਲਈ ਜੁੱਟ ਜਾਣ ਦੀ ਅਪੀਲ ਕੀਤੀ। ਇਸ ਸਮੇਂ ਭਾਜਪਾ ਦਫ਼ਤਰ ਸਕੱਤਰ ਸ਼ੰਭੂ ਨਾਥ ਭਾਰਤੀ, ਬਚਿੱਤਰ ਸਿੰਘ ਉਪ ਪ੫ਧਾਨ, ਅਮਨਦੀਪ ਸਿੰਘ ਮੰਡਲ ਪ੫ਧਾਨ, ਕੁਲਦੀਪ ਸਿੰਘ, ਨੀਲਮ ਛਾਂਗਲਾ, ਜਸਵਿੰਦਰ ਕੌਰ, ਸੁਖਵਿੰਦਰ ਸਿੰਘ, ਸੰਤੋਖ ਸਿੰਘ ਮੰਝਪੁਰ, ਕੈਪਟਨ ਸੁਰੇਸ਼ ਕੁਮਾਰ ਸਮੇਤ ਵੱਖ-ਵੱਖ ਪਿੰਡਾਂ ਤੋਂ ਆਏ ਪਾਰਟੀ ਵਰਕਰ ਹਾਜ਼ਰ ਸਨ।
from Punjabi News -punjabi.jagran.com https://ift.tt/2yl6LDF
via IFTTT
No comments:
Post a Comment