ਵਾਸ਼ਿੰਗਟਨ (ਰਾਇਟਰ) : ਅਮਰੀਕਾ ਦੇ ਅਲਬਾਮਾ ਤੇ ਜਾਰਜੀਆ ਸੂਬੇ 'ਚ ਵਾਵਰੋਲੇ ਕਾਰਨ ਭਾਰੀ ਤਬਾਹੀ ਹੋਈ ਹੈ। ਇਸ ਦੀ ਲਪੇਟ 'ਚ ਆਉਣ ਨਾਲ ਅਲਬਾਮਾ 'ਚ ਕਈ ਬੱਚਿਆਂ ਸਮੇਤ 23 ਲੋਕਾਂ ਦੀ ਮੌਤ ਹੋ ਗਈ। ਕਈ ਘਰ ਤੇ ਇਮਾਰਤਾਂ ਢਹਿ ਗਈਆਂ ਹਨ। ਬਚਾਅ ਮੁਲਾਜ਼ਮ ਮਲਬੇ 'ਚ ਦੱਬੇ ਪੀੜਤਾਂ ਦੀ ਤਲਾਸ਼ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ 'ਚ ਇਜ਼ਾਫਾ ਹੋ ਸਕਦਾ ਹੈ। ਗੰਭੀਰ ਤੌਰ 'ਤੇ ਜ਼ਖ਼ਮੀ ਲੋਕਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਜਾ ਰਿਹਾ ਹੈ।
ਜਾਰਜੀਆ 'ਚ ਵੀ ਵਾਵਰੋਲੇ ਤੇ ਹਨੇਰੀ ਕਾਰਨ ਕਈ ਦਰੱਖ਼ਤ ਉੱਖੜ ਗਏ। ਕਈ ਘੰਟਿਆਂ ਤਕ ਬਿਜਲੀ ਗੁੱਲ ਰਹੀ ਜਿਸ ਨਾਲ 21 ਹਜ਼ਾਰ ਖ਼ਪਤਕਾਰ ਪ੍ਭਾਵਤ ਹਨ। ਅਲਬਾਮਾ 'ਚ ਹਾਲੇ ਛੇ ਹਜ਼ਾਰ ਖ਼ਪਤਕਾਰਾਂ ਦੀ ਬਿਜਲੀ ਸਪਲਾਈ ਠੱਪ ਹੈ। ਸਕੂਲ ਵੀ ਬੰਦ ਕਰ ਦਿੱਤਾ ਗਿਆ ਹੈ। ਵਾਵਰੋਲੇ ਤੋਂ ਬਾਅਦ ਪਾਰਾ ਡਿੱਗਣ ਦੀ ਵੀ ਸ਼ੰਕਾ ਹੈ। ਮੌਸਮ ਮਾਹਿਰਾਂ ਮੁਤਾਬਕ ਜਾਰਜੀਆ ਤੇ ਅਲਬਾਮਾ ਦੇ ਕਈ ਇਲਾਕਿਆਂ 'ਚ ਪਾਰਾ ਇਕ ਡਿਗਰੀ ਸੈਲਸੀਅਸ ਤਕ ਪਹੁੰਚ ਸਕਦਾ ਹੈ।
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਲੋਕਾਂ ਨੂੰ ਸੁਚੇਤ ਤੇ ਸੁਰੱਖਿਅਤ ਰਹਿਣ ਦੀ ਅਪੀਲ ਕੀਤੀ ਹੈ। ਉਨ੍ਹਾਂ ਪੀੜਤ ਪਰਿਵਾਰਾਂ ਪ੍ਤੀ ਆਪਣੀ ਗਹਿਰੀ ਸੰਵੇਦਨਾ ਪ੍ਗਟਾਈ ਹੈ। ਅਲਬਾਮਾ ਦੀ ਗਵਰਨਰ ਦੇ ਆਈਵੀ ਨੇ ਖ਼ਰਾਬ ਮੌਸਮ ਦੀ ਚਿਤਾਵਨੀ ਦਿੰਦਿਆਂ ਐਮਰਜੈਂਸੀ ਦੀ ਮਿਆਦ ਵਧਾਉਣ ਦੀ ਗੱਲ ਕੀਤੀ ਹੈ। ਹੜ੍ਹ ਦੇ ਅਨੁਮਾਨ ਕਾਰਨ 23 ਫਰਵਰੀ ਨੂੰ ਸੂਬੇ 'ਚ ਐਮਰਜੈਂਸੀ ਲਗਾਈ ਗਈ ਸੀ।
from Punjabi News -punjabi.jagran.com https://ift.tt/2SLMH5S
via IFTTT
No comments:
Post a Comment