ਪੰਜਾਬੀ ਜਾਗਰਣ ਟੀਮ, ਐੱਸਏਐੱਸ ਨਗਰ : ਮੋਟਰ ਮਾਰਕੀਟ ਐਸੋਸੀਏਸ਼ਨ ਦਾ ਇਕ ਵਫ਼ਦ ਪ੍ਧਾਨ ਅਮਨਦੀਪ ਸਿੰਘ ਅਬਿਆਣਾ ਦੀ ਅਗਵਾਈ ਹੇਠ ਮੁੱਖ ਪ੍ਸ਼ਾਸਕ ਗਮਾਡਾ ਨੂੰ ਮਿਲਿਆ। ਮੀਟਿੰਗ ਵਿਚ ਅਬਿਆਣਾ ਨੇ ਪਿਛਲੇ ਦਿਨੀਂ ਮੋਟਰ ਮਾਰਕੀਟ ਪਿੰਡ ਮੋਹਾਲੀ ਦੇ ਨਾਲ 25 ਦੇ ਲਗਭਗ ਦੁਕਾਨਾਂ ਨੂੰ ਢਾਹੇ ਜਾਣ ਦਾ ਮਸਲਾ ਉਠਾਉਂਦਿਆਂ ਕਿਹਾ ਕਿ ਇਹ ਦੁਕਾਨਦਾਰ ਬੇਰੁਜ਼ਗਾਰ ਕਰ ਦਿੱਤੇ ਗਏ ਹਨ ਜਦਕਿ ਦੂਜੇ ਪਾਸੇ ਗਮਾਡਾ ਵੱਲੋਂ ਮੋਟਰ ਮਾਰਕੀਟ ਲਈ ਦੁਕਾਨਾਂ ਦੀ ਅਲਾਟਮੈਂਟ ਨਹੀਂ ਕੀਤੀ ਜਾ ਰਹੀ। ਉਨ੍ਹਾਂ ਕਿਹਾ ਕਿ ਸਿਰਫ਼ ਦੁਕਾਨਦਾਰ ਹੀ ਨਹੀਂ ਸਗੋਂ ਦੁਕਾਨਾਂ ਦੇ ਬਾਹਰ ਕੰਮ ਕਰਦੇ ਮਕੈਨਿਕ ਵੀ ਬੇਰੁਜ਼ਗਾਰ ਹੋ ਗਏ ਹਨ ਅਤੇ ਉਨ੍ਹਾਂ ਦੇ ਘਰਾਂ ਦੀ ਰੋਟੀ ਬੰਦ ਹੋਈ ਪਈ ਹੈ।
ਅਬਿਆਣਾ ਨੇ ਦੱਸਿਆ ਕਿ ਮੁੱਖ ਪ੍ਸ਼ਾਸਕ ਗਮਾਡਾ ਨੇ ਉਨ੍ਹਾਂ ਦੀ ਗੱਲ ਪੂਰੀ ਹਮਦਰਦੀ ਨਾਲ ਸੁਣੀ ਅਤੇ ਵਿਸ਼ਵਾਸ ਦੁਆਇਆ ਕਿ ਬਹੁਤ ਛੇਤੀ ਉਨ੍ਹਾਂ ਨੂੰ ਬਲਕ ਮਾਰਕੀਟ ਨੇੜੇ ਮੋਟਰ ਮਾਰਕੀਟ ਬਣਾ ਕੇ ਦੁਕਾਨਾਂ ਅਲਾਟ ਕੀਤੀਆਂ ਜਾਣਗੀਆਂ। ਇਸ ਮੌਕੇ ਉਨ੍ਹਾਂ ਨਾਲ ਸਰਪ੍ਸਤ ਫੌਜਾ ਸਿੰਘ, ਚਰਨਜੀਤ ਸਿੰਘ ਬੰਟੀ ਜਨਰਲ ਸਕੱਤਰ, ਹਰਦੇਵ ਸਿੰਘ ਲਾਲੀ ਸਕੱਤਰ, ਬਲਦੇਵ ਸ਼ਰਮਾ ਮੀਤ ਪ੍ਧਾਨ, ਅਮਿਤ ਕਾਂਸਲ ਕੈਸ਼ੀਅਰ, ਆਨੰਦ, ਫੇਜ਼-7 ਮੋਟਰ ਮਾਰਕੀਟ ਦੇ ਪ੍ਧਾਨ ਕਰਮ ਚੰਦ ਆਦਿ ਹਾਜ਼ਿਰ ਸਨ।
from Punjabi News -punjabi.jagran.com https://ift.tt/2XzFlG0
via
IFTTT
No comments:
Post a Comment