ਸ਼ਾਮ ਸਿੰਘ ਘੁੰਮਣ, ਦੀਨਾਨਗਰ : ਪੁਲਵਾਮਾ ਅੱਤਵਾਦੀ ਹਮਲੇ 'ਚ ਸ਼ਹੀਦ ਹੋਏ ਦੀਨਾਨਗਰ ਦੇ ਜਵਾਨ ਮਨਿੰਦਰ ਸਿੰਘ ਦੇ ਪਰਿਵਾਰ ਨੂੰ ਭਾਰਤੀ ਸਟੇਟ ਬੈਂਕ ਵੱਲੋਂ ਐਕਸੀਡੈਂਟਲ ਇੰਸੋਰੈਂਸ ਕਵਰ ਯੋਜਨਾ ਤਹਿਤ ਸੋਮਵਾਰ ਨੂੰ 30 ਲੱਖ ਰੁਪਏ ਦਾ ਚੈੱਕ ਸੌਂਪਿਆ ਗਿਆ।
ਦੀਨਾਨਗਰ ਦੇ ਆਰੀਆ ਨਗਰ ਸਥਿਤ ਸ਼ਹੀਦ ਦੇ ਘਰ ਚੈੱਕ ਸੌਂਪਣ ਪੁੱਜੇ ਐੱਸਬੀਆਈ ਦੇ ਰੀਜ਼ਨਲ ਮੈਨੇਜਰ ਐੱਸਕੇ ਪੂਨੀਆ ਅਤੇ ਸਥਾਨਕ ਬ੍ਰਾਂਚ ਮੈਨੇਜਰ ਜੇਪੀ ਥਾਪਾ ਨੇ ਸ਼ਹੀਦ ਦੇ ਪਿਤਾ ਸੱਤਪਾਲ ਅਤਰੀ ਨੂੰ ਇਹ ਚੈੱਕ ਸੌਂਪਿਆ। ਪੂਨੀਆ ਨੇ ਦੱਸਿਆ ਕਿ ਭਾਰਤੀ ਫੌਜ਼ ਅਤੇ ਅਰਧ ਸੈਨਿਕ ਬਲਾਂ ਦੇ ਜਵਾਨਾਂ, ਜਿਨ੍ਹਾਂ ਦੇ ਖਾਤੇ ਐੱਸਬੀਆਈ 'ਚ ਹਨ, ਦੀ ਜੇਕਰ ਕਿਸੇ ਹਾਦਸੇ 'ਚ ਮੌਤ ਹੋ ਜਾਂਦੀ ਹੈ ਤਾਂ ਐੱਸਬੀਆਈ ਵੱਲੋਂ ਬਿਨਾਂ ਕਿਸੇ ਦੇਰੀ ਦੇ ਇਕ ਹਫਤੇ ਅੰਦਰ ਉਕਤ ਰਕਮ ਨੋਮਨੀ ਦੇ ਖਾਤੇ 'ਚ ਪਾ ਦਿੱਤੀ ਜਾਂਦੀ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਪੁਲਵਾਮਾ ਅੱਤਵਾਦੀ ਹਮਲੇ ਦੌਰਾਨ ਸ਼ਹੀਦ ਹੋਏ ਜਵਾਨਾਂ 'ਚ ਜਿਨ੍ਹਾਂ ਨੇ ਐੱਸਬੀਆਈ ਕੋਲੋਂ ਕਰਜ਼ ਲਿਆ ਸੀ, ਦਾ ਬੈਂਕ ਵੱਲੋਂ ਸਾਰਾ ਕਰਜ਼ ਮਾਫ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬੈਂਕ 'ਚ ਸ਼ਹੀਦ ਮਨਿੰਦਰ ਸਿੰਘ ਦੀ ਤਸਵੀਰ ਵੀ ਸਥਾਪਿਤ ਕੀਤੀ ਜਾਵੇਗੀ। ਇਸ ਮੌਕੇ ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪਰੀਸ਼ਦ ਦੇ ਜਨਰਲ ਸਕੱਤਰ ਕੁੰਵਰ ਰਵਿੰਦਰ ਵਿੱਕੀ, ਮੈਨੇਜਰ ਐੱਮਪੀ ਮਹਾਜਨ, ਸ਼ਹੀਦ ਦੇ ਭਰਾ ਲਖਬੀਸ਼ ਸਿੰਘ, ਭੈਣ ਸ਼ਬਨਮ ਅਤਰੀ ਅਤੇ ਐੱਸਬੀਆਈ ਦੇ ਸੀਨੀਅਰ ਮੈਨੇਜਰ ਅਨਿਲ ਅੱਤਰੀ ਵੀ ਹਾਜ਼ਰ ਸਨ।
from Punjabi News -punjabi.jagran.com https://ift.tt/2SHH0pa
via IFTTT
No comments:
Post a Comment