ਤਾਸ਼ ਦੇ ਪੱਤਿਆਂ ਨਾਲ ਪੈਸੇ ਲਗਾ ਕੇ ਜੂਆ ਖੇਡਣ ਦੇ ਦੋਸ਼ ਵਿਚ ਥਾਣਾ ਡਵੀਜ਼ਨ ਨੰਬਰ 3 ਦੀ ਪੁਲਿਸ ਨੇ 8 ਜੁਆਰੀ ਗਿ੍ਫ਼ਤਾਰ ਕੀਤੇ ਹਨ। ਗਿ੍ਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਰਾਜੀਵ ਕੁਮਾਰ ਵਾਸੀ ਅੰਬੇਦਕਰ ਨਗਰ, ਰਾਜ ਕੁਮਾਰ ਵਾਸੀ ਫਤਿਹਗੰਜ, ਇੰਦਰਜੀਤ ਸਿੰਘ ਵਾਸੀ ਖੁੱਡ ਮੁੱਹਲਾ, ਬਲਦੇਵ ਕਿ੍ਸ਼ਨ ਵਾਸੀ ਫਤਿਹਗੰਜ, ਗੁਰਦੀਪ ਸਿੰਘ ਵਾਸੀ ਬਾਬਾ ਥਾਨ ਸਿੰਘ ਚੌਂਕ, ਸੁਮਿਤ ਸੂਦ ਵਾਸੀ ਦਰੇਸੀ ਰੋਡ, ਬਿ੍ਜ ਭੂਸ਼ਣ ਵਾਸੀ ਸੰਨਿਆਸ ਰੋਡ ਤੇ ਗੁਰਜੀਤ ਸਿੰਘ ਵਾਸੀ ਢੋਕਾ ਮੁਹੱਲਾ ਵਜੋਂ ਹੋਈ ਹੈ। ਇਸ ਬਾਰੇ ਥਾਣਾ ਡਵੀਜ਼ਨ ਨੰਬਰ ਤਿੰਨ ਦੇ ਤਫਤੀਸ਼ੀ ਅਫਸਰ ਪਿਆਰਾ ਲਾਲ (ਸਹਾਇਕ ਥਾਣੇਦਾਰ) ਨੇ ਦੱਸਿਆ ਕਿ ਪੁਲਿਸ ਨੂੰ ਗੁਪਤ ਇਤਲਾਹ ਮਿਲੀ ਸੀ ਕਿ ਬਾਬਾ ਥਾਨ ਸਿੰਘ ਚੌਂਕ ਵਿਚ ਸੜਕ ਦੇ ਕਿਨਾਰੇ ਇਕ ਬਿਲਡਿੰਗ ਵਿਚ ਕੁਝ ਲੋਕ ਤਾਸ਼ ਦੇ ਪੱਤਿਆਂ ਨਾਲ ਪੈਸੇ ਲਗਾ ਕੇ ਜੂਆ ਖੇਡ ਰਹੇ ਹਨ। ਇਸ ਇਤਲਾਹ ਤੇ ਛਾਪੇਮਾਰੀ ਕਰਦਿਆਂ ਨੇ ਮੌਕੇ ਤੋਂ 8 ਜੁਆਰੀਆਂ ਨੂੰ ਜੂਆ ਖੇਡਦੇ ਗਿ੍ਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਤਾਸ਼ ਦੇ ਪੱਤੇ ਤੇ 8700 ਰੁਪਏ ਬਰਾਮਦ ਹੋਏ। ਪੁਲਿਸ ਵੱਲੋਂ ਪਰਚਾ ਦਰਜ ਕਰ ਕੇ ਪੜਤਾਲ ਕੀਤੀ ਜਾ ਰਹੀ ਹੈ।
from Punjabi News -punjabi.jagran.com https://ift.tt/2XEsbaD
via IFTTT
No comments:
Post a Comment