Responsive Ads Here

Monday, March 4, 2019

ਸ਼ੁਰੂਆਤੀ ਮੁਕਾਬਲਾ 41 ਦੌੜਾਂ ਨਾਲ ਹਾਰੀਆਂ ਭਾਰਤੀ ਕੁੜੀਆਂ

ਗੁਹਾਟੀ (ਏਜੰਸੀ) : ਗੁਹਾਟੀ ਵਿਚ ਖੇਡੇ ਗਏ ਇੰਗਲੈਂਡ ਖ਼ਿਲਾਫ਼ ਪਹਿਲੇ ਟੀ-20 ਮੈਚ ਵਿਚ ਭਾਰਤੀ ਟੀਮ ਨੂੰ 41 ਦੌੜਾਂ ਨਾਲ ਮਾਤ ਦਾ ਸਾਹਮਣਾ ਕਰਨਾ ਪਿਆ। ਇਸ ਮੈਚ ਵਿਚ ਇੰਗਲੈਂਡ ਨੇ ਜਿੱਤ ਹਾਸਲ ਕਰ ਕੇ ਤਿੰਨ ਟੀ-20 ਮੈਚਾਂ ਦੀ ਸੀਰੀਜ਼ ਵਿਚ 1-0 ਦੀ ਬੜ੍ਹਤ ਹਾਸਲ ਕਰ ਲਈ। ਇਸ ਮੁਕਾਬਲੇ ਵਿਚ ਮੇਜ਼ਬਾਨ ਭਾਰਤੀ ਟੀਮ ਨੇ ਟਾਸ ਜਿੱਤ ਕੇ ਮਹਿਮਾਨ ਟੀਮ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ। ਇੰਗਲੈਂਡ ਦੀ ਟੀਮ 20 ਓਵਰਾਂ ਵਿਚ ਚਾਰ ਵਿਕਟਾਂ ਗੁਆ ਕੇ 160 ਦੌੜਾਂ ਦਾ ਮਜ਼ਬੂਤ ਸਕੋਰ ਬਣਾਉਣ 'ਚ ਕਾਮਯਾਬ ਰਹੀ। ਇਸ ਮੈਚ ਵਿਚ ਟੈਮੀ ਬਿਊਮੋਂਟ ਦੀਆਂ ਸ਼ਾਨਦਾਰ 62 ਤੇ ਕਪਤਾਨ ਹੀਥਰ ਨਾਈਟ ਨੇ 20 ਗੇਂਦਾਂ ਵਿਚ ਸੱਤ ਚੌਕਿਆਂ ਦੀ ਮਦਦ ਨਾਲ 40 ਦੌੜਾਂ ਦੀ ਪਾਰੀ ਖੇਡੀ। ਭਾਰਤ ਲਈ ਰਾਧਾ ਯਾਦਵ ਨੇ ਦੋ ਵਿਕਟਾਂ ਲਈਆਂ। ਇਸ ਦੇ ਜਵਾਬ ਵਿਚ ਭਾਰਤੀ ਮਹਿਲਾ ਟੀਮ ਕਦੀ ਵੀ ਮੈਚ ਵਿਚ ਮਜ਼ਬੂਤ ਸਥਿਤੀ ਵਿਚ ਨਜ਼ਰ ਨਹੀਂ ਆਈ। ਪੂਰੀ ਟੀਮ 20 ਓਵਰਾਂ ਵਿਚ ਛੇ ਵਿਕਟਾਂ ਗੁਆ ਕੇ 119 ਦੌੜਾਂ ਹੀ ਬਣਾ ਸਕੀ ਤੇ ਉਸ ਨੂੰ 41 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤ ਦੀਆਂ ਛੇ ਵਿਕਟਾਂ 76 ਦੌੜਾਂ 'ਤੇ ਹੀ ਡਿੱਗ ਗਈਆਂ ਸਨ। ਸਟਾਰ ਬੱਲੇਬਾਜ਼ ਸਮਿ੍ਰਤੀ ਮੰਧਾਨਾ (2) ਤੇ ਮਿਤਾਲੀ ਰਾਜ (7) ਇਸ ਮੈਚ ਵਿਚ ਬੁਰੀ ਤਰ੍ਹਾਂ ਨਾਕਾਮ ਰਹੀਆਂ ਟੀਮ ਨੂੰ ਧਮਾਕੇਦਾਰ ਬੱਲੇਬਾਜ਼ ਹਰਮਨਪ੍ਰੀਤ ਕੌਰ ਦੀ ਘਾਟ ਮਹਿਸੂਸ ਹੋਈ ਜੋ ਸੱਟ ਕਾਰਨ ਟੀਮ 'ਚੋਂ ਬਾਹਰ ਹਨ। ਭਾਰਤ ਦੀ ਹੇਠਲੇ ਨੰਬਰ ਦੀ ਬੱਲੇਬਾਜ਼ ਸ਼ਿਖਾ ਪਾਂਡੇ ਨੇ ਸਭ ਤੋਂ ਜ਼ਿਆਦਾ 23 ਦੌੜਾਂ ਬਣਾਈਆਂ ਜਦਕਿ ਦੀਪਤੀ ਸ਼ਰਮਾ 22 ਦੌੜਾਂ ਬਣਾ ਕੇ ਅਜੇਤੂ ਰਹੀ। ਇਨ੍ਹਾਂ ਦੋਵਾਂ ਬੱਲੇਬਾਜ਼ਾਂ ਦੇ ਯੋਗਦਾਨ ਦੀ ਬਦੌਲਤ ਹੀ ਭਾਰਤੀ ਟੀਮ ਆਪਣਾ ਸਕੋਰ 100 ਦੌੜਾਂ ਤੋਂ ਪਾਰ ਪਹੁੰਚਾ ਸਕੀ। ਇੰਗਲੈਂਡ ਵੱਲੋਂ ਕੈਥਰੀਨ ਬ੍ਰੰਟ ਤੇ ਲਿੰਸੀ ਸਮਿਥ ਨੇ ਦੋ ਦੋ ਵਿਕਟਾਂ ਲਈਆਂ ਜਦਕਿ ਆਨਿਆ ਸ਼ਰਬਸੋਲ ਤੇ ਕੇਟ ਕ੍ਰਾਸ ਨੂੰ ਇਕ ਇਕ ਵਿਕਟ ਮਿਲਿਆ।

from Punjabi News -punjabi.jagran.com https://ift.tt/2SDHxZq
via IFTTT

No comments:

Post a Comment