ਨਵੀਂ ਦਿੱਲੀ : ਗ੍ਰਹਿ ਮੰਤਰਾਲੇ ਨੇ ਸੋਮਵਾਰ ਨੂੰ ਕਿਹਾ ਕਿ ਅਸਾਮ 'ਚ ਭਾਰਤ-ਬੰਗਲਾਦੇਸ਼ ਸਰਹੱਦ ਦੇ ਤਟਵਰਤੀ ਖੇਤਰ ਦੀ ਮੰਗਲਵਾਰ ਤੋਂ ਇਲੈਕਟ੍ਰਾਨਿਕ ਨਿਗਰਾਨੀ ਸ਼ੁਰੂ ਹੋਵੇਗੀ। ਇਸ ਇਲਾਕੇ 'ਚ ਕੰਡਿਆਲੀ ਤਾਰ ਦੀ ਵਾੜ ਨਹੀਂ ਲੱਗੀ।
ਇਸ ਨਿਗਰਾਨੀ ਦਾ ਮਕਸਦ ਜਾਨਵਰਾਂ ਦੀ ਸਮੱਗਲਿੰਗ ਰੋਕਣਾ ਹੈ। ਅਸਾਮ ਦੇ ਧੁਬਰੀ ਜ਼ਿਲ੍ਹੇ 'ਚ ਕੌਮਾਂਤਰੀ ਸਰਹੱਦ ਦੇ 61 ਕਿਲੋਮੀਟਰ ਲੰਬੇ ਪਾਣੀ ਵਾਲੇ ਖੇਤਰ 'ਚ 'ਸਮਾਰਟ ਫੈਂਸਿੰਗ' ਕੰਮ ਸ਼ੁਰੂ ਕਰੇਗੀ। ਜ਼ਿਕਰਯੋਗ ਹੈ ਕਿ ਇਸੇ ਇਲਾਕੇ ਤੋਂ ਬ੍ਹਮਪੁੱਤਰ ਨਦੀ ਬੰਗਲਾਦੇਸ਼ 'ਚ ਦਾਖ਼ਲ ਹੁੰਦੀ ਹੈ।
ਗ੍ਰਹਿ ਮੰਤਰਾਲੇ ਵੱਲੋਂ ਜਾਰੀ ਇਕ ਬਿਆਨ 'ਚ ਕਿਹਾ ਗਿਆ ਹੈ ਕਿ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਏਕੀਕ੍ਰਿਤ ਸਰਹੱਦ ਪ੍ਬੰਧਨ ਪ੍ਣਾਲੀ ਤਹਿਤ ਪ੍ਰਾਜੈਕਟ 'ਬੋਲਡ ਕਿਊਆਈਟੀ' (ਬਾਰਡਰ ਇਲੈਕਟ੍ਰਾਨਿਕਲੀ ਡਾਮਿਨੇਟਿਡ ਕਿਊਆਰਟੀ ਇੰਟਰਸੈਪਸ਼ਨ ਟੈਕਨੀਕ) ਦਾ ਉਦਘਾਟਨ ਕਰਨਗੇ।
ਇਸ ਪ੍ਰਾਜੈਕਟ 'ਚ ਭਾਰਤ-ਬੰਗਲਾਦੇਸ਼ ਸਰਹੱਦ ਦੇ ਉਸ ਇਲਾਕੇ 'ਤੇ ਨਜ਼ਰ ਰੱਖੀ ਜਾਵੇਗੀ ਜਿੱਥੇ ਰੇਤ ਦੇ ਟਾਪੂ ਤੇ ਬਹੁਤ ਸਾਰੇ ਦਰਿਆਵਾਂ ਦੀਆਂ ਜਲ ਧਾਰਾਵਾਂ ਹਨ, ਜਿਹੜੀਆਂ ਇਸ ਇਲਾਕੇ 'ਚ ਵਿਸ਼ੇਸ਼ ਤੌਰ 'ਤੇ ਬਾਰਸ਼ ਦੇ ਮੌਸਮ 'ਚ ਸੁਰੱਖਿਆ ਦਾ ਕੰਮ ਬਹੁਤ ਮੁਸ਼ਕਲ ਬਣਾ ਦਿੰਦੀਆਂ ਹਨ। ਜਨਵਰੀ 2018 'ਚ ਬੀਐੱਸਐੱਫ ਦੀ ਸੂਚਨਾ ਤੇ ਤਕਨੀਕ ਬ੍ਰਾਂਚ ਨੇ 'ਬੋਲਡ-ਕਿਊਆਈਟੀ' ਪ੍ਰਾਜੈਕਟ 'ਤੇ ਕੰਮ ਕਰਨਾ ਸ਼ੁਰੂ ਕੀਤਾ ਸੀ।
from Punjabi News -punjabi.jagran.com https://ift.tt/2XF2wyX
via IFTTT
No comments:
Post a Comment