ਸਟਾਫ਼ ਰਿਪੋਰਟ ਪਟਿਆਲਾ: ਮੁੱਖ ਮੰਤਰੀ ਸ਼ਹਿਰ ਦੇ ਨਗਰ ਨਿਗਮ ਦਫ਼ਤਰ ਦੀ ਟੀਸੀ ਤੇ ਚੜ੍ਹੇ ਤਿੰਨ ਸਫਾਈ ਕਾਮਿਆਂ ਨੇ ਪੱਕੇ ਕਰਨ ਦੀ ਮੰਗ ਕੀਤੀ ਹੈ। ਮੰਗ ਪੂਰੀ ਨਾ ਹੋਣ 'ਤੇ ਮੁਲਾਜ਼ਮਾਂ ਵੱਲੋਂ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੀ ਚਿਤਾਵਨੀ ਵੀ ਦਿੱਤੀ ਹੈ। ਖ਼ਬਰ ਲਿਖੇ ਜਾਣ ਤੱਕ ਨਗਰ ਨਿਗਮ ਮੇਅਰ ਜਾਂ ਹੋਰ ਅਧਿਕਾਰੀ ਨਹੀਂ ਪਹੁੰਚਿਆ ਹੈ।
ਜਾਣਕਾਰੀ ਅਨੁਸਾਰ ਨਗਰ ਨਿਗਮ 'ਚ ਕਰੀਬ 250 ਸਫ਼ਾਈ ਕਰਮਚਾਰੀ ਠੇਕੇ 'ਤੇ ਪਿਛਲੇ ਕਈ ਸਾਲਾਂ ਤੋਂ ਕੰਮ ਕਰ ਰਹੇ ਹਨ। ਜਿਨ੍ਹਾਂ ਵੱਲੋਂ ਨਿਗਮ 'ਚ ਹੁਣ ਪੱਕੀ ਨੌਕਰੀ ਲਈ ਮੰਗ ਕੀਤੀ ਜਾ ਰਹੀ ਹੈ। ਕਿਸੇ ਪਾਸੇ ਸੁਣਵਾਈ ਨਾ ਹੁੰਦੇ ਦੇਖ ਮੰਗਲਵਾਰ ਦੀ ਸਵੇਰ ਸਫ਼ਾਈ ਕਾਮਿਆਂ ਨੇ ਮੇਅਰ ਸੰਜੀਵ ਸ਼ਰਮਾਂ ਦੇ ਘਰ ਨੂੰ ਜਾਂਦੀ ਸੜਕ 'ਤੇ ਕੂੜਾ ਸੁੱਟ ਦਿੱਤਾ ਅਤੇ ਫਿਰ ਫ੍ਰਾਇਰ ਬਿਗਰੇਡ ਦੇ ਦਫ਼ਤਰ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਕਿਸੇ ਵੀ ਅਧਿਕਾਰੀ ਵੱਲੋ ਕਾਮਿਆਂ ਦੀ ਗੱਲ ਨਾ ਸੁਣਨ 'ਤੇ ਰੋਹ ਹੋਰ ਭੜਕ ਗਿਆ। ਗੁੱਸੇ 'ਚ ਆਏ ਤਿੰਨ ਮੁਲਾਜ਼ਮ ਨਗਰ ਨਿਗਮ ਦੀ ਟੀਸੀ 'ਤੇ ਚੜ ਕੇ ਬੈਠ ਗਏ ਜਿਨ੍ਹਾਂ ਨੇ ਮੰਗ ਪੂਰੀ ਹੋਣ ਨਾ ਤੇ ਖੁਦਕੁਸ਼ੀ ਕਰਨ ਦੀ ਧਮਕੀ ਦਿੱਤੀ ਹੈ। ਦੂਸਰੇ ਪਾਸੇ ਇਨ੍ਹਾਂ ਮੁਲਾਜ਼ਮਾਂ ਦੇ ਹੱਕ 'ਚ ਹੋਰ ਮੁਲਜ਼ਮਾਂ ਨੇ ਨਗਰ ਨਿਗਮ ਇਕੱਠੇ ਹੋ ਕੇ ਸਰਕਾਰ ਖ਼ਿਲਾਫ਼ ਜਮ ਕੇ ਨਾਅਰੇਬਾਜੀ ਕੀਤੀ। ਫਿਲਹਾਲ ਕਾਮੇ ਛੱਤ 'ਤੇ ਚੜੇ ਹੋਏ ਹਨ ਅਤੇ ਰੋਸ ਪ੍ਰਦਰਸ਼ਨ ਜਾਰੀ ਹੈ।
from Punjabi News -punjabi.jagran.com https://ift.tt/2XBJcCm
via IFTTT
No comments:
Post a Comment