ਇਸਲਾਮਾਬਾਦ : ਪਾਕਿਸਤਾਨ ਦੀ ਜਲ ਸੈਨਾ ਨੇ ਦਾਅਵਾ ਕੀਤਾ ਹੈ ਕਿ ਸੋਮਵਾਰ ਨੂੰ ਭਾਰਤੀ ਪਣਡੁੱਬੀ ਨੇ ਉਸਦੇ ਸਮੁੰਦਰੀ ਇਲਾਕੇ 'ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਸੀ ਪਰ ਪਾਕਿਸਤਾਨ ਦੀ ਜਲ ਸੈਨਾ ਨੇ ਭਾਰਤੀ ਪਨਡੂਬੀ ਦੀ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਪਾਕਿਸਤਾਨ ਮੀਡੀਆ 'ਚ ਇਸ ਸੰਬੰਧੀ ਖਬਰਾਂ ਸੁਰਖੀਆਂ ਬਣਾ ਕੇ ਲਗਾਈਆਂ ਜਾ ਰਹੀਆਂ ਹਨ। ਡਾਨ ਦੀ ਰਿਪੋਰਟ ਅਨੁਸਾਰ ਜਲ ਸੈਨਾ ਦੇ ਬੁਲਾਰੇ ਨੇ ਦਾਅਵਾ ਕੀਤਾ ਹੈ ਕਿ 2016 ਤੋਂ ਬਾਅਦ ਇਹ ਦੂਸਰੀ ਘਟਨਾ ਹੈ ਜਦੋਂ ਕਿਸੇ ਭਾਰਤੀ ਪਣਡੁੱਬੀ ਨੇ ਪਾਕਿਸਤਾਨ ਦੇ ਜਲ ਖੇਤਰ 'ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਹੋਵੇ। ਭਾਰਤੀ ਜਲ ਸੈਨਾ ਦੀ ਆਧੁਨਿਕ ਤਕਨੀਕ ਨਾਲ ਲੈਸ ਪਣਡੁੱਬੀ ਦਾ ਪਾਕਿਸਾਤਨ ਜਲ ਸੈਨਾ ਵੱਲੋਂ ਪਤਾ ਲਾਉਣਾ ਭਾਰਤੀ ਜਲ ਸੈਨਾ ਲਈ ਨੁਕਸਾਨਦਾਇਕ ਹੈ।
ਪਾਕਿਸਤਾਨ ਜਲ ਸੈਨਾ ਦੇ ਬੁਲਾਰੇ ਨੇ ਕਿਹਾ ਪਾਕਿਸਤਾਨ ਸਰਕਾਰ ਦੀ ਸ਼ਾਂਤੀ ਦੀ ਪਹਿਲ ਨੂੰ ਧਿਆਨ 'ਚ ਰੱਖਦਿਆਂ ਪਾਕਿਸਤਾਨ ਜਲ ਸੈਨਾ ਨੇ ਭਾਰਤੀ ਪਣਡੁੱਬੀ ਨੂੰ ਨਿਸ਼ਾਨਾ ਬਣਾਇਆ। ਇਸ ਘਟਨਾ ਤੋਂ ਸਬਕ ਲੈਂਦਿਆਂ ਭਾਰਤ ਨੂੰ ਵੀ ਸ਼ਾਂਤੀ ਨਾਲ ਕੰਮ ਕਰਨਾ ਚਾਹੀਦਾ ਹੈ। ਸਾਡੀ ਫੌਜ ਕਿਸੇ ਵੀ ਤਰ੍ਹਾਂ ਦੇ ਰੁੱਖੇ ਵਤੀਰੇ ਦਾ ਜਵਾਬ ਦੇਣ 'ਚ ਸਮਰਥ ਹੈ। ਪਾਕਿ ਜਲ ਸੈਨਾ ਵੱਲੋਂ ਜਾਰੀ ਇਸ ਵੀਡੀਓ 'ਚ ਇਕ ਪਨਡੂਬੀ ਦਾ ਉਪਰੀ ਹਿੱਸਾ ਦਿਖਾਈ ਦੇ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਇਹ ਭਾਰਤੀ ਪਣਡੁੱਬੀ ਹੈ। ਇਹ ਵੀਡੀਓ 4 ਫਰਵਰੀ ਦੀ ਰਾਤ 8:30 ਵਜੇ ਰਿਕਾਰਡ ਕੀਤੀ ਗਈ ਹੈ। ਹਾਲਾਂਕਿ ਪਾਕਿਸਤਾਨ ਦੇ ਦਾਅਵੇ 'ਤੇ ਭਾਰਤੀ ਜਲ ਸੈਨਾ ਦਾ ਕੋਈ ਜਵਾਬ ਨਹੀਂ ਆਇਆ ਹੈ। ਜੇਕਰ ਇਹ ਦਾਅਵਾ ਸਹੀ ਵੀ ਹੈ, ਤਾਂ ਹੋ ਸਕਦਾ ਹੈ ਕਿ ਭਾਰਤੀ ਜਲ ਸੈਨਾ ਪਾਕਿਸਤਾਨ ਨੂੰ ਦੱਸਣਾ ਚਾਹੁੰਦੀ ਹੋਵੇ ਕਿ ਉਹ ਕਰਾਂਚੀ ਤੋਂ ਮਹਿਜ਼ 200 ਕਿਲੋਮੀਟਰ ਦੂਰ ਮੁਸਤੈਦ ਹਨ। ਦੱਸ ਦਈਏ ਕਿ ਪਾਕਿਸਤਾਨ ਵੱਲੋਂ ਇਹ ਦਾਅਵਾ ਇਸ ਸਮੇਂ ਕੀਤਾ ਗਿਆ ਹੈ। ਜਦੋਂ ਭਾਰਤੀ ਜਲ ਸੈਨਾ ਦੇ ਮੁੱਖੀ ਐਡਮਰਿਲ ਸੁਨੀਲ ਲਾਂਬਾ ਨੇ ਮੰਗਲਵਾਰ ਨੂੰ ਸਮੁੰਦਰ ਦੇ ਰਸਤੇ ਅੱਤਵਾਦੀ ਘੁਸਪੈਠ ਦਾ ਸ਼ੱਕ ਜ਼ਾਹਰ ਕੀਤਾ ਹੈ।
ਲਾਂਬਾ ਨੇ ਕਿਹਾ ਕਿ ਭਾਰਤ ਇਕ ਦੇਸ਼ ਵੱਲੋਂ ਕੀਤੇ ਗਏ ਅੱਤਵਾਦ ਦਾ ਬੇਹੱਦ ਗੰਭੀਰ ਰੂਪ ਝੇਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡੇ ਕੋਲ ਅਜਿਹੀ ਰਿਪੋਰਟ ਹੈ ਕਿ ਅੱਤਵੀਦਆਂ ਨੂੰ ਵੱਖ-ਵੱਖ ਤਰੀਕਿਆਂ ਨਾਲ ਹਮਲੇ ਕਰਨ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ, ਜਿਨ੍ਹਾਂ 'ਚ ਸਮੁੰਦਰ ਦੇ ਰਸਤੇ ਹਮਲਾ ਕਰਨਾ ਵੀ ਸ਼ਾਮਲ ਹੈ।
ਗੌਰਤਬਲ ਹੈ ਕਿ 14 ਫਰਵਰੀ ਨੂੰ ਪੁਲਵਾਮਾ 'ਚ ਹੋਏ ਅੱਤਵਾਦੀ ਹਮਲਿਆਂ 'ਚ ਸੀਆਰਪੀਐੱਫ ਦੇ 40 ਜਵਾਨ ਸ਼ਹੀਦ ਹੋ ਗਏ ਸਨ। ਇਸ ਤੋਂ ਬਾਅਦ ਭਾਰਤੀ ਹਵਾਈ ਫੌਜ ਨੇ 26 ਜਨਵਰੀ ਨੂੰ ਸਵੇਰੇ ਜਵਾਬ 'ਚ ਪਾਕਿਸਤਾਨ ਦੇ ਅੰਦਰ ਦਾਖਲ ਹੋ ਕੇ ਬਾਲਾਕੋਟ 'ਚ ਚੱਲ ਰਹੇ ਜੈਸ਼ ਦੇ ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਸੀ।
ਇਸ ਘਟਨਾ ਤੋਂ ਬਾਅਦ 27 ਫਰਵਰੀ ਨੂੰ ਪਾਕਿਸਤਾਨ ਹਵਾਈ ਫੌਜ ਨੇ ਭਾਰਤੀ ਫੌਜ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੀ ਨਾਕਾਮ ਕੋਸ਼ਿਸ਼ ਕੀਤੀ ਸੀ। ਭਾਰਤੀ ਮਿਗ-21 ਜਹਾਜ਼ ਉਡਾ ਰਹੇ ਵਿੰਗ ਕਮਾਂਡਰ ਨੇ ਇਸ ਦੌਰਾਨ ਪਾਕਿਸਤਾਨ ਦੇ ਇਕ ਐੱਫ-16 ਜਹਾਜ਼ ਨੂੰ ਮਾਰ ਸੁੱਟਿਆ ਸੀ। ਇਸ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਤਣਾਅ ਹੋਰ ਵੱਧ ਗਿਆ ਹੈ।
from Punjabi News -punjabi.jagran.com https://ift.tt/2TgwNFI
via IFTTT
No comments:
Post a Comment