Responsive Ads Here

Tuesday, March 5, 2019

ਕਾਂਗਰਸ ਦਾ ਨਵਾਂ ਦਾਅ : ਅਕਾਲੀ ਦਲ ਦੇ ਗੜ੍ਹ 'ਚ ਸਰਕਾਰੀ ਮੰਚ ਤੋਂ ਰਾਹੁਲ ਖੇਡਣਗੇ ਸਿਆਸੀ ਖੇਡ

ਮੋਗਾ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਸ਼੍ਰੋਮਣੀ ਅਕਾਲੀ ਦਲ ਦੇ ਗੜ੍ਹ ਮੋਗਾ 'ਚ 7 ਮਾਰਚ ਨੂੰ ਰੈਲੀ ਨੂੰ ਸੰਬੋਧਿਤ ਕਰਨਗੇ। ਇਸ ਨੂੰ ਹੁਣ ਸਰਕਾਰੀ ਰੈਲੀ ਐਲਾਨਿਆ ਗਿਆ ਹੈ ਤੇ ਇਸ ਦਾ ਨਾਮ ਜ਼ਮੀਨ ਵਿਹੂਣਿਆਂ ਨੂੰ ਜ਼ਮੀਨ ਦਿਵਾਉਣਾ ਤੇ ਕਿਸਾਨ ਕਰਜ਼ਾ ਮਾਫੀ ਰੈਲੀ ਦਿੱਤਾ ਗਿਆ ਹੈ। ਕੈਪਟਨ ਦੀ ਕੈਬਨਿਟ ਦੇ ਨਵੇਂ ਫੈਸਲੇ ਤੋਂ ਬਾਅਦ ਹੁਣ ਸਰਕਾਰ ਮੰਚ ਤੋਂ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਸਿਆਸੀ ਦਾਅ ਖੇਡਣਗੇ।

ਹੁਣ ਨਾਮ 'ਜੈ ਜਵਾਨ' ਜੈ ਹਿੰਦੂਸਤਾਨ ਰੈਲੀ' ਨਹੀਂ ਕਿਸਾਨ ਕਰਜ਼ਾ ਮਾਫੀ ਰੈਲੀ ਹੋਵੇਗਾ

ਪਹਿਲਾਂ ਰੈਲੀ ਲਈ ਤਿਆਰ ਕੀਤੇ ਜਾਣ ਵਾਲੇ ਪੰਡਾਲ ਦਾ ਨਾਮ ਸ਼ਹੀਦ ਜੈਮਲ ਸਿੰਘ ਦੇ ਨਾਮ 'ਤੇ ਰੱਖਣ ਦਾ ਵਿਚਾਰ ਸੀ। ਇਸ ਦੇ ਨਾਲ ਹੀ ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਇਸ ਰੈਲੀ ਦਾ ਨਾਮ ਜੈ ਜਵਾਨ, ਜੈ ਹਿੰਦੂਸਤਾਨ ਰੱਖਣ ਦਾ ਮਤਾ ਸੀ ਪਰ ਹੁਣ ਅਜਿਹਾ ਨਹੀਂ ਹੋਵੇਗਾ।

ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਮਹੇਸ਼ਇੰਦਰ ਸਿੰਘ ਨੇ ਦੱਸਿਆ ਕਿ ਰੈਲੀ ਸਰਕਾਰੀ ਹੋਣ ਜਾਣ ਦਾ ਕਾਰਨ ਪੰਡਾਲ ਦਾ ਨਾਮ ਹੁਣ ਸ਼ਹੀਦ ਜੈਲਮ ਸਿੰਘ ਨਹੀਂ ਦਿੱਤਾ ਜਾ ਰਿਹਾ। ਵਿਧਾਇਕ ਡਾ. ਹਰਜੋਤ ਕਮਲ ਨੇ ਖੁਲਾਸਾ ਕੀਤਾ ਕਿ ਕਾਂਗਰਸ ਦੀ ਰੈਲੀ ਸਰਕਾਰੀ ਰੈਲੀ 'ਚ ਬਦਲਣ ਦਾ ਫੈਸਲਾ 1 ਮਾਰਚ ਦੀ ਕੈਬਨਿਟ ਦੀ ਬੈਠਕ 'ਚ ਲਿਆ ਗਿਆ ਸੀ। ਹਾਲਾਂਕਿ ਸਰਕਾਰ ਵੱਲੋਂ ਕੈਬਨਿਟ ਦੇ ਇਸ ਫੈਸਲੇ ਨੂੰ ਅਜੇ ਜਨਤਕ ਨਹੀਂ ਕੀਤਾ ਗਿਆ ਹੈ।

ਹੁਣ ਤਕ ਰੈਲੀ ਦਾ ਸਿਰਫ ਸਵਰੂਪ ਹੀ ਬਦਲਿਆ ਹੈ, ਕਾਂਗਰਸ ਸਿਆਸੀ ਰੈਲੀ ਨੂੰ ਸਰਾਕਰੀ ਰੈਲੀ ਐਲਾਨ ਕਰ ਦਿੱਤਾ ਹੈ ਪਰ ਸਰਕਾਰੀ ਮੰਚ ਤੋਂ ਕਾਂਗਰਸ ਪੂਰੀ ਤਰ੍ਹਾਂ ਸਿਆਸਤ ਦੀਆਂ ਕੁੰਡੀਆਂ ਫਿਟ ਕਰਨ ਦੀ ਤਿਆਰੀ 'ਚ ਹੈ, ਇਹੀ ਕਾਰਨ ਹੈ ਕਿ ਰੈਲੀ ਦੀਆਂ ਤਿਆਰੀਆਂ 'ਚ ਸਰਕਾਰ ਘੱਟ ਕਾਂਗਰਸ ਦੇ ਆਗੂ ਜ਼ਿਆਦਾ ਨਜ਼ਰ ਆ ਰਹੇ ਹਨ।

ਦਿੱਲੀ ਤੋਂ ਮੋਗਾ ਪਹੁੰਚੀ ਐੱਸਪੀਜੀ ਦੀ ਟੀਮ

ਇਸ ਰੈਲੀ 'ਚ ਰਾਹੁਲ ਗਾਂਧੀ ਪਹੁੰਚਣ ਕਾਰਨ ਦਿੱਲੀ ਐੱਸਪੀਜੀ ਦੀ ਟੀਮ ਸੋਮਵਾਰ ਸਵੇਰੇ ਹੀ ਮੋਗਾ ਪਹੁੰਚ ਗਈ ਸੀ। ਟੀਮ ਨੇ ਮੋਗਾ ਤੋਂ ਲਗਪਗ 18 ਕਿਲੋਮੀਟਰ ਦੂਰ ਰੈਲੀ ਵਾਲੀ ਥਾਂ ਕਿਲ੍ਹੀ ਚਾਹਲ ਦਾ ਨਿਰੀਖਣ ਕੀਤਾ। ਬਾਅਦ 'ਚ ਸ਼ਹਿਰ ਦੇ ਇਕ ਹੋਟਲ 'ਚ ਡੀਜੀਪੀ ਦਿਨਕਰ ਗੁਪਤਾ ਦੇ ਨਾਲ ਸੁਰੱਖਿਆ ਪ੍ਰਬੰਧ ਨੂੰ ਲੈ ਕੇ ਬੈਠਕ ਕੀਤੀ। ਡੀਜੀਪੀ ਦਿਨਕਰ ਗੁਪਤਾ ਵੀ ਦੁਪਹਿਰ ਵੇਲੇ ਹੀ ਮੋਗਾ ਪਹੁੰਚ ਗਏ ਸਨ, ਉਨ੍ਹਾਂ ਨੇ ਰੈਲੀ ਦੀਆਂ ਤਿਆਰੀਆਂ ਦੇ ਸਬੰਧ 'ਚ ਅਧਿਕਾਰੀਆਂ ਜੇ ਨਾਲ ਗੱਲਬਾਤ ਵੀ ਕੀਤੀ।



from Punjabi News -punjabi.jagran.com https://ift.tt/2SGlIIB
via IFTTT

No comments:

Post a Comment