ਜਰਨੈਲ ਬਸੋਤਾ, ਐਡਮਿੰਟਨ : ਪਿਛਲੇ ਕੁਝ ਦਿਨਾਂ ਤੋਂ ਭਾਰਤ ਤੇ ਪਾਕਿਸਤਾਨ 'ਚ ਵਧੇ ਆਪਸੀ ਤਣਾਅ ਨੂੰ ਲੈ ਕੇ ਅਮਨ ਤੇ ਸ਼ਾਂਤੀ ਦਾ ਸੁਨੇਹਾ ਦਿੰਦੀ ਰੈਲੀ ਐਡਮਿੰਟਨ 'ਚ ਕੱਢੀ ਗਈ। ਜਿਸ 'ਚ ਭਾਰਤ ਤੇ ਪਾਕਿਸਤਾਨ ਦੇ ਲੋਕਾਂ ਨੇ ਹਿੱਸਾ ਲਿਆ। ਐਡਮਿੰਟਨ 'ਚ ਅਲਬਰਟਾ ਅਸੈਂਬਲੀ ਦੇ ਅੱਗੇ ਕੱਢੀ ਇਸ ਰੈਲੀ ਨੂੰ ਹੋਰਨਾਂ ਤੋਂ ਇਲਾਵਾ ਚਾਂਦ ਗੁੱਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਜੰਗ ਕਿਸੇ ਮਸਲੇ ਦਾ ਹੱਲ ਨਹੀਂ, ਬਲਕਿ ਜੰਗ ਤਾਂ ਖ਼ੁਦ ਇਕ ਮਸਲਾ ਹੈ। ਇਸ ਦੌਰਾਨ ਉਨ੍ਹਾਂ ਸਾਹਿਰ ਲੁਧਿਆਣਵੀ ਦੀ ਨਜ਼ਮ 'ਐਮ ਸ਼ਰੀਫ ਇਨਸਾਨੋਂ' ਦੀਆਂ ਕੁਝ ਸਤਰਾਂ ਸਾਂਝੀਆਂ ਕੀਤੀਆਂ। ਹੈਦਰ ਰਜ਼ਾ ਅਲੀ ਨੇ ਕਸ਼ਮੀਰ ਦਾ ਮਸਲਾ ਹੱਲ ਕਰਨ 'ਤੇ ਜ਼ੋਰ ਦਿੱਤਾ। ਰੂਬੀ ਮਲਿਕ, ਸੰਨੀ ਫੁੱਲ ਤੇ ਆਤਿਫ ਰਿਜ਼ਵਾਨ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸਾਨੂੰ ਜੰਗ ਨਹੀਂ ਅਮਨ ਚਾਹੀਦੈ। ਜੰਗ ਨਾਲ ਦੋਵੇਂ ਪਾਸੇ ਮਨੁੱਖਤਾ ਦਾ ਵਿਨਾਸ਼ ਹੋਵੇਗਾ। ਜ਼ਿਕਰਯੋਗ ਹੈ ਕਿ ਇਹ ਰੈਲੀ ਅਲਬਰਟਾ ਅਸੈਂਬਲੀ ਦੇ ਅੱਗੇ ਉਸ ਸਮੇਂ ਖੁੱਲ੍ਹੇ ਮੈਦਾਨ 'ਚ ਕੀਤੀ ਗਈ ਜਦੋਂ ਉਸ ਥਾਂ 'ਤੇ ਬਾਹਰ ਦਾ ਤਾਪਮਾਨ ਮਨਫ਼ੀ 30 ਡਿਗਰੀ ਸੈਲਸੀਅਸ ਸੀ। ਸਖ਼ਤ ਠੰਢ ਦੀ ਪਰਵਾਹ ਨਾ ਕਰਦੇ ਹੋਏ ਇਸ ਰੈਲੀ 'ਚ ਭਾਰਤ ਪਾਕਿਸਤਾਨ ਦੇ ਹਰ ਉਮਰ ਦੇ ਲੋਕ ਸ਼ਾਮਲ ਹੋਏ। ਇਨ੍ਹਾਂ ਨੇ ਹੱਥਾਂ 'ਚ ਅਮਨ ਤੇ ਸ਼ਾਂਤੀ ਦਾ ਸੁਨੇਹਾ ਦਿੰਦੇ ਬੈਨਰ ਵੀ ਚੁੱਕੇ ਹੋਏ ਸਨ।
from Punjabi News -punjabi.jagran.com https://ift.tt/2SGRViX
via IFTTT
Monday, March 4, 2019
ਸਖ਼ਤ ਠੰਢ ਦੇ ਬਾਵਜੂਦ ਐਡਮਿੰਟਨ 'ਚ ਇੰਡੋ-ਪਾਕਿ ਅਮਨ ਰੈਲੀ ਕੱਢੀ
Subscribe to:
Post Comments (Atom)
No comments:
Post a Comment