Responsive Ads Here

Monday, March 4, 2019

ਸਾਊਦੀ ਅਰਬ ਤੋਂ ਲੜਕੇ ਨੂੰ ਵਾਪਸ ਲਿਆਉਣ ਦੀ ਮੰਗ

ਸਤਨਾਮ ਲੋਈ, ਮਾਹਿਲਪੁਰ : ਸਾਊਦੀ ਅਰਬ 'ਚ ਰੋਜ਼ੀ ਰੋਟੀ ਲਈ ਛੇ ਸਾਲ ਪਹਿਲਾਂ ਗਏ ਇਕ ਨੌਜਵਾਨ ਨੂੰ ਜੇਲ੍ਹ 'ਚ ਕਤਲ ਕਰਨ ਅਤੇ ਉਸ ਦਾ ਸਿਰ ਕਲਮ ਕਰਨ ਦੇ ਆਏ ਫੋਨ ਨੇ ਪਰਿਵਾਰਾਂ ਨੂੰ ਚਿੰਤਾ 'ਚ ਪਾ ਦਿੱਤਾ ਜਿਸ ਕਾਰਨ ਪੀੜਤ ਪਰਿਵਾਰ ਆਪਣੇ ਲਾਡਲੇ ਦੀ ਝਲਕ ਦੇਖਣ ਅਤੇ ਉਸ ਦੇ ਜਿੰਦਾਂ ਹੋਣ ਦੀਆਂ ਉਮੀਦਾਂ ਲਈ ਇੱਧਰ ਉੱਧਰ ਭਟਕ ਰਿਹਾ ਹੈ। ਪਰਿਵਾਰ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਲਾਡਲੇ ਦੀ ਸੁੱਖ ਸਾਂਦ ਤੇ ਵਾਪਸ ਲਿਆਉਣ ਲਈ ਉੱਦਮ ਕੀਤੇ ਜਾਣ।

ਪ੍ਰਾਪਤ ਜਾਣਕਾਰੀ ਅਨੁਸਾਰ ਸੋਮਵਾਰ ਮਾਹਿਲਪੁਰ ਵਿਖੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਪਰਿਵਾਰਕ ਮੈਂਬਰਾਂ ਸੀਮਾ ਰਾਣੀ ਪਤਨੀ ਸਤਵਿੰਦਰ ਸਿੰਘ, ਭਾਬੀ ਮਮਤਾ, ਓਮ ਪ੍ਕਾਸ਼ ਪਿਤਾ, ਬਚਨੀ ਦੇਵੀ ਮਾਤਾ, ਮਾਸੀ ਬਬਿਤਾ ਰਾਣੀ ਵਾਸੀ ਪੱਤੀ ਸਬਦੁਲਪੁਰ ਕੁੱਲੀਆਂ ਨੇੜੇ ਦਸੂਹਾ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਸਤਵਿੰਦਰ ਕੁਮਾਰ ਛੇ ਸਾਲ ਕੁ ਪਹਿਲਾਂ ਸਾਊਦੀ ਅਰਬ ਗਿਆ ਸੀ। ਉਨ੍ਹਾਂ ਦੱਸਿਆ ਕਿ ਚਾਰ ਸਾਲ ਪਹਿਲਾਂ ਉਸ ਨੇ ਫੋਨ ਕਰਕੇ ਦੱਸਿਆ ਕਿ ਉਸ ਦਾ ਸਾਊਦੀ ਅਰਬ 'ਚ ਕੁਝ ਵਿਅਕਤੀਆਂ ਨਾਲ ਝਗੜਾ ਹੋ ਗਿਆ ਹੈ ਜਿਸ ਕਾਰਨ ਉਸ ਨੂੰ ਸਜ਼ਾ ਹੋ ਗਈ ਹੈ। ਉਸ ਨੇ ਦੱਸਿਆ ਕਿ ਉਸ ਤੋਂ ਬਾਅਦ ਲੰਬਾ ਸਮਾਂ ਕੋਈ ਸੁੱਖ ਸਾਂਦ ਨਾ ਆਇਆ ਤੇ 2017 ਤੋਂ ਬਾਅਦ ਤਿੰਨ ਚਾਰ ਮਹੀਨਿਆਂ 'ਚ ਇੱਕ ਅੱਧੀ ਵਾਰ ਸਤਵਿੰਦਰ ਇੱਕ ਦੋ ਮਿੰਟ ਲਈ ਜੇਲ੍ਹ 'ਚੋਂ ਹੀ ਫੋਨ ਕਰਕੇ ਦੱਸ ਦਿੰਦਾ ਸੀ। ਉਨ੍ਹਾਂ ਦੇ ਮਨ ਨੂੰ ਤਸੱਲੀ ਸੀ ਕਿ ਸਜ਼ਾ ਪੂਰੀ ਹੋਣ ਤੋਂ ਬਾਅਦ ਉਨ੍ਹਾਂ ਦਾ ਪੁੱਤਰ ਘਰ ਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇੱਕ ਮਾਰਚ ਦੀ ਸਵੇਰ ਨੂੰ ਜੇਲ੍ਹ 'ਚੋਂ ਹੀ ਕਿਸੇ ਵਿਅਕਤੀ ਨੇ ਉਨ੍ਹਾਂ ਨੂੰ ਫੋਨ ਕਰਕੇ ਪਰਿਵਾਰ ਦੀ ਰਾਜੀ ਖ਼ੁਸ਼ੀ ਪੁੱਛੀ ਤੇ ਉਸੇ ਦਿਨ ਸ਼ਾਮ ਨੂੰ ਫਿਰ ਉਸੇ ਹੀ ਨੰਬਰ ਤੋਂ ਆਏ ਫ਼ੋਨ 'ਤੇ ਗੱਲ ਕਰਨ ਵਾਲੇ ਨੇ ਦੱਸਿਆ ਕਿ ਉਨ੍ਹਾਂ ਦੇ ਲੜਕੇ ਸਤਵਿੰਦਰ ਤੇ ਸਮਰਾਲੇ ਦੇ ਇਕ ਨੌਜਵਾਨ ਦਾ ਜੇਲ੍ਹ 'ਚ ਹੀ ਸਿਰ ਵੱਢ ਦਿੱਤਾ ਹੈ, ਹੁਣ ਤੁਸੀਂ ਆਪਣੇ ਸਤਵਿੰਦਰ ਦੀ ਉਡੀਕ ਨਾ ਕਰੀਓ। ਉਨ੍ਹਾਂ ਦੱਸਿਆ ਕਿ ਫੋਨ ਕਰਨ ਵਾਲੇ ਨੇ ਇਹ ਵੀ ਦੱਸਿਆ ਕਿ ਉਸ ਨੇ ਸਵੇਰੇ ਵੀ ਫੋਨ ਕੀਤਾ ਸੀ ਪਰੰਤੂ ਦੱਸ ਨਾ ਸਕਿਆ। ਉਸ ਨੇ ਦੱਸਿਆ ਕਿ ਫੋਨ ਕਰਨ ਵਾਲੇ ਨੇ ਤਿੰਨ ਮਾਰਚ ਦੀ ਸ਼ਾਮ ਨੂੰ ਫਿਰ ਫੋਨ ਕੀਤਾ ਤੇ ਦੱਸਿਆ ਕਿ ਜੇਲ੍ਹ 'ਚ ਹੀ ਉਨ੍ਹਾਂ ਦੇ ਪੁੱਤਰ ਨੂੰ ਮਾਰ ਦਿੱਤਾ ਹੈ ਤੇ ਸਤਵਿੰਦਰ ਨੇ ਸਜ਼ਾ ਤੋਂ ਬਚਣ ਲਈ ਜੇਲ੍ਹ 'ਚ ਹੀ ਧਰਮ ਵੀ ਬਦਲ ਲਿਆ ਸੀ ਪਰੰਤੂ ਧਰਮ ਬਦਲਣਾ ਵੀ ਉਸ ਦੀ ਜਾਨ ਨਾ ਬਚਾ ਸਕਿਆ। ਉਸ ਨੇ ਦੱਸਿਆ ਕਿ ਉਨ੍ਹਾਂ ਨੂੰ ਅੱਜ ਤੱਕ ਇਹੀ ਪਤਾ ਸੀ ਕਿ ਲੜਾਈ ਝਗੜੇ ਦੇ ਕੇਸ 'ਚ ਉਨ੍ਹਾਂ ਦਾ ਪੁੱਤਰ ਜੇਲ੍ਹ 'ਚ ਬੰਦ ਹੈ ਅਤੇ ਇੱਕ ਨਾ ਇੱਕ ਦਿਨ ਸਜ਼ਾ ਪੂਰੀ ਕਰਕੇ ਵਾਪਸ ਆ ਜਾਵੇਗਾ। ਉਨ੍ਹਾਂ ਦੱਸਿਆ ਕਿ ਪਿਛਲੇ ਦੋ ਸਾਲਾਂ ਤੋਂ ਇੱਕ ਦੋ ਮਿੰਟ ਲਈ ਜੇਲ੍ਹ 'ਚੋਂ ਹੀ ਉਸ ਦੀ ਰਾਜੀ ਖੁਸ਼ੀ ਦਾ ਫੋਨ ਆ ਜਾਂਦਾ ਸੀ ਪਰੰਤੂ ਹੁਣ ਪਿਛਲੇ ਲੰਬੇ ਸਮੇਂ ਤੋਂ ਉਸ ਦਾ ਕੋਈ ਵੀ ਫੋਨ ਵੀ ਨਹੀਂ ਆ ਰਿਹਾ ਸੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਦਸੂਹਾ ਪੁਲਿਸ ਕੋਲ ਵੀ ਸ਼ਿਕਾਇਤ ਕੀਤੀ ਪਰੰਤੂ ਉਨ੍ਹਾਂ ਦੀ ਕੋਈ ਵੀ ਸੁਣਵਾਈ ਨਾ ਹੋਈ। ਉਨ੍ਹਾਂ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ, ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ, ਪੰਜਾਬ ਦੇ ਮੁੱਖ਼ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਕਿ ਉਨ੍ਹਾਂ ਦੇ ਪੁੱਤਰ ਨੂੰ ਸਾਊਦੀ ਅਰਬ ਦੀ ਜੇਲ੍ਹ 'ਚ ਉਨ੍ਹਾਂ ਦੇ ਪੁੱਤਰ ਦੀ ਸਹੀ ਸਲਾਮਤੀ ਦਾ ਪਤਾ ਲਗਾ ਕੇ ਉਸ ਨੂੰ ਵਾਪਸ ਲਿਆਂਦਾ ਜਾਵੇ।



from Punjabi News -punjabi.jagran.com https://ift.tt/2XElRjp
via IFTTT

No comments:

Post a Comment