Responsive Ads Here

Tuesday, March 5, 2019

ਪਿੰਡ ਫੁਗਲਾਣਾ ਦੀ ਟੀਮ ਫੁੱਟਬਾਲ ਟੂਰਨਾਮੈਂਟ 'ਚ ਰਹੀ ਜੇਤੂ

ਹਰਵਿੰਦਰ ਸਿੰਘ ਭੁੰਗਰਨੀ, ਮੇਹਟੀਆਣਾ : ਪਿੰਡ ਡਾਂਡੀਆਂ ਵਿਖੇ ਸਮੂਹ ਨਗਰ ਵਾਸੀ, ਸੰਤ ਬਾਬਾ ਨੈਣਾ ਸਿੰਘ ਜੀ ਸਪੋਰਟਸ ਕਲੱਬ ਡਾਂਡੀਆਂ, ਗ੍ਰਾਮ ਪੰਚਾਇਤ, ਪ੍ਵਾਸੀ ਭਾਰਤੀਆਂ ਤੇ ਇਲਾਕੇ ਦੇ ਸਹਿਯੋਗ ਨਾਲ ਸਾਲਾਨਾ ਸ਼ਾਨਦਾਰ ਫੱਟਬਾਲ ਟੂਰਨਾਮੈਂਟ ਕਰਵਾਇਆ ਗਿਆ। ਇਸ ਮੌਕੇ ਕਲੱਬ ਪ੍ਧਾਨ ਹਰਜਿੰਦਰ ਸਿੰਘ ਡਾਂਡੀਆਂ ਨੇ ਦੱਸਿਆ ਕਿ ਸਲਾਨਾ ਸ਼ਾਨਦਾਰ ਫੁੱਟਬਾਲ ਟੂਰਨਾਮੈਂਟ ਵਿਚ ਪੰਜਾਬ ਦੀਆਂ ਨਾਮਵਰ ਪਿੰਡ ਪੱਧਰ ਉਪਨ 32 ਟੀਮਾਂ ਨੇ ਹਿੱਸਾ ਲਿਆ। ਇਸ ਮੌਕੇ ਪ੍ਬੰਧਕਾਂ ਨੇ ਦੱਸਿਆ ਕਿ ਫਾਈਨਲ ਮੈਚ ਫੁਗਲਾਣਾ ਅਤੇ ਪੜਸੋਤੇ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਜਿਸ ਵਿਚ ਪਿੰਡ ਫੁਗਲਾਣਾ ਦੀ ਟੀਮ ਜੇਤੂ ਰਹੀ। ਉਨ੍ਹਾਂ ਦੱਸਿਆ ਕਿ ਚੱਲੇ ਰਹੇ ਮੈਚਾ ਦੌਰਾਨ ਵਿਜੈ ਸਾਂਪਲਾ ਕੇਂਦਰੀ ਰਾਜ ਮੰਤਰੀ ਭਾਰਤ ਸਰਕਾਰ ਦੇ ਬੇਟੇ ਸਾਹਿਲ ਸਾਂਪਲਾ ਨੇ ਖਿਡਾਰੀਆਂ ਨਾਲ ਜਾਣ ਪਛਾਣ ਕੀਤੀ।

ਇਸ ਮੌਕੇ ਪ੍ਬੰਧਕਾਂ ਨੇ ਦੱਸਿਆ ਕਿ ਫਾਈਨਲ ਵਾਲੇ ਦਿਨ ਮੁੱਖ ਮਹਿਮਾਨ ਡਾਕਟਰ ਰਾਜ ਕੁਮਾਰ ਹਲਕਾ ਵਿਧਾਇਕ ਚੱਬੇਵਾਲ ਦੇ ਭਰਾ ਡਾਕਟਰ ਜਤਿੰਦਰ ਕੁਮਾਰ ਹੁਸ਼ਿਆਰਪੁਰ ਨੇ ਜੇਤੂ ਅਤੇ ਉਪ ਜੇਤੂ ਟੀਮਾਂ ਨੂੰ ਆਪਣੇ ਕਰ ਕਮਲਾਂ ਨਾਲ ਇਨਾਮਾਂ ਦੀ ਵੰਡ ਕੀਤੀ। ਇਸ ਮੌਕੇ ਮੁੱਖ ਮਹਿਮਾਨ ਡਾਕਟਰ ਜਤਿੰਦਰ ਕੁਮਾਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਪਿੰਡ ਦੇ ਵਿਕਾਸ ਕਾਰਜਾਂ ਲਈ 6 ਲੱਖ ਰੁਪਏ, ਕਲੱਬ ਲਈ 1 ਲੱਖ ਰੁਪਏ ਅਤੇ ਪਾਰਕ ਬਨਾਉਣ ਲਈ ਸਾਢੇ ਚਾਰ ਲੱਖ ਦੇਣ ਦਾ ਐਲਾਨ ਕੀਤਾ।

ਇਸ ਮੌਕੇ ਸਰਪੰਚ ਗੁਰਬਖਸ ਸਿੰਘ ਹੈਪੀ, ਕਲੱਬ ਪ੍ਧਾਨ ਹਰਜਿੰਦਰ ਸਿੰਘ, ਤਰਲੋਚਨ ਸਿੰਘ ਪਰਮਾਰ, ਗੁਰਮੇਲ ਸਿੰਘ ਪੰਚ, ਧਰਮ ਸਿੰਘ ਪੰਚ ਬਾਬਾ ਕਸ਼ਮੀਰ ਸਿੰਘ ਡਾਂਡੀਆਂ, ਦਰਸ਼ਨ ਸਿੰਘ ਪੰਚ, ਨਿਰਮਲ ਕੌਰ ਪੰਚ, ਪਰਮਜੀਤ ਕੌਰ ਪੰਚ, ਠੇਕੇਦਾਰ ਪ੍ਕਾਸ਼ ਸਿੰਘ, ਪਰਮਜੀਤ ਸਿੰਘ, ਕਰਨੈਲ ਸਿੰਘ, ਜਸਵੀਰ ਸਿੰਘ ਬਿੱਟੂ, ਮਾਸਟਰ ਮੋਹਣ ਸਿੰਘ, ਗੁਰਮੁੱਖ ਸਿੰਘ, ਗੁਰਦੇਵ ਸਿੰਘ, ਰਣਜੀਤ ਕੌਰ, ਜੋਰਾਵਰ ਸਿੰਘ, ਨੰਬਰਦਾਰ ਖਸ਼ੀਆ ਸਿੰਘ, ਅਮਰਜੀਤ ਸਿੰਘ, ਗਿਆਨ ਸਿੰਘ, ਚਰਨਜੀਤ ਸਿੰਘ ਨਿਊਜ਼ੀਲੈਂਡ, ਧਰਮ ਸਿੰਘ, ਗੁਰਸੀਅਤ ਕੌਰ ਆਦਿ ਹਾਜ਼ਰ ਸਨ।



from Punjabi News -punjabi.jagran.com https://ift.tt/2Tg7tPP
via IFTTT

No comments:

Post a Comment