Responsive Ads Here

Tuesday, March 5, 2019

ਭਾਮ 'ਚ ਮਹਾਸ਼ਿਵਰਾਤਰੀ ਉਤਸਵ ਮੌਕੇ ਸ਼ੋਭਾ ਯਾਤਰਾ ਸਜਾਈ

ਹਰਵਿੰਦਰ ਸਿੰਘ ਭੁੰਗਰਨੀ, ਮੇਹਟੀਆਣਾ : ਪਿੰਡ ਭਾਮ ਵਿਖੇ ਪ੍ਚੀਨ ਸ਼ਿਵ ਦੁਆਲਾ ਦੇ ਅਸਥਾਨ ਤੇ ਸਮੂਹ ਨਗਰ ਵਾਸੀਆਂ, ਗ੍ਰਾਮ ਪੰਚਾਇਤ, ਪ੍ਵਾਸੀ ਭਾਰਤੀਆਂ, ਮੰਦਰ ਪ੍ਬੰਧਕ ਕਮੇਟੀ ਭਾਮ ਤੇ ਇਲਾਕੇ ਦੇ ਸਹਿਯੋਗ ਨਾਲ ਮਹਾਸ਼ਿਵਰਾਤਰੀ ਉਤਸਵ ਮੌਕੇ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਗਈ। ਇਸ ਮੌਕੇ ਮੰਦਰ ਪ੍ਧਾਨ ਅਮਰਜੀਤ ਸਿੰਘ ਜਸਵਾਲ ਭਾਮ ਨੇ ਦੱਸਿਆ ਕਿ ਮਹਾਸ਼ਿਵਰਾਤਰੀ ਉਤਸਵ ਦੇ ਸਬੰਧੀ ਸ਼ਿਵ ਮਹਾਪੁਰਾਣ ਦੀ ਕਥਾ ਦੇ ਭੋਗ ਪਾਏ ਗਏ।

ਇਸ ਮੌਕੇ ਪ੍ਬੰਧਕਾਂ ਨੇ ਦੱਸਿਆ ਕਿ ਇਹ ਸ਼ੋਭਾ ਯਾਤਰਾ ਮੰਦਰ ਤੋਂ ਆਰੰਭ ਹੋ ਕੇ ਵੱਖ ਵੱਖ ਮੁਹੱਲਿਆਂ ਤੇ ਬਾਜ਼ਾਰਾਂ ਤੋਂ ਹੁੰਦੀ ਹੋਈ ਸ਼ਾਮ ਨੂੰ ਸਮਾਪਤ ਹੋਈ। ਇਸ ਮੌਕੇ ਸ਼ੋਭਾ ਯਾਤਰਾ ਦੌਰਾਨ ਸੰਗਤ ਵੱਲੋਂ ਵੱਖ-ਵੱਖ ਤਰ੍ਹਾਂ ਦੇ ਲੰਗਰ ਲਗਾਏ ਗਏ। ਇਸ ਮੌਕੇ ਪ੍ਬੰਧਕਾਂ ਨੇ ਦੱਸਿਆ ਕਿ ਸ਼ੋਭਾ ਯਾਤਰਾ ਦੌਰਾਨ ਸ਼ਿਵ ਜੀ ਦੇ ਜੀਵਨ ਕਾਲ ਸਬੰਧਤ ਝਾਂਕੀਆਂ ਕੱਢੀਆਂ ਗਈਆਂ। ਵਿਸ਼ਾਲ ਸ਼ੋਭਾ ਯਾਤਰਾ ਦੌਰਾਨ ਵੱਖ ਵੱਖ ਮੁਹੱਲਿਆਂ ਵਿਚ ਫੁੱਲਾਂ ਦੀ ਵਰਖਾ ਕਰਕੇ ਨਿੱਘਾ ਸਵਾਗਤ ਕੀਤਾ। ਉਨ੍ਹਾਂ ਦੱਸਿਆ ਕਿ ਵਿਸ਼ਵ ਦੀ ਸ਼ੁੱਖ ਸ਼ਾਂਤੀ ਹਵਨ ਪੂਜਾ ਕੀਤੀ ਗਈ ਅਤੇ ਬ੍ਹਮ ਭੋਜ ਕਰਵਾਇਆ ਗਿਆ। ਇਸ ਮੌਕੇ ਪ੍ਧਾਨ ਅਮਰਜੀਤ ਸਿੰਘ ਜਸਵਾਲ, ਮਾਸਟਰ ਰਾਮ ਰਤਨ, ਸਰਪੰਚ ਪਰਮਿੰਦਰ ਸਿੰਘ, ਜੋਗਾ ਸਿੰਘ, ਗੁਰਪ੍ਰੀਤ ਸਿੰਘ ਭਾਮ ਜ਼ਿਲ੍ਹਾ ਸਕੱਤਰ, ਟਿੱਕਾ ਸਿੰਘ, ਰਾਜੂ ਚੋਪੜਾ, ਰਜਿੰਦਰ ਸਿੰਘ, ਨੰਬਰਦਾਰ ਅਮਰਜੀਤ ਸਿੰਘ, ਨੰਬਰਦਾਰ ਪਵਨ ਕੁਮਾਰ, ਸੁਖਵਿੰਦਰ ਸਿੰਘ, ਪਰਮਜੀਤ ਸਿੰਘ, ਸਤਵਿੰਦਰ ਸਿੰਘ, ਭਗਤ ਦੁਰਗਾ ਦਾਸ, ਪੰਡਵ ਕੇਸ਼ਵ ਚੰਦਰ ਸ਼ਰਮਾ, ਮਾਸਟਰ ਜਸਵਿੰਦਰ ਸਿੰਘ, ਪੰਡਤ ਮੁਕੇਸ਼ ਕੁਮਾਰ, ਪੰਡਤ ਦਿਨੇਸ਼ ਕੁਮਾਰ, ਡਾਕਟਰ ਇੰਦਰਜੀਤ ਸਿੰਘ, ਰੇਸ਼ਮ ਸਿੰਘ ਜੱਖੂ, ਡਾ. ਬਲਜੀਤ ਸਿੰਘ, ਰਿੰਕਾ ਭਾਮ, ਰਾਜਾ ਭਾਮ, ਪੰਕਜ ਜਸਵਾਲ, ਅਮਰਜੀਤ ਸਿੰਘ ਜਸਵਾਲ, ਬਾਬਾ ਘੱਨਈਆ ਦਾਸ ਦਿਹਾਣਾ, ਠੇਕੇਦਾਰ ਸੁਰਿੰਦਰ ਸਿੰਘ ਆਦਿ ਹਾਜ਼ਰ ਸਨ।



from Punjabi News -punjabi.jagran.com https://ift.tt/2EBwIlv
via IFTTT

No comments:

Post a Comment